ਲੁਧਿਆਣਾ ''ਚ ਬੇਕਾਬੂ ਕੋਰੋਨਾ, 59 ਨਵੇਂ ਮਾਮਲੇ ਆਏ ਸਾਹਮਣੇ ਤੇ 3 ਮਰੀਜ਼ਾਂ ਦੀ ਮੌਤ

Friday, Jul 03, 2020 - 09:45 PM (IST)

ਲੁਧਿਆਣਾ ''ਚ ਬੇਕਾਬੂ ਕੋਰੋਨਾ, 59 ਨਵੇਂ ਮਾਮਲੇ ਆਏ ਸਾਹਮਣੇ ਤੇ 3 ਮਰੀਜ਼ਾਂ ਦੀ ਮੌਤ

ਲੁਧਿਆਣਾ, (ਸਹਿਗਲ)- ਲੁਧਿਆਣਾ 'ਚ ਕੋਰੋਨਾ ਬੇਕਾਬੂ ਹੁੰਦਾ ਜਾ ਰਿਹਾ ਹੈ ਅਤੇ ਸ਼ਹਿਰ 'ਚ ਸੈਂਟਰਲ ਜੇਲ ਦੇ 5 ਕੈਦੀਆਂ ਸਮੇਤ 59 ਲੋਕਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ ਅਤੇ 3 ਮਰੀਜ਼ਾਂ ਦੀ ਕੋਰੋਨਾ ਕਾਰਨ ਮੌਤ ਹੋ ਗਈ ਹੈ। ਮ੍ਰਿਤਕਾਂ 'ਚ 68 ਸਾਲਾਂ ਮਹਿਲਾ ਡੀਜ਼ਲ ਸ਼ੇਡ ਦੀ ਰਹਿਣ ਵਾਲੀ ਸੀ ਅਤੇ ਫੋਰਟਿਸ ਹਸਪਤਾਲ ਮੋਹਾਲੀ 'ਚ ਦਾਖਲ ਸੀ। ਦੂਜਾ ਮਰੀਜ਼ 62 ਸਾਲਾਂ ਫੀਲਡ ਗੰਜ ਦਾ ਰਹਿਣ ਵਾਲਾ ਸੀ ਅਤੇ ਡੀ. ਐਮ. ਸੀ. ਹਸਪਤਾਲ 'ਚ ਦਾਖਲ ਸੀ ਤੇ ਤੀਜਾ 63 ਸਾਲਾਂ ਲਾਜਪਤ ਨਗਰ ਨਵੀਂ ਦਿੱਲੀ ਦਾ ਰਹਿਣ ਵਾਲਾ ਸੀ ਅਤੇ ਐਸ. ਪੀ. ਐਸ. ਹਸਪਤਾਲ 'ਚ ਦਾਖਲ ਸੀ। ਸਿਹਤ ਵਿਭਾਗ ਨੇ ਤਿੰੰਨੇ ਮਰੀਜ਼ਾਂ ਦੀ ਮੌਤ ਦੀ ਪੁਸ਼ਟੀ ਕਰ ਦਿੱਤੀ ਹੈ। ਇਸ ਦੇ ਇਲਾਵਾ 59 ਨਵੇਂ ਮਰੀਜ਼ ਸਾਹਮਣੇ ਆਏ ਹਨ। ਇਨ੍ਹਾਂ 'ਚੋਂ 56 ਜ਼ਿਲਾ ਲੁਧਿਆਣਾਂ ਦੇ ਅਤੇ 3 ਦੂਜੇ ਜ਼ਿਲ੍ਹਿਆਂ ਸੰਗਰੂਰ, ਗੁਰਦਾਸਪੁਰ ਅਤੇ ਮੋਗਾ ਦੇ ਰਹਿਣ ਵਾਲੇ ਹਨ। ਹੁਣ ਤਕ ਸ਼ਹਿਰ 'ਚ 971 ਪਾਜ਼ੇਟਿਵ ਮਰੀਜ਼ ਸਾਹਮਣੇ ਆ ਚੁਕੇ ਹਨ।


author

Deepak Kumar

Content Editor

Related News