ਲੁਧਿਆਣਾ ’ਚ ਵੱਡੀ ਵਾਰਦਾਤ : 62 ਸਾਲ ਦੇ ਬਜ਼ੁਰਗ ਦਾ ਸਿਰ ’ਤੇ ਲੱਕੜ ਦਾ ਬਾਲਾ ਮਾਰ ਕੀਤਾ ਕਤਲ
Sunday, Jun 27, 2021 - 06:03 PM (IST)

ਲੁਧਿਆਣਾ (ਰਿਸ਼ੀ) - ਡਾ. ਅੰਬੇਡਕਰ ਨਗਰ ’ਚ 62 ਸਾਲਾਂ ਦੇ ਬਜ਼ੁਰਗ ਦਾ ਇਕ ਵਿਹੜੇ ’ਚ ਸਿਰ ’ਤੇ ਲੱਕੜ ਦਾ ਬਾਲਾ ਮਾਰ ਕੇ ਕਤਲ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਕੇਸ ’ਚ ਥਾਣਾ ਮਾਡਲ ਟਾਊਨ ਦੀ ਪੁਲਸ ਨੇ ਅਣਪਛਾਤੇ ਵਿਅਕਤੀਆਂ ਦੇ ਖ਼ਿਲਾਫ਼ ਕਤਲ ਦੇ ਦੋਸ਼ ’ਚ ਕੇਸ ਦਰਜ ਕਰਕੇ ਭਾਲ ਕਰਨੀ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਦੀ ਪਛਾਣ ਤਰਸੇਮ ਲਾਲ ਉਰਫ ਬਾਬਾ ਵਜੋਂ ਹੋਈ ਹੈ।
ਪੜ੍ਹੋ ਇਹ ਵੀ ਖ਼ਬਰ - ਹੈਰਾਨੀਜਨਕ : ਮੁੱਖ ਮੰਤਰੀ ਦੀ ਵੀਡੀਓ ਕਾਨਫਰੰਸਿੰਗ ਨੂੰ ‘ਲਾਈਕਸ’ ਦੇ ਬਦਲੇ ਮਿਲੇ 8 ਗੁਣਾ ਵੱਧ 'Dislikes'
ਐੱਸ. ਐੱਚ. ਓ. ਇੰਸਪੈਕਟਰ ਇੰਦਰਜੀਤ ਸਿੰਘ ਮੁਤਾਬਕ ਮ੍ਰਿਤਕ ਮੂਲ ਰੂਪ ਤੋਂ ਅੰਮ੍ਰਿਤਸਰ ਦਾ ਰਹਿਣ ਵਾਲਾ ਸੀ ਅਤੇ ਕਾਫ਼ੀ ਸਮੇਂ ਤੋਂ ਰੇਲਵੇ ਸਟੇਸ਼ਨ ’ਤੇ ਇਕ ਕੰਟੀਨ ’ਤੇ ਕੰਮ ਕਰਦਾ ਸੀ। ਲਾਕਡਾਊਨ ਕਾਰਨ ਕੰਮ ਨਹੀਂ ਸੀ, ਜਿਸ ਕਾਰਨ ਮਜ਼ਦੂਰੀ ਕਰ ਕੇ ਆਪਣਾ ਗੁਜ਼ਾਰਾ ਕਰ ਰਿਹਾ ਸੀ ਅਤੇ 12 ਸਾਲ ਤੋਂ ਡਾ. ਅੰਬੇਡਕਰ ਨਗਰ ’ਚ ਕਿਰਾਏ ’ਤੇ ਰਹਿ ਰਿਹਾ ਸੀ। ਸ਼ੁੱਕਰਵਾਰ ਦੁਪਹਿਰ ਲਗਭਗ 3 ਵਜੇ ਇਲਾਕੇ ਦੇ ਰਹਿਣ ਵਾਲੇ ਵਿਨੋਦ ਕੁਮਾਰ ਕਿਸੇ ਕੰਮ ਦੇ ਸਿਲਸਿਲੇ ’ਚ ਜਾ ਰਿਹਾ ਸੀ ਤਾਂ ਰਸਤੇ ’ਚ ਉਕਤ ਵਿਹੜੇ ’ਚ ਪਿਸ਼ਾਬ ਕਰਨ ਲੱਗ ਗਿਆ ਤਾਂ ਉਸ ਨੇ ਤਰਸੇਮ ਦੀ ਲਹੁ-ਲੂਹਾਨ ਹਾਲਤ ’ਚ ਇਕ ਮੰਜੇ ’ਤੇ ਲਾਸ਼ ਪਈ ਦੇਖੀ। ਉਸ ਕੋਲ ਲੱਕੜ ਦਾ ਬਾਲਾ ਪਿਆ ਸੀ, ਜਿਸ ਤੋਂ ਬਾਅਦ ਤੁਰੰਤ ਪੁਲਸ ਕੰਟਰੋਲ ਰੂਮ ’ਤੇ ਸੂਚਨਾ ਦਿੱਤੀ।
ਪੜ੍ਹੋ ਇਹ ਵੀ ਖ਼ਬਰ - ਵੱਡੀ ਖ਼ਬਰ : ਪਾਕਿ ਬੈਠੇ ਗੈਂਗਸਟਰ ਰਿੰਦਾ ਦੇ ਸੰਪਰਕ ’ਚ ਸੀ ‘ਜੈਪਾਲ ਭੁੱਲਰ’, ਬਣਾਈ ਸੀ ਇਹ ਪਲਾਨਿੰਗ
ਪੁਲਸ ਮੁਤਾਬਕ ਵਿਨੋਦ ਦੇ ਬਿਆਨ ’ਤੇ ਹੀ ਕਤਲ ਦਾ ਕੇਸ ਦਰਜ ਕੀਤਾ ਗਿਆ ਹੈ। ਹਾਲ ਦੀ ਘੜੀ ਲਾਸ਼ 72 ਘੰਟਿਆਂ ਲਈ ਸਿਵਲ ਹਸਪਤਾਲ ਦੀ ਮੌਰਚਰੀ ’ਚ ਰੱਖਵਾਈ ਗਈ ਹੈ ਅਤੇ ਆਸ-ਪਾਸ ਦੇ ਲੋਕਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਪੁਲਸ ਦੇ ਹੱਥ ਫੁਟੇਜ ਲੱਗੀ ਹੈ ਜਿਸ ’ਚ ਕਈ ਸ਼ੱਕੀ ਨਜ਼ਰ ਆ ਰਹੇ ਹਨ, ਮੌਕੇ ਤੋਂ ਸ਼ਰਾਬ ਦੇ ਖਾਲੀ ਗਿਆਸ ਵੀ ਮਿਲੇ ਹਨ। ਸ਼ੱਕ ਜ਼ਾਹਿਰ ਕੀਤਾ ਜਾ ਰਿਹਾ ਹੈ ਕਿ ਕਤਲ ਤੋਂ ਪਹਿਲਾਂ ਇਕੱਠੇ ਬੈਠ ਕੇ 2 ਵਿਅਕਤੀਆਂ ਨੇ ਸ਼ਰਾਬ ਪੀਤੀ ਹੋਵੇਗੀ। ਜਾਂਚ ਦੌਰਾਨ ਕਮਰੇ ’ਚੋਂ ਨਕਦੀ ਬਰਾਮਦ ਹੋਈ ਹੈ, ਜਿਸ ਤੋਂ ਇਕ ਗੱਲ ਸਪੱਸ਼ਟ ਹੋ ਰਹੀ ਹੈ ਕਿ ਲੁੱਟ ਦੀ ਨੀਅਤ ਨਾਲ ਕਤਲ ਨਹੀਂ ਕੀਤਾ ਗਿਆ।
ਪੜ੍ਹੋ ਇਹ ਵੀ ਖ਼ਬਰ - ਜੈਪਾਲ ਭੁੱਲਰ ਦੇ ਸਾਥੀ ਭੱਲਾ ਸੇਖੂ ਨੇ ਗੈਂਗਸਟਰ ਕੁਲਬੀਰ ਨਰੂਆਣਾ ’ਤੇ ਹੋਏ ਹਮਲੇ ਦੀ ਲਈ ਜ਼ਿੰਮੇਵਾਰੀ