ਵਿਦਿਆਰਥਣ ਨੂੰ ਬੇਹੋਸ਼ ਕਰ ਕੀਤਾ ਕੁਕਰਮ
Sunday, Apr 07, 2019 - 09:33 AM (IST)

ਲੁਧਿਆਣਾ (ਰਿਸ਼ੀ) : ਬੀ. ਏ. ਦੀ ਵਿਦਿਆਰਥਣ ਨੂੰ ਮਿਲਣ ਦੇ ਬਹਾਨੇ ਉਸ ਦੇ ਦੋਸਤ ਨੇ ਪਹਿਲਾਂ ਆਪਣੇ ਕੋਲ ਬੁਲਾਇਆ ਤੇ ਫਿਰ ਜੂਸ 'ਚ ਨਸ਼ੇ ਵਾਲਾ ਪਦਾਰਥ ਮਿਲਾ ਕੇ ਬੇਹੋਸ਼ ਕਰ ਕੇ ਕੁਕਰਮ ਕੀਤਾ। ਇਸ ਤੋਂ ਬਾਅਦ ਉਸ ਦੀਆਂ ਫੋਟੋਆਂ ਖਿੱਚੀਆਂ ਅਤੇ ਅਸ਼ਲੀਲ ਵੀਡੀਓ ਬਣਾ ਦਿੱਤੀ। ਇਸ ਕੇਸ 'ਚ ਥਾਣਾ ਡਵੀਜ਼ਨ ਨੰ. 6 ਦੀ ਪੁਲਸ ਨੇ ਕੁਕਰਮ ਦੇ ਦੋਸ਼ 'ਚ ਕੇਸ ਦਰਜ ਕਰ ਕੇ ਦੋਸ਼ੀ ਨੂੰ ਗ੍ਰਿਫਤਾਰ ਕਰ ਕੇ ਜੇਲ ਭੇਜ ਦਿੱਤਾ ਹੈ। ਥਾਣਾ ਮੁਖੀ ਇੰਸ. ਅਮਰਜੀਤ ਸਿੰਘ ਨੇ ਦੱਸਿਆ ਕਿ ਫੜੇ ਗਏ ਦੋਸ਼ੀ ਦੀ ਪਛਾਣ ਹਰਸ਼ ਦੇਵਗਨ (19) ਨਿਵਾਸੀ ਵਿਸ਼ਵਕਰਮਾ ਕਾਲੋਨੀ ਵਜੋਂ ਹੋਈ ਹੈ।