ਮਨੁੱਖੀ ਸਮੱਗਲਿੰਗ ਕਰਨ ਵਾਲਿਆਂ ਦਾ ਪਰਦਾਫ਼ਾਸ਼, 15 ਬੱਚੇ ਛੁਡਵਾਏ

Friday, Sep 11, 2020 - 11:35 AM (IST)

ਮਨੁੱਖੀ ਸਮੱਗਲਿੰਗ ਕਰਨ ਵਾਲਿਆਂ ਦਾ ਪਰਦਾਫ਼ਾਸ਼, 15 ਬੱਚੇ ਛੁਡਵਾਏ

ਲੁਧਿਆਣਾ (ਗੌਤਮ) : ਲੇਬਰ ਕਰਨ ਦੀ ਆੜ 'ਚ ਸਮਸਤੀਪੁਰ, (ਬਿਹਾਰ) ਤੋਂ ਲਿਆਂਦੇ ਗਏ 15 ਬੱਚਿਆਂ ਨੂੰ ਲੁਧਿਆਣਾ ਰੇਲਵੇ ਸਟੇਸ਼ਨ 'ਤੇ ਚਾਈਲਡ ਲਾਈਨ ਰੇਲਵੇ, ਜੀ. ਆਰ. ਪੀ. ਅਤੇ ਆਰ. ਪੀ. ਐੱਫ. ਦੀ ਮਦਦ ਨਾਲ ਬਰਾਮਦ ਕਰ ਲਿਆ, ਜਦੋਂਕਿ ਦੂਜੇ ਕੋਚਾਂ 'ਚ ਸਵਾਰ 12 ਬੱਚੇ ਅੰਮ੍ਰਿਤਸਰ ਪੁੱਜ ਗਏ। ਜਦੋਂ ਤੱਕ ਪੁਲਸ ਨੇ ਕਾਰਵਾਈ ਕੀਤੀ, ਉਹ ਉਥੋਂ ਨਿਕਲ ਵੀ ਗਏ। ਸ਼ੱਕ ਜ਼ਾਹਰ ਕੀਤਾ ਜਾ ਰਿਹਾ ਹੈ ਕਿ ਜਿਹੜੇ ਲੋਕ ਇਨ੍ਹਾਂ ਬੱਚਿਆਂ ਨੂੰ ਲੈ ਕੇ ਆਏ ਸਨ, ਉਨ੍ਹਾਂ ਨੇ ਇਨ੍ਹਾਂ ਬੱਚਿਆਂ ਨੂੰ ਬਾਲ ਸਮੱਗਲਿੰਗ ਕਰਨ ਦੇ ਮਕਸਦ ਨਾਲ ਲੈ ਕੇ ਆਏ ਸਨ ਅਤੇ ਇਨ੍ਹਾਂ ਨੂੰ ਲੁਧਿਆਣਾ, ਫਗਵਾੜਾ ਅੰਮ੍ਰਿਤਸਰ ਅਤੇ ਹਿਮਾਚਲ ਦੇ ਵੱਖ-ਵੱਖ ਮਦਰੱਸਿਆਂ 'ਚ ਛੱਡਣਾ ਸੀ। 

ਇਹ ਵੀ ਪੜ੍ਹੋ : ਜੰਮੂ-ਕਸ਼ਮੀਰ 'ਚ ਪੰਜਾਬੀ ਦੀ ਸਰਕਾਰੀ ਭਾਸ਼ਾ ਵਜੋਂ ਬਹਾਲੀ ਦਾ ਮੁੱਦਾ ਪ੍ਰਧਾਨ ਮੰਤਰੀ ਕੋਲ ਚੁੱਕੇਗਾ ਅਕਾਲੀ ਦਲ

ਬਰਾਮਦ ਕੀਤੇ ਬੱਚਿਆਂ ਨੂੰ ਸਟੇਟ ਆਫਟਰ ਕੇਅਰ ਹੋਮ ਫਾਰ ਬੁਆਏਜ਼ ਸ਼ਿਮਲਾਪੁਰੀ ਵਿਚ ਭੇਜ ਦਿੱਤਾ ਗਿਆ, ਜਿੱਥੇ ਸ਼ੁੱਕਰਵਾਰ ਨੂੰ ਉਨ੍ਹਾਂ ਦਾ ਕੋਰੋਨਾ ਟੈਸਟ ਕਰਵਾਉਣ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ। ਇਨ੍ਹਾਂ ਬੱਚਿਆਂ ਨੂੰ ਲਿਜਾਣ ਦੀ ਸੂਚਨਾ 'ਬਚਪਨ ਬਚਾਓ' ਸੰਘਰਸ਼ ਦੇ ਸਟੇਟ ਕੋ-ਆਰਡੀਨੇਟਰ ਯਾਦਵਿੰਦਰ ਸਿੰਘ ਅਤੇ ਦਿਨੇਸ਼ ਕੁਮਾਰ ਨੇ ਕੋ-ਆਰਡੀਨੇਟਰ ਕੁਲਵਿੰਦਰ ਸਿੰਘ ਡਾਂਗੋ ਨੂੰ ਦੇਰ ਰਾਤ ਦਿੱਤੀ, ਜਿਸ 'ਤੇ ਉਨ੍ਹਾਂ ਨੇ ਸੁਰੱਖਿਆ ਬਲਾਂ ਦੀ ਮਦਦ ਨਾਲ ਕਾਰਵਾਈ ਕਰਦੇ ਹੋਏ ਇਨ੍ਹਾਂ ਨੂੰ ਲਿਜਾਣ ਵਾਲੇ 12 ਵਿਅਕਤੀਆਂ ਨੂੰ ਫੜ ਲਿਆ, ਜਿਨ੍ਹਾਂ ਨੂੰ ਜੀ. ਆਰ. ਪੀ. ਨੇ ਗ੍ਰਿਫਤਾਰ ਕਰ ਕੇ ਉਨ੍ਹਾਂ ਖ਼ਿਲਾਫ਼ ਕੇਸ ਦਰਜ ਕਰ ਲਿਆ।

ਇਹ ਵੀ ਪੜ੍ਹੋ :  ਸ਼ਰਮਨਾਕ : ਨਾਬਾਲਗ ਕੁੜੀ ਨਾਲ ਜਬਰ-ਜ਼ਿਨਾਹ ਕਰ ਵੀਡੀਓ ਕੀਤੀ ਵਾਇਰਲ, ਗ੍ਰਿਫ਼ਤਾਰ

ਇੰਸ. ਬਲਬੀਰ ਸਿੰਘ ਘੁੰਮਣ ਨੇ ਦੱਸਿਆ ਕਿ ਕੁਲਦੀਪ ਸਿੰਘ ਡਾਂਗੋ ਨੂੰ ਯਾਦਵਿੰਦਰ ਸਿੰਘ ਨੇ ਲਿਖਤੀ ਸ਼ਿਕਾਇਤ ਦਿੱਤੀ ਸੀ ਕਿ ਸਮਸਤੀਪੁਰ, ਬਿਹਾਰ ਤੋਂ ਅੰਮ੍ਰਿਤਸਰ ਵੱਲ ਜਾਣ ਵਾਲੀ ਸਪੈਸ਼ਲ ਟਰੇਨ 'ਚ ਹਿਊਮਨ ਟ੍ਰੈਫੀਕਿੰਗ ਦੇ ਮਕਸਦ ਨਾਲ ਕੁਝ ਬੱਚਿਆਂ ਨੂੰ ਸਮੱਗਲਿੰਗ ਕਰ ਕੇ ਲਿਜਾਇਆ ਜਾ ਰਿਹਾ ਹੈ। ਸੂਚਨਾ ਦੇ ਆਧਾਰ 'ਤੇ ਬਾਅਦ ਦੁਪਹਿਰ ਜਦੋਂ ਟ੍ਰੇਨ ਲੁਧਿਆਣਾ ਪੁੱਜੀ ਤਾਂ ਜਾਂਚ ਦੌਰਾਨ ਇਨ੍ਹਾਂ ਡੱਬਿਆਂ ਤੋਂ ਬੱਚਿਆਂ ਅਤੇ ਉਨ੍ਹਾਂ ਨੂੰ ਲਿਜਾਣ ਵਾਲੇ 12 ਵਿਅਕਤੀਆਂ ਨੂੰ ਫੜ ਕੇ ਪੁੱਛਗਿੱਛ ਕੀਤੀ ਤਾਂ ਉਹ ਕੋਈ ਸਪੱਸ਼ਟ ਜਵਾਬ ਨਹੀਂ ਦੇ ਸਕੇ। ਟਾਲ ਮਟੋਲ ਕਰਦੇ ਹੋਏ ਉਨ੍ਹਾਂ ਦੱਸਿਆ ਕਿ ਉਹ ਇਨ੍ਹਾਂ ਬੱਚਿਆਂ ਦੇ ਪਰਿਵਾਰਾਂ ਦੇ ਕਹਿਣ 'ਤੇ ਹੀ ਲੈ ਕੇ ਆਏ ਸਨ।

ਇਹ ਵੀ ਪੜ੍ਹੋ : 45 ਸੋਸ਼ਲ ਮੀਡੀਆ ਲਿੰਕ ਬਲਾਕ ਕਰਨ ਲਈ ਪੰਜਾਬ ਪੁਲਸ ਨੇ ਕੇਂਦਰ ਕੋਲ ਕੀਤੀ ਪਹੁੰਚ

ਬਿਨਾਂ ਪਰਿਵਾਰਾਂ ਦੇ ਕਰ ਰਹੇ ਸਫ਼ਰ
ਇੰਸ. ਬਲਵੀਰ ਸਿੰਘ ਘੁੰਮਣ ਨੇ ਦੱਸਿਆ ਕਿ ਮੌਕੇ 'ਤੇ ਪੁੱਜ ਕੇ ਜਦੋਂ ਜਾਂਚ ਕੀਤੀ ਗਈ ਤਾਂ ਪਤਾ ਲੱਗਾ ਕਿ ਸਾਰੇ ਬੱਚਿਆਂ ਆਪਣੇ ਪਰਿਵਾਰਾਂ ਤੋਂ ਬਿਨਾਂ ਸਫ਼ਰ ਕਰ ਰਹੇ ਹਨ। ਜਦੋਂ ਟਿਕਟ ਚੈੱਕਰਾਂ ਨੇ ਉਨ੍ਹਾਂ ਦੀਆਂ ਟਿਕਟਾਂ ਚੈੱਕ ਕੀਤੀਆਂ ਤਾਂ ਉਸ ਵਿਚ ਕਾਫ਼ੀ ਫਰਕ ਸੀ। ਕਈ ਬੱਚਿਆਂ ਦੇ ਨਾਮ ਅਤੇ ਉਮਰ ਵਿਚ ਅਤੇ ਮਾਂ-ਬਾਪ ਦੇ ਨਾਮ 'ਚ ਵੀ ਫ਼ਰਕ ਸੀ। ਦੋ ਬੱਚਿਆਂ ਤੋਂ ਚੈਕਰਾਂ ਨੇ ਦੋ-ਦੋ ਆਧਾਰ ਕਾਰਡ ਵੀ ਬਰਾਮਦ ਕੀਤੇ, ਜਦੋਂਕਿ ਜੋ ਲੋਕ ਇਨ੍ਹਾਂ ਬੱਚਿਆਂ ਨੂੰ ਲੈ ਕੇ ਆਏ ਸਨ, ਉਹ ਇਸ ਗੱਲ ਦਾ ਦਾਅਵਾ ਜਤਾ ਰਹੇ ਸਨ ਕਿ ਉਹ ਉਨ੍ਹਾਂ ਦੇ ਪਰਿਵਾਰ ਵਾਲਿਆਂ ਦੀ ਸਹਿਮਤੀ ਨਾਲ ਹੀ ਉਨ੍ਹਾਂ ਨੂੰ ਲੈ ਕੇ ਆਏ ਹਨ। ਉਨ੍ਹਾਂ ਨੂੰ ਕੰਮ ਸਿਖਾਉਣ ਦੇ ਨਾਲ ਪੜ੍ਹਾਈ ਵੀ ਕਰਵਾਈ ਜਾਵੇਗੀ ਅਤੇ ਇਸ ਦੇ ਬਦਲੇ ਉਨ੍ਹਾਂ ਦੇ ਪਰਿਵਾਰਾਂ ਨੂੰ ਆਰਥਿਕ ਮਦਦ ਵੀ ਦਿੱਤੀ ਜਾਵੇਗੀ। ਸ਼ੱਕ ਹੋਣ 'ਤੇ ਜਦੋਂ ਬੱਚਿਆਂ ਤੋਂ ਵੱਖ ਤੋਂ ਪੁੱਛਗਿੱਛ ਕੀਤੀ ਤਾਂ ਪਤਾ ਲੱਗਾ ਕਿ ਇਹ ਲੋਕ ਉਨ੍ਹਾਂ ਨੂੰ ਲੇਬਰ ਕਰਵਾਉਣ ਦਾ ਲਾਲਚ ਦੇ ਕੇ ਲਿਆਏ ਹਨ। ਬਰਾਮਦ ਕੀਤੇ ਬੱਚਿਆਂ 'ਚੋਂ 4 ਬੱਚਿਆਂ ਅੰਮ੍ਰਿਤਸਰ, 2 ਨੂੰ ਫਗਵਾੜਾ, 4 ਨੂੰ ਲੁਧਿਆਣਾ ਅਤੇ 5 ਨੂੰ ਹਿਮਾਚਲ ਵਿਚ ਛੱਡਣਾ ਸੀ।

ਇਹ ਵੀ ਪੜ੍ਹੋ : ਪੰਜਾਬ ਦੇ ਇਸ ਜ਼ਿਲ੍ਹੇ 'ਚ ਤਾਲਾਬੰਦੀ 'ਚ ਤਬਦੀਲੀਆਂ ਸਬੰਧੀ ਜਾਰੀ ਕੀਤੇ ਨਵੇਂ ਹੁਕਮ

ਮੁਲਜ਼ਮਾਂ ਨੂੰ ਅੱਜ ਕੀਤਾ ਜਾਵੇਗਾ ਪੇਸ਼
ਫ਼ੜੇ ਗਏ ਮੁਲਜ਼ਮਾਂ ਨੂੰ ਅੱਜ ਅਦਾਲਤ 'ਚ ਪੇਸ਼ ਕਰ ਕੇ ਪੁਲਸ ਰਿਮਾਂਡ ਹਾਸਲ ਕੀਤਾ ਜਾਵੇਗਾ। ਮੁਲਜ਼ਮਾਂ ਖ਼ਿਲਾਫ਼ ਆਈ. ਪੀ. ਸੀ. ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਜਾਵੇਗਾ। ਇਸ ਗੱਲ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਇਨ੍ਹਾਂ ਬੱਚਿਆਂ ਨੂੰ ਕਿਸ ਮਕਸਦ ਨਾਲ ਮਦਰੱਸਿਆਂ 'ਚ ਲਿਜਾਇਆ ਜਾ ਰਿਹਾ ਸੀ ਜਾਂ ਫਿਰ ਫੈਕਟਰੀਆਂ ਵਿਚ ਲੇਬਰ ਲਈ ਲਿਜਾਇਆ ਜਾ ਰਿਹਾ ਸੀ। ਬੱਚਿਆਂ ਦੇ ਪਰਿਵਾਰਾਂ ਨੂੰ ਬੁਲਾ ਕੇ ਵੀ ਪੁੱਛਗਿੱਛ ਕੀਤੀ ਜਾਵੇਗੀ। ਉਸ ਤੋਂ ਬਾਅਦ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ। ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਰਿਆਜ ਆਲਮ, ਹੁਸੈਨ ਆਲਮ, ਮੁਹੰਮਦ ਸ਼ਾਰਬੂਲ ਆਲਮ, ਸ਼ਹਿਨਬਾਜ਼ ਆਲਮ, ਅਜਮਲ ਮੁਹੰਮਦ, ਨਦੀਮ ਆਲਮ, ਸ਼ਮਬੀਰ ਆਲਮ, ਸ਼ਨੀਫ ਆਲਮ, ਅਬਦੁਲ, ਅਮਜ਼ਦ ਅਖ਼ਤਰ, ਤਨਵੀਰ ਅਤੇ ਸਲਾਮੂਦੀਨ ਵਜੋਂ ਕੀਤੀ ਗਈ ਹੈ।
 


author

Baljeet Kaur

Content Editor

Related News