ਲੋਕਾਂ ਦੀ ਸਮਝ ਨਾਲ ਟਲਿਆ ਵੱਡਾ ਰੇਲ ਹਾਦਸਾ
Monday, Dec 10, 2018 - 11:23 AM (IST)

ਲੁਧਿਆਣਾ (ਨਰਿੰਦਰ ਮਹਿੰਦਰੂ) : ਲੁਧਿਆਣਾ ਦੇ ਦੁੱਗਰੀ ਫਾਟਕ ਦੇ ਗੇਟਮੈਨ ਦੀ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ, ਜਿਸ ਦੀ ਵੀਡੀਓ ਵੀ ਕਾਫੀ ਵਾਈਰਲ ਹੋ ਰਹੀ ਹੈ। ਜਾਣਕਾਰੀ ਮੁਤਾਬਕ ਫਾਟਕ ਨੇੜੇ ਖੜ੍ਹੇ ਕੁਝ ਲੋਕਾਂ ਨੇ ਵੇਖਿਆ ਕਿ ਫਾਟਕ ਖੁੱਲ੍ਹ ਹੈ ਤੇ ਰੇਲ ਗੱਡੀ ਦੀ ਆਵਾਜ਼ ਆ ਰਹੀ ਸੀ ਜਦਕਿ ਗੇਟਮੈਨ ਉਥੇ ਨਹੀਂ ਸੀ
ਇਸ ਦੌਰਾਨ ਸਾਹਮਣੇ ਤੋਂ ਆਉਂਦੀ ਟ੍ਰੇਨ ਦੇ ਹਾਰਨਾਂ ਤੇ ਪੈਂਦੀਆਂ ਲਾਈਟਾਂ ਕਾਰਨ ਵਾਹਨ ਚਾਲਕ ਵੀ ਰੁਕ ਗਏ ਹਨ। ਟਰੇਨ ਡਰਾਈਵਰ ਨੇ ਵੀ ਟਰੇਨ ਹੌਲੀ ਕਰਦਿਆਂ ਬ੍ਰੇਕ ਮਾਰ ਦਿੱਤਾ ਪਰ ਜਦੋਂ ਗੇਟਮੈਨ ਨੂੰ ਦੇਖਿਆ ਤਾਂ ਉਹ ਆਰਾਮ ਨਾਲ ਸੁੱਤਾ ਪਿਆ ਸੀ। ਉਸ ਨੂੰ ਤਾਂ ਪਤਾ ਵੀ ਨਹੀਂ ਸੀ ਕਿ ਟਰੇਨ ਕਾਫੀ ਸਮੇਂ ਤੋਂ ਉਸ ਦੇ ਇਸ਼ਾਰੇ ਦੀ ਉਡੀਕ ਕਰ ਰਹੀ ਸੀ। ਇਸ ਸਬੰਧੀ ਜਦੋਂ ਗੇਟਮੈਨ ਨਾਲ ਗੱਲ ਕੀਤੀ ਗਈ ਤਾਂ ਉਸ ਨੇ ਉਲਟਾ ਲੋਕਾਂ 'ਤੇ ਹੀ ਉਸ ਨਾਲ ਦੁਰਵਿਵਹਾਰ ਕਰਨ ਦਾ ਦੋਸ਼ ਲਗਾ ਦਿੱਤਾ ਤੇ ਕਿਹਾ ਕਿ ਟਰੇਨ ਨਹੀਂ ਰੁਕੀ।