ਲੁਧਿਆਣਾ ''ਚ ਫਿਰ ਵੱਡੀ ਵਾਰਦਾਤ, ਇਕ ਕਿੱਲੋ ਸੋਨਾ ਲੁੱਟ ਕੇ ਫਰਾਰ ਹੋਏ ਲੁਟੇਰੇ

03/04/2020 6:47:15 PM

ਲੁਧਿਆਣਾ (ਰਿਸ਼ੀ) : ਲੁਧਿਆਣਾ 'ਚ ਇਕ ਵਾਰ ਦਿਨ ਦਿਹਾੜੇ ਲੁਟੇਰੇ ਵੱਡੀ ਵਾਰਦਾਤ ਨੂੰ ਅੰਜਾਮ ਦਿੰਦੇ ਹੋਏ ਇਕ ਕਿੱਲੋ ਸੋਨਾ ਲੁੱਟ ਕੇ ਫਰਾਰ ਹੋ ਗਏ। ਵਾਰਦਾਤ ਸਥਾਨਕ ਗਿੱਲ ਰੋਡ ਦੀ ਹੈ, ਜਿੱਥੇ ਲਾਲਪੱਥ ਲੈੱਬ ਦੇ ਬਿਲਕੁਲ ਨਾਲ ਗੋਬਿੰਦ ਜਿਊਲਰਜ਼ ਤੋਂ ਲੁਟੇਰੇ ਦਿਨ ਦਿਹਾੜੇ ਇਕ ਕਿੱਲੋ ਸੋਨੇ ਦੇ ਗਹਿਣੇ ਲੁੱਟ ਕੇ ਲੈ ਗਏ । ਮਿਲੀ ਜਾਣਕਾਰੀ ਅਨੁਸਾਰ ਮੋਟਰਸਾਈਕਲ 'ਤੇ ਸਵਾਰ ਹੋ ਕੇ ਆਏ ਚਾਰ ਹਥਿਆਰਬੰਦ ਲੁਟੇਰੇ ਗੋਬਿੰਦ ਜਿਊਲਰ ਦੀ ਦੁਕਾਨ ਅੰਦਰ ਦਾਖਲ ਹੋਏ ਜਿਨ੍ਹਾਂ ਨੇ ਦੁਕਾਨ ਅੰਦਰ ਦਾਖਲ ਹੁੰਦਿਆਂ ਹੀ ਆਪਣੇ ਕੋਲ ਰੱਖੀਆਂ ਪਿਸਤੌਲਾਂ ਕੱਢ ਲਈਆਂ ਤੇ ਮਾਲਕ ਨੂੰ ਚੁੱਪ ਹੋਣ ਲਈ ਕਿਹਾ, ਜਿਸ ਤੋਂ ਬਾਅਦ ਉਹ ਗਹਿਣੇ ਲੁੱਟ ਕੇ ਫ਼ਰਾਰ ਹੋ ਗਏ।

PunjabKesari

ਘਟਨਾ ਤੋਂ ਬਾਅਦ ਜਿਊਲਰਜ਼ ਦੁਕਾਨ ਦੇ ਮਾਲਕ ਗੋਬਿੰਦ ਵਲੋਂ ਇਸ ਦੀ ਸੂਚਨਾ ਤੁਰੰਤ ਪੁਲਸ ਨੂੰ ਦਿੱਤੀ ਗਈ ਹੈ। ਸੂਚਨਾ ਮਿਲਦਿਆਂ ਪੁਲਸ ਦੇ ਉੱਚ ਅਧਿਕਾਰੀ ਟੀਮਾਂ ਸਮੇਤ ਮੌਕੇ 'ਤੇ ਪਹੁੰਚੇ, ਜਿਨ੍ਹਾਂ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਸ ਵਲੋਂ ਇਲਾਕੇ ਦੇ ਸੀ. ਸੀ. ਟੀ. ਵੀ. ਫੂਟੇਜ ਖੰਗਾਲੀ ਜੇ ਰਹੇ ਹਨ।

PunjabKesari

ਕੁਝ ਦਿਨ ਪਹਿਲਾਂ ਥੋੜੀ ਦੂਰੀ 'ਤੇ ਲੁੱਟਿਆ ਸੀ ਬੈਂਕ
ਇਥੇ ਹੈਰਾਨ ਕਰ ਦੇਣ ਵਾਲੇ ਗੱਲ ਇਹ ਹੈ ਕਿ ਘਟਨਾ ਸਥਾਨ ਤੋਂ ਕੁਝ ਹੀ ਦੂਰੀ 'ਤੇ ਸਥਿਤ ਆਈ. ਆਈ. ਐੱਫ. ਐੱਲ. (ਇੰਡੀਆ ਇਨਫਲੋਲਾਈਨ ਫਾਇਨੈਂਸ ਲਿਮਿਟਿਡ) 'ਚ ਕੁਝ ਦਿਨ ਪਹਿਲਾਂ ਹੀ ਲੁਟੇਰੇ ਡਾਕਾ ਮਾਰ ਕੇ 30 ਕਿੱਲੋ ਸੋਨਾ ਲੁੱਟ ਕੇ ਫਰਾਰ ਹੋ ਗਏ ਸਨ। ਜਿਸ ਜਗ੍ਹਾ ਵਾਰਦਾਤ ਕਰਕੇ ਲੁਟੇਰੇ ਆਰਾਮ ਨਾਲ ਫਰਾਰ ਹੋਏ, ਉਥੇ ਸ਼ਹਿਰ ਦੇ ਵਿਅਸਤ ਇਲਾਕੇ 'ਚ ਇਕ ਗਿਲ ਰੋਡ ਵੀ ਹੈ, ਜਿੱਥੇ ਸਾਰਾ ਦਿਨ ਵਾਹਨਾਂ ਦੀਆਂ ਲਾਈਨਾਂ ਲੱਗੀਆਂ ਰਹਿੰਦੀਆਂ ਹਨ। ਉਥੇ ਬਰਾਂਚ ਦੇ ਨਾਲ ਹਸਤਪਾਲ ਹੈ ਜਦਕਿ ਨਾਲ ਹੀ ਚੌਕ ਦੇ ਸਾਹਮਣੇ ਸੀ.ਆਈ.ਏ.-3 ਹੈ।

 2015 'ਚ ਵੀ ਗਿੱਲ ਰੋਡ 'ਤੇ ਗੋਲਡ ਲੋਨ ਦੇਣ ਵਾਲੀ ਕੰਪਨੀ ਤੋਂ ਲੁੱਟ
ਜੁਲਾਈ 2015 'ਚ ਵੀ ਗਿਲ ਰੋਡ 'ਤੇ ਹੀ ਗੋਲਡ ਲੋਨ ਦੇਣ ਵਾਲੀ ਇਕ ਕੰਪਨੀ ਦੀ ਲੁੱਟ ਹੋਈ ਸੀ। ਉਸ ਸਮੇਂ 6 ਲੁਟੇਰੇ ਵਾਰਦਾਤ ਕਰਕੇ ਫਰਾਰ ਹੋਏ ਸੀ। ਜਿਨ੍ਹਾਂ ਨੇ 13 ਕਿਲੋ ਸੋਨਾ, 2 ਲੱਖ 25 ਹਜ਼ਾਰ ਦੀ ਨਕਦੀ ਲੁੱਟੀ ਸੀ। ਪੁਲਸ ਨੇ ਕੁਝ ਸਮੇਂ ਬਾਅਦ ਕੇਸ ਹੱਲ ਕਰ ਲਿਆ ਸੀ ਅਤੇ 4 ਲੁਟੇਰਿਆਂ ਨੂੰ ਦਬੋਚ ਕੇ 5 ਕਿਲੋ ਸੋਨਾ, 2 ਰਿਵਾਲਵਰ, 6 ਜਿੰਦਾ ਕਾਰਤੂਸ ਅਤੇ 1 ਮੋਟਰਸਾਈਕਲ ਬਰਾਮਦ ਕੀਤਾ ਸੀ।

ਇਹ ਵੀ ਪੜ੍ਹੋ : ਲੁਧਿਆਣਾ 'ਚ ਲੁਟੇਰਿਆਂ ਵਲੋਂ ਸਭ ਤੋਂ ਵੱਡੀ ਲੁੱਟ, 30 ਕਿੱਲੋ ਸੋਨਾ ਲੁੱਟ ਕੇ ਫਰਾਰ


Gurminder Singh

Content Editor

Related News