ਜ਼ਮੀਨੀ ਵਿਵਾਦ ਕਾਰਨ 2 ਧਿਰਾਂ ਵਿਚਾਲੇ ਹੋਈ ਖੂਨੀ ਝੜਪ, ਵਰ੍ਹੇ ਇੱਟਾਂ ਰੋੜੇ (ਤਸਵੀਰਾਂ)

Sunday, Nov 03, 2019 - 05:35 PM (IST)

ਜ਼ਮੀਨੀ ਵਿਵਾਦ ਕਾਰਨ 2 ਧਿਰਾਂ ਵਿਚਾਲੇ ਹੋਈ ਖੂਨੀ ਝੜਪ, ਵਰ੍ਹੇ ਇੱਟਾਂ ਰੋੜੇ (ਤਸਵੀਰਾਂ)

ਲੁਧਿਆਣਾ (ਨਰਿੰਦਰ) - ਲੁਧਿਆਣਾ ਦੇ ਜਲੰਧਰ ਬਾਈਪਾਸ ਨੇੜੇ ਸਥਿਤ ਮਸਕੀਨ ਨਗਰ 'ਚ ਉਸ ਸਮੇਂ ਮਾਹੌਲ ਖਰਾਬ ਹੋ ਗਿਆ, ਜਦੋਂ ਜ਼ਮੀਨ ਨੂੰ ਲੈ ਕੇ 2 ਧਿਰਾਂ ਵਿਚਾਲੇ ਲੜਾਈ-ਝਗੜਾ ਸ਼ੁਰੂ ਹੋ ਗਿਆ। ਦੇਵੋਂ ਧਿਰਾਂ ਦੇ ਵਿਅਕਤੀਆਂ ਨੇ ਇਕ ਦੂਜੇ ਦੀ ਬੇਰਹਿਮੀ ਨਾਲ ਕੁੱਟਮਾਰ ਕਰਦੇ ਹੋਏ ਡਾਂਗਾਂ ਵਰ੍ਹਾਈਆਂ ਅਤੇ ਖੂਬ ਇੱਟਾਂ ਰੋੜੇ ਮਾਰੇ। ਇਸ ਵਿਵਾਦ ਕਾਰਨ ਦੋਵੇਂ ਧਿਰਾਂ ਦੇ ਲਈ ਲੋਕ ਗੰਭੀਰ ਤੌਰ 'ਤੇ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ।

  PunjabKesari
ਪੱਤਰਕਾਰ ਨੂੰ ਜਾਣਕਾਰੀ ਦਿੰਦਿਆਂ ਪਹਿਲੀ ਧਿਰ ਨੇ ਦੋਸ਼ ਲਾਇਆ ਕਿ ਸਾਡੇ ਪਲਾਟ 'ਤੇ ਦੂਜੀ ਧਿਰ ਦੇ ਵਿਅਕਤੀਆਂ ਨੇ ਨਾਜਾਇਜ਼ ਤੌਰ 'ਤੇ ਕਬਜ਼ਾ ਕੀਤਾ ਹੋਇਆ ਸੀ। ਅਦਾਲਤ ਨੇ ਜ਼ਮੀਨ ਦਾ ਫੈਸਲਾ ਸਾਡੇ ਹੱਕ 'ਚ ਕੀਤਾ ਅਤੇ ਪਲਾਟ ਦੇ ਸਾਰੇ ਕਾਗਜ਼ ਵੀ ਸਾਡੇ ਕੋਲ ਹਨ। ਅਸੀਂ ਆਪਣੇ ਪਲਾਂਟ 'ਚ ਜਦੋਂ ਗੱਡੀਆਂ ਖੜ੍ਹੀਆਂ ਕਰਨ ਲਈ ਗਏ ਤਾਂ ਦੂਜੀ ਧਿਰ ਦੇ ਵਿਅਕਤੀਆਂ ਨੇ ਮੌਕਾ ਦੇਖ ਕੇ ਸਾਡੇ 'ਤੇ ਹਮਲਾ ਕਰ ਦਿੱਤਾ। ਦੂਜੇ ਪਾਸੇ ਦੂਜੀ ਧਿਰ ਦੇ ਵਿਅਕਤੀਆਂ ਨੇ ਆਪਣੇ 'ਤੇ ਲੱਗੇ ਦੋਸ਼ਾਂ ਨੂੰ ਨਕਾਰਦੇ ਹੋਏ ਪਹਿਲੀ ਧਿਰ 'ਤੇ ਹਮਲਾ ਕਰਨ ਦੇ ਦੋਸ਼ ਲਗਾ ਦਿੱਤੇ।

PunjabKesari

ਮਾਮਲੇ ਦੀ ਜਾਣਕਾਰੀ ਲੈਣ ਲਈ ਜਦੋਂ ਪੱਤਰਕਾਰ ਥਾਣਾ ਸਲੇਮ ਟਾਬਰੀ ਪੁੱਜੇ ਤਾਂ ਉਥੇ ਕੋਈ ਵੀ ਸੀਨੀਅਰ ਅਫ਼ਸਰ ਮੌਜੂਦ ਨਹੀਂ ਸੀ। ਥਾਣੇ 'ਚ ਮੌਜੂਦ ਇਕ ਮੁਲਾਜ਼ਮ ਨੇ ਕਿਹਾ ਕਿ ਸਾਰੀ ਪੁਲਸ ਛੱਠ ਪੂਜਾ ਦੇ ਬੰਦੋਬਸਤ 'ਚ ਵਿਅਸਤ ਹੈ।

PunjabKesari


author

rajwinder kaur

Content Editor

Related News