ਰਿਸ਼ਤੇ ਹੋਏ ਸ਼ਰਮਸਾਰ : ਹਵਸ ਦੇ ਭੁੱਖੇ ਸਹੁਰੇ ਨੇ ਨੂੰਹ ਨਾਲ ਕੀਤਾ ਜਬਰ-ਜ਼ਿਨਾਹ

8/10/2020 10:43:46 AM

ਲੁਧਿਆਣਾ (ਰਿਸ਼ੀ) : ਟਿੱਬਾ ਰੋਡ ਦੀ ਰਹਿਣ ਵਾਲੀ 21 ਸਾਲ ਦੀ ਵਿਆਹੁਤਾ ਨੇ ਆਪਣੇ ਸਹੁਰੇ 'ਤੇ ਜਬਰ-ਜ਼ਿਨਾਹ ਦਾ ਦੋਸ਼ ਲਾ ਕੇ ਪੁਲਸ ਕਮਿਨਸ਼ਰ ਤੋਂ ਇਨਸਾਫ ਦੀ ਗੁਹਾਰ ਲਾਈ ਹੈ। 'ਜਗ ਬਾਣੀ' ਦੇ ਦਫਤਰ 'ਚ ਦਾਸਤਾਂ ਸੁਣਾਉਂਦੇ ਹੋਏ ਪੀੜਤਾ ਨੇ ਦੱਸਿਆ ਕਿ ਮਾਰਚ 2019 'ਚ ਉਸਦਾ ਵਿਆਹ ਘਰ ਕੋਲ ਰਹਿਣ ਵਾਲੇ ਨੌਜਵਾਨ ਨਾਲ ਹੋਇਆ ਸੀ। ਵਿਆਹ ਦੇ ਕੁਝ ਸਮੇਂ ਬਾਅਦ ਹੀ ਸਹੁਰਾ ਉਸ ਨਾਲ ਛੇੜਛਾੜ ਕਰਨ ਲਗ ਪਿਆ, ਪਹਿਲਾਂ ਤਾਂ ਉਸਨੇ ਕਿਸੇ ਨਾਲ ਗੱਲ ਨਹੀਂ ਕੀਤੀ, ਇਸੇ ਦਾ ਫਾਇਦ ਚੁੱਕ ਸੁਹਰੇ ਨੇ ਇਕ ਦਿਨ ਜ਼ਬਰਦਸਤੀ ਦਿਨ ਦੇ ਸਮੇਂ ਜਬਰ-ਜ਼ਿਨਾਹ ਕੀਤਾ ਤੇ ਇਸ ਬਾਰੇ ਕਿਸੇ ਨੂੰ ਦੱਸਣ 'ਤੇ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ। 

ਇਹ ਵੀ ਪੜ੍ਹੋਂ : ਖੇਡ ਜਗਤ ਨੂੰ ਵੱਡਾ ਝਟਕਾ: ਘੱਟ ਉਮਰ 'ਚ ਹੀ ਦੁਨੀਆ ਨੂੰ ਅਲਵਿਦਾ ਕਹਿ ਗਿਆ ਭਾਰਤੀ ਖਿਡਾਰੀ
PunjabKesari
ਪੀੜਤਾ ਮੁਤਾਬਕ ਫਿਰ ਸੁਹਰੇ ਨੇ 3 ਮਹੀਨੇ 'ਚ 2 ਬਾਰ ਘਰ 'ਚ ਇਕੱਲੇ ਹੋਣ ਦਾ ਫਾਇਦ ਚੁੱਕਿਆ ਅਤੇ ਉਸ ਨਾਲ ਜਬਰ-ਜ਼ਿਨਾਹ ਕੀਤਾ। ਪਹਿਲਾਂ ਉਸਨੇ ਆਪਣੇ ਪਤੀ ਨੂੰ ਦੱਸਿਆ ਪਰ ਜਦੋਂ ਉਸਨੇ ਇਕ ਨਾ ਸੁਣੀ ਤਾਂ ਜਾਨ ਬਚਾ ਕੇ ਆਪਣੇ ਪੇਕੇ ਆ ਗਈ ਅਤੇ ਮਾਂ-ਪਿਓ ਨੂੰ ਦੱਸਿਆ, ਫਿਰ ਥਾਣਾ ਟਿੱਬਾ ਵਿਚ ਜਾ ਕੇ ਲਿਖਿਤ ਸ਼ਿਕਾਇਤ ਦਿੱਤੀ। ਪੀੜਤ ਦੇ ਮੁਤਾਬਕ ਦੂਜੀ ਧਿਰ ਦੀ ਉੱਚੀ ਪਹੁੰਚ ਕਾਰਣ ਥਾਣਾ ਟਿੱਬਾ ਦੀ ਪੁਲਸ ਨੇ ਉਸਦੀ ਇਕ ਨਾ ਸੁਣੀ। ਇਸ ਲਈ ਇਨਸਾਫ ਲਈ ਪੁਲਸ ਕਮਿਸ਼ਨਰ ਨੂੰ ਸ਼ਿਕਾਇਤ ਦਿੱਤੀ ਹੈ।

ਇਹ ਵੀ ਪੜ੍ਹੋਂ : ਜ਼ਹਿਰੀਲੀ ਸ਼ਰਾਬ ਮਾਮਲੇ 'ਚ ਪੀੜਤਾਂ ਨੇ ਸਰਕਾਰੀ ਮੁਆਵਜ਼ਾਂ ਕੀਤਾ ਰੱਦ, ਅਕਾਲੀ ਦਲ ਨੇ ਕੀਤੀ ਹਮਾਇਤ


Baljeet Kaur

Content Editor Baljeet Kaur