ਸਾਈਕਲਿੰਗ ਫਾਰ ਹੈਲਦੀ ਲਾਈਫ ਦੇ ਥੀਮ ਨਾਲ ਲੁਧਿਆਣਾ ''ਚ ਕੱਢੀ ਸਾਈਕਲ ਰੈਲੀ

Sunday, Jul 21, 2019 - 04:12 PM (IST)

ਸਾਈਕਲਿੰਗ ਫਾਰ ਹੈਲਦੀ ਲਾਈਫ ਦੇ ਥੀਮ ਨਾਲ ਲੁਧਿਆਣਾ ''ਚ ਕੱਢੀ ਸਾਈਕਲ ਰੈਲੀ

ਲੁਧਿਆਣਾ (ਨਰਿੰਦਰ ਮਹਿੰਦਰੂ) - ਲੁਧਿਆਣਾ ਵਿਖੇ ਅੱਜ ਪੰਜਾਬ ਕੇਸਰੀ ਗਰੁੱਪ, ਬੈਂਕ ਆਫ ਬੜੌਦਾ, ਲੁਧਿਆਣਾ ਪੁਲਸ, ਬੌਂਬੇ ਸਾਈਕਲ ਵਲੋਂ ਸਾਈਕਲ ਰੈਲੀ ਦਾ ਆਯੋਜਨ ਕੀਤਾ ਗਿਆ, ਜੋ ਸਾਈਕਲਿੰਗ ਫਾਰ ਹੈਲਦੀ ਲਾਈਫ ਦੇ ਥੀਮ ਨਾਲ ਕੱਢੀ ਗਈ। ਜਾਣਕਾਰੀ ਅਨੁਸਾਰ ਇਸ ਸਾਈਕਲ ਰੈਲੀ 'ਚ 10 ਸਾਲ ਦੇ ਬੱਚੇ ਤੋਂ ਲੈ ਕੇ 65 ਸਾਲ ਦੇ ਬਜ਼ੁਰਗਾਂ ਨੇ ਬੜੇ ਹੀ ਉਤਸ਼ਾਹ ਨਾਲ ਹਿੱਸਾ ਲਿਆ। ਇਸ ਮੌਕੇ ਵਿਸ਼ੇਸ਼ ਤੌਰ 'ਤੇ ਪਹੁੰਚੇ ਏ.ਡੀ.ਸੀ. ਸੁਰਿੰਦਰ ਲਾਂਬਾ ਤੇ ਬੈਂਕ ਦੇ ਰਿਜਨਲ ਹੈਡ ਵਾਈ ਕੇ ਗੁਪਤਾ ਨੇ ਝੰਡੀ ਵਿਖਾ ਕੇ ਰੈਲੀ ਨੂੰ ਰਵਾਨਾ ਕੀਤਾ। ਇਸ ਸਾਈਕਲੋਥੋਨ 'ਚ ਹਿੱਸਾ ਲੈਣ ਵਾਲੇ 250 ਪ੍ਰਤੀਯੋਗੀਆਂ ਨੇ 22 ਕਿਲੋਮੀਟਰ ਤੱਕ ਨਾਨ ਸਟਾਪ ਸਾਈਕਲਿੰਗ ਕੀਤੀ ਤੇ ਲੋਕਾਂ ਨੂੰ ਚੂਜ਼ ਹੈਲਦੀ ਲਾਈਫ ਗ੍ਰੀਨ ਲਾਈਫ ਤੇ ਸੇ ਨੌ ਟੂ ਡਰੱਗ ਦਾ ਸੰਦੇਸ਼ ਦਿੱਤਾ।

ਦੱਸ ਦੇਈਏ ਕਿ ਇਸ ਸਾਈਕਲ ਰੈਲੀ 'ਚ ਨੌਜਵਾਨ ਲੜਕੇ-ਲੜਕੀਆਂ ਸਮੇਤ ਬਜ਼ੁਰਗਾਂ ਤੇ ਬੱਚਿਆਂ 'ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਸੀ। ਅੱਜ ਦੀ ਜ਼ਿੰਦਗੀ 'ਚ ਸੁਖਾਲੇ ਜੀਵਨ ਲਈ ਜਿਥੇ ਮੋਟਰ ਗੱਡੀਆਂ ਦੀ ਜ਼ਰੂਰਤ ਹੁੰਦੀ ਹੈ, ਉਥੇ ਹੀ ਆਪਣੀ ਸਿਹਤ ਨੂੰ ਤੰਦਰੁਸਤ ਰੱਖਣ ਲਈ ਸਾਈਕਲ ਚਲਾਉਣਾ ਵੀ ਉਨਾ ਹੀ ਜ਼ਰੂਰੀ ਹੈ।


author

rajwinder kaur

Content Editor

Related News