ਪੰਜਾਬ ''ਆਪ'' ''ਚ ਸ਼ਾਂਤੀ ਨੂੰ ਛੱਡੋ ''ਅਮਨ'' ਵੀ ਖਤਰੇ ''ਚ!

Sunday, Jul 14, 2019 - 10:25 AM (IST)

ਪੰਜਾਬ ''ਆਪ'' ''ਚ ਸ਼ਾਂਤੀ ਨੂੰ ਛੱਡੋ ''ਅਮਨ'' ਵੀ ਖਤਰੇ ''ਚ!

ਲੁਧਿਆਣਾ (ਮੁੱਲਾਂਪੁਰੀ) : ਪੰਜਾਬ ਵਿਚਲੀ 'ਆਪ' ਪਾਰਟੀ ਜਿਸ ਦੇ ਦਰਜਨਾਂ ਵਿਧਾਇਕ ਪਹਿਲਾਂ ਹੀ ਬਾਗੀ ਹੋ ਚੁੱਕੇ ਹਨ, ਹੁਣ ਇਕ ਹੋਰ ਵਿਧਾਇਕ ਅਮਨ ਅਰੋੜਾ ਜੋ ਸੁਨਾਮ ਤੋਂ ਵਿਧਾਇਕ ਹਨ, ਉਨ੍ਹਾਂ ਦੀ ਸਿਆਸੀ ਅਣਬਣ ਹੋਣ ਦੀ ਖਬਰ ਉੱਡੀ ਹੈ, ਜਿਸ ਕਾਰਨ ਲੱਗਦਾ ਕਿ ਹੁਣ 'ਆਪ' ਵਿਚ ਅਮਨ-ਸ਼ਾਂਤੀ ਨਾਂ ਦੀ ਕੋਈ ਚੀਜ਼ ਨਹੀਂ ਰਹਿ ਗਈ, ਸਗੋਂ ਅਮਨ ਵੀ ਖਤਰੇ ਵਿਚ ਹੈ। ਜਦਕਿ 'ਆਪ' ਵਿਚੋਂ ਇਸ ਤੋਂ ਪਹਿਲਾਂ ਫੂਲਕਾ, ਖਹਿਰਾ, ਮਾਨਸ਼ਾਹੀਆ, ਜੈਤੋ, ਗਾਂਧੀ, ਘੁੱਗੀ, ਛੋਟੇਪੁਰ, ਖਾਲਸਾ, ਬਾਏ-ਬਾਏ ਆਖ ਚੁੱਕੇ ਹਨ, ਜਿਸ ਕਾਰਨ 'ਆਪ' ਨੂੰ ਵੱਡਾ ਸਿਆਸੀ ਨੁਕਸਾਨ ਭੁਗਤਣਾ ਪਿਆ, ਜਿਸ ਤਰੀਕੇ ਨਾਲ ਪੰਜਾਬ ਵਿਚ 'ਆਪ' ਦੇ ਪੈਰ ਲੱਗੇ ਸਨ, ਉਨ੍ਹਾਂ ਪੈਰਾਂ 'ਤੇ 'ਆਪ' ਦੇ ਵਿਧਾਇਕਾਂ ਨੇ ਕੁਹਾੜੀ ਮਾਰ ਕੇ 'ਆਪ' ਨੂੰ ਦੋਫਾੜ ਕਰਨ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ।

ਜਿਸ ਤਰੀਕੇ ਨਾਲ 'ਆਪ' ਦੇ ਵਿਧਾਇਕਾਂ ਦੇ ਹਾਲਾਤ ਨਜ਼ਰ ਆ ਰਹੇ ਹਨ, ਜੇਕਰ ਭਵਿੱਖ ਵਿਚ ਇਹ ਜਾਰੀ ਰਹੇ ਤਾਂ ਮੁੱਖ ਵਿਰੋਧੀ ਧਿਰ ਦੀ ਕੁਰਸੀ ਵੀ ਇਨ੍ਹਾਂ ਹੱਥੋਂ ਨਿਕਲ ਜਾਵੇਗੀ, ਕਿਉਂਕਿ 20 ਵਿਧਾਇਕਾਂ ਵਿਚੋਂ ਹੁਣ ਦਰਜਨ ਦੇ ਕਰੀਬ ਵਿਧਾਇਕ ਹੀ ਇਕਮੁੱਠ ਦੱਸੇ ਜਾ ਰਹੇ ਹਨ। ਇਹ ਵੀ ਖਬਰ ਹੈ ਕਿ 'ਆਪ' ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਹੁਣ 'ਆਪ' ਦੀਆਂ ਕਾਰਵਾਈਆਂ ਤੋਂ ਬੇਵੱਸ ਇਕ ਤਰ੍ਹਾਂ ਨਾਲ ਹੱਥ ਖੜ੍ਹੇ ਕਰਦੇ ਦਿਖਾਈ ਦੇ ਰਹੇ ਹਨ, ਜਿਸ ਕਰਕੇ ਉਹ ਸਖਤ ਫੈਸਲਾ ਵੀ ਨਹੀਂ ਲੈ ਰਹੇ।


author

cherry

Content Editor

Related News