ਲੁਧਿਆਣਾ-ਜਲੰਧਰ ਸੈਕਸ਼ਨ ਵਿਚਾਲੇ 130 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਚੱਲਣਗੀਆਂ ਰੇਲਗੱਡੀਆਂ

01/18/2021 5:50:54 PM

ਜਲੰਧਰ/ਫਿਰੋਜ਼ਪੁਰ (ਗੁਲਸ਼ਨ)— ਸੀਨੀਅਰ ਡਿਵੀਜ਼ਨਲ ਇੰਜੀਨੀਅਰ ਅਨੁਰਾਗ ਠਾਕੁਰ ਨੇ ਦੱਸਿਆ ਕਿ ਸਾਹਨੇਵਾਲ-ਲੁਧਿਆਣਾ ਦਰਮਿਆਨ 130ਕਿਲੋਮੀਟਰ/ਪ੍ਰਤੀ ਘੰਟਾ ਦੀ ਸਪੀਡ ਨਾਲ ਯਾਤਰੀ ਗੱਡੀਆਂ ਚਲਾਉਣ ਲਈ ਮੁੱਖ ਸੁਰੱਖਿਆ ਕਮਿਸ਼ਨਰ ਦੀ ਮਨਜ਼ੂਰੀ ਹਾਸਲ ਹੋ ਗਈ ਹੈ। ਅਜੇ ਟ੍ਰਾਇਲ ਕੀਤੇ ਜਾ ਰਹੇ ਹਨ। ਜਲਦੀ ਹੀ 130 ਕਿਲੋਮੀਟਰ/ਘੰਟਾ ਦੀ ਰਫ਼ਤਾਰ ਨਾਲ ਦਿੱਲੀ ਤੋਂ ਲੁਧਿਆਣਾ ਤੱਕ ਯਾਤਰੀ ਰੇਲਗੱਡੀਆਂ ਚੱਲਣ ਲੱਗਣਗੀਆਂ। 

ਇਹ ਵੀ ਪੜ੍ਹੋ : ਠੰਡ ਤੋਂ ਬਚਣ ਲਈ ਬਾਲ਼ੀ ਅੰਗੀਠੀ, ਦਮ ਘੁਟਣ ਕਾਰਨ ਮਾਂ ਸਣੇ ਦੋ ਬਚਿਆਂ ਦੀ ਮੌਤ

ਲੁਧਿਆਣਾ-ਜਲੰਧਰ ਸੈਕਸ਼ਨ ਦਰਮਿਆਨ ਟਰੈਕ ਦੇ ਅਪਗ੍ਰੇਡੇਸ਼ਨ ਦਾ ਕੰਮ ਵੀ ਬਹੁਤ ਹੀ ਜਲਦੀ ਅਤੇ ਵਾਧੂ ਮਸ਼ੀਨਾਂ ਵਰਗੇ ਜਿਵੇਂ ਟੀ-28 ਮਸ਼ੀਨ, ਯੂਨੀਨੇਟ ਮਸ਼ੀਨ ਅਤੇ ਹੋਰ ਮਸ਼ੀਨਾਂ ਦੀ ਵਰਤੋਂ ਕੀਤੀ ਜਾ ਰਹੀ ਹੈ। ਉੱਚ ਰਫ਼ਤਾਰ ਸਮਰਥਾ ਲਈ ਟਰੈਕ ਦੇ ਲਗਭਗ 40 ਕਾਂਟਿਆਂ ਦਾ ਬੈਲਾਸਟ ਕੁਸ਼ਨ 300 ਤੋਂ 350 ਮਿਲੀਲੀਟਰ ਵਧਾਉਣ ਦਾ ਕੰਮ, 52 ਕਿਲੋਗ੍ਰਾਮ ਸੈਕਸ਼ਨ ਵਾਲੀ ਰੇਲਾਂ ਨੂੰ 60 ਕਿਲੋਗ੍ਰਾਮ ਸੈਕਸ਼ਨ ਵਾਲੀਆਂ ਰੇਲਾਂ ਨਾਲ ਬਦਲਣ ਦਾ ਕੰਮ ਅਤੇ ਵਾਧੂ ਉੱਚ ਰਫ਼ਤਾਰ ਵਾਲੇ ਪੁਆਇੰਟ ਅਤੇ ¬ਕ੍ਰਾਸਿੰਗ ਨਾਲੋਂ ਬਦਲਣ ਦਾ ਕੰਮ ਸਾਰੇ ਸਟੇਸ਼ਨਾਂ ’ਤੇ ਕੀਤਾ ਜਾ ਰਿਹਾ ਹੈ। ਇਸ ਸੈਕਸ਼ਨ ’ਚ ਪੈਣ ਵਾਲੇ ਸਤਲੁਜ ਬਿ੍ਰਜ ਅਤੇ ਹੋਰ ਬਿ੍ਰਜਾਂ ਦੇ ਉੱਪਰ ਟਰੈਕ ਨੂੰ ਅਪਗ੍ਰੇਡ ਕਰਨ ਦਾ ਕੰਮ ਜਲਦੀ ਸ਼ੁਰੂ ਕੀਤਾ ਜਾਵੇਗਾ। 

ਇਹ ਵੀ ਪੜ੍ਹੋ : ਕਿਸਾਨ ਸੰਘਰਸ਼ ਦੀ ਹਮਾਇਤ ਕਰਨ ਵਾਲਿਆਂ ’ਤੇ UAPA ਲਾ ਕੇ ਭਾਜਪਾ ਫੈਲਾਅ ਰਹੀ ਹੈ ਰਾਜਨੀਤਿਕ ਅੱਤਵਾਦ : ਖਹਿਰਾ

ਲੋਕੋ ਪਾਇਲਟ ਨੂੰ ਮਾਰਗ ’ਚ ਆਉਣ ਵਾਲੀ ਸਿਗਨਲ ਦੀ ਐਡਵਾਂਸ ਸਥਿਤੀ ਨੂੰ ਦੱਸਣ ਲਈ ਡਬਲ ਡਿਸਟੈਂਸ ਸਿਗਨਲ ਪ੍ਰਣਾਲੀ ਦੀ ਵਰਤੋਂ ਕੀਤੀ ਜਾਵੇਗੀ ਅਤੇ ਵਾਧੂ ਰਫ਼ਤਾਰ ਕਾਰਨ, ਲੁਧਿਆਣਾ-ਜਲੰਧਰ ਕੋਰੀਡੋਰ ’ਚ ਲੋਕਾਂ ਦੀ ਸੁਰੱਖਿਆ ਯਕੀਨੀ ਕਰਨ ਲਈ ਰੇਲਵੇ ਦੀ ਸਰਹੱਦ ’ਚ ਦੀਵਾਰ ਬਣਾਉਣ ਦਾ ਕੰਮ ਵੀ ਤੇਜ਼ੀ ’ਤੇ ਹੈ। ਇਹ ਸਾਰੇ ਕੰਮ ਇਸ ਸਾਲ ਦੇ ਆਖੀਰ ਤੱਕ ਪੂਰੇ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਿਸ ਦੇ ਬਾਅਦ 130 ਕਿਲੋਮੀਟਰ/ਘੰਟਾ ਦੀ ਸੈਕਸ਼ਨ ਸਪੀਡ ਦੀ ਮਨਜ਼ੂਰੀ ਅਤੇ ਟ੍ਰਾਇਲ ਲਈ ਕਾਰਵਾਈ ਕੀਤੀ ਜਾਵੇਗੀ। 

ਇਹ ਵੀ ਪੜ੍ਹੋ : ਸ਼ਰਮਸਾਰ: ਮੋਗਾ ’ਚ 2 ਬੱਚਿਆਂ ਦੇ ਪਿਓ ਵੱਲੋਂ ਤੀਜੀ ਜਮਾਤ ’ਚ ਪੜ੍ਹਦੀ ਬੱਚੀ ਨਾਲ ਜਬਰ-ਜ਼ਿਨਾਹ

ਇਸੇ ਕੜੀ ਤਹਿਤ 15 ਜਨਵਰੀ 2021 ਨੂੰ ਲਾਡੋਵਾਲ ਰੇਲਵੇ ਸਟੇਸ਼ਨ ’ਤੇ ਟਰੈਕ ਦਾ ਬਲਾਸਟ ਕੁਸ਼ਨ ਵਧਾਉਣ ਲਈ 4 ਘੰਟੇ ਦਾ ਸਾਂਝਾ ਬਲਾਕ ਸਿਗਨਲ ਅਤੇ ਦੂਰ ਸੰਚਾਰ, ਇੰਜੀਨੀਅਰਿੰਗ ਅਤੇ ਬਿਜਲੀ ਮਹਿਕਮੇ ਵੱਲੋਂ ਲਿਆ ਗਿਆ। ਇਸ ’ਚ ਟਰੈਕ ਦੇ ਪੂਰੇ ਸਵਿੱਚ ਨੂੰ ਟੀ-28 ਮਸ਼ੀਨ ਵੱਲੋਂ ਬਾਹਰ ਕੱਢਿਆ ਗਿਆ ਅਤੇ ਜੀ. ਸੀ. ਬੀ. ਮਸ਼ੀਨ ਨਾਲ ਪੁਰਾਣੇ ਬੈਲਾਸਟ ਨੂੰ ਕੱਢ ਕੇ ਨਵਾਂ ਬੈਲਾਸਟ ਵਿਛਾਇਆ ਗਿਆ। ਲਾਡੋਵਾਲ ਸਟੇਸ਼ਨ ’ਤੇ ਸਵਿਚ ਦਾ ਕੰਮ ਪੂਰਾ ਹੋਣ ਦੇ ਬਾਅਦ ਫਿਲੌਰ, ਗੋਰਾਇਆ, ਫਗਵਾੜਾ ਸਟੇਸ਼ਨਾਂ ’ਤੇ ਵੀ ਇਹ ਕੰਮ ਕੀਤਾ ਜਾਵੇਗਾ। ਸਹਾਇਕ ਮੰਡਲ ਕਮਿਸ਼ਨਰ ਕਪਿਲ ਵਤਸ ਦੀ ਅਗਵਾਈ ’ਚ ਮੰਡਲ ਦੇ ਵੱਖ-ਵੱਖ ਮਹਿਕਮਿਆਂ ਦੀਆਂ ਟੀਮਾਂ ਵੱਲੋਂ ਉਤਸ਼ਾਹ ਨਾਲ ਇਹ ਕੰਮ ਪੂਰਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। 

ਨੋਟ- ਇਸ ਖ਼ਬਰ ਨਾਲ ਸਬੰਧਤ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


shivani attri

Content Editor

Related News