ਭਾਜਪਾ ਪੰਜਾਬ ''ਚ ਵੀ ਅਕਾਲੀ ਦਲ ਦਾ ਸਾਥ ਛੱਡਣ ਲਈ ਤਿਆਰ : ਬੈਂਸ

Wednesday, Jan 22, 2020 - 06:00 PM (IST)

ਭਾਜਪਾ ਪੰਜਾਬ ''ਚ ਵੀ ਅਕਾਲੀ ਦਲ ਦਾ ਸਾਥ ਛੱਡਣ ਲਈ ਤਿਆਰ : ਬੈਂਸ

ਲੁਧਿਆਣਾ (ਨਰਿੰਦਰ) : ਲੁਧਿਆਣਾ ਤੋਂ ਲੋਕ ਇਨਸਾਫ ਪਾਰਟੀ ਦੇ ਮੁਖੀ ਸਿਮਰਜੀਤ ਬੈਂਸ ਨੇ ਦਿੱਲੀ ਵਿਚ ਭਾਜਪਾ ਅਤੇ ਅਕਾਲੀ ਦਲ ਵਿਚਾਲੇ ਗਠਜੋੜ ਟੁੱਟਣ ਦੇ ਮਾਮਲੇ 'ਤੇ ਆਪਣੀ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਅਕਾਲੀ ਦਲ ਦਾ ਸਾਥ ਹੁਣ ਉਨ੍ਹਾਂ ਦੀ ਭਾਈਵਾਲ ਪਾਰਟੀ ਨੇ ਵੀ ਛੱਡ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ 'ਚ ਵੀ ਭਾਜਪਾ-ਅਕਾਲੀ ਦਲ ਦਾ ਸਾਥ ਛੱਡਣ ਨੂੰ ਤਿਆਰ-ਬਰ-ਤਿਆਰ ਹੈ ਅਤੇ ਜਲਦ ਹੀ ਉਹ ਇਸ ਦਾ ਐਲਾਨ ਕਰ ਸਕਦੇ ਹਨ। ਬੈਂਸ ਨੇ ਕਿਹਾ ਕਿ ਅਕਾਲੀ ਦਲ ਹੁਣ ਖਾਲੀ ਹੋ ਗਿਆ ਹੈ। ਆਗਾਮੀ ਪੰਜਾਬ ਵਿਧਾਨ ਸਭਾ ਚੋਣਾਂ 'ਚ ਪੰਜਾਬ ਹਿਤੈਸ਼ੀ ਆਗੂ ਇਕਜੁੱਟ ਹੋ ਕੇ ਰਵਾਇਤੀ ਪਾਰਟੀਆਂ ਨੂੰ ਜਵਾਬ ਜ਼ਰੂਰ ਦੇਣਗੇ।

ਇਸ ਮੌਕੇ ਸਿਮਰਜੀਤ ਬੈਂਸ ਨੇ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦਿਆ ਕਿਹਾ ਕਿ ਢੀਂਡਸਾ ਲੁਧਿਆਣੇ 'ਚ ਜੋ ਬੈਠਕ ਕਰ ਰਹੇ ਨੇ ਇਸ ਸਬੰਧੀ ਫਿਲਹਾਲ ਉਨ੍ਹਾਂ ਦੀ ਕੋਈ ਗੱਲਬਾਤ ਨਹੀਂ ਹੋਈ। ਉਨ੍ਹਾਂ ਨੇ ਕੇਂਦਰ ਸਰਕਾਰ ਦੇ ਬਜਟ ਨੂੰ ਲੈ ਕੇ ਆਪਣੀ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਮੋਦੀ ਸਰਕਾਰ ਜੁਮਲਿਆਂ ਦੀ ਸਰਕਾਰ ਹੈ ਜੋ ਲੋਕਾਂ ਨੂੰ ਲੁਭਾਵਣੇ ਵਾਅਦੇ ਦੇ ਕੇ ਮੁੜ ਤੋਂ ਸੱਤਾ 'ਚ ਆ ਗਏ ਨੇ ਪਰ ਜੋ ਹਾਲਤ ਅੱਜ ਦੇਸ਼ ਦੀ ਹੈ ਉਹ ਕਿਸੇ ਤੋਂ ਲੁਕੀ ਨਹੀਂ। ਇਸ ਕਰਕੇ ਬਜਟ ਤੋਂ ਲੋਕਾਂ ਨੂੰ ਕੋਈ ਖਾਸ ਉਮੀਦਾਂ ਨਹੀਂ ਰੱਖਣੀ ਚਾਹੀਦੀਆਂ।


author

Baljeet Kaur

Content Editor

Related News