ਲੁਧਿਆਣਾ : ਕੋਰੋਨਾ ਦੇ 7 ਨਵੇਂ ਕੇਸ ਆਏ ਸਾਹਮਣੇ, 124 ਵਿਅਕਤੀਆਂ ਦੇ ਜਾਂਚ ਲਈ ਭੇਜੇ ਸੈਂਪਲ

Saturday, May 23, 2020 - 01:30 AM (IST)

ਲੁਧਿਆਣਾ : ਕੋਰੋਨਾ ਦੇ 7 ਨਵੇਂ ਕੇਸ ਆਏ ਸਾਹਮਣੇ, 124 ਵਿਅਕਤੀਆਂ ਦੇ ਜਾਂਚ ਲਈ ਭੇਜੇ ਸੈਂਪਲ

ਲੁਧਿਆਣਾ,(ਸਹਿਗਲ): ਮਹਾਨਗਰ 'ਚ ਕੋਰੋਨਾ ਵਾਇਰਸ ਦੇ 7 ਨਵੇਂ ਕੇਸ ਸਾਹਮਣੇ ਆਏ ਹਨ। ਇਨ੍ਹਾਂ ਵਿਚੋਂ ਛੇ ਮਰੀਜ਼ ਰੇਲਵੇ ਪ੍ਰੋਟੈਕਸ਼ਨ ਫੋਰਸ ਨਾਲ ਸਬੰਧਤ ਹਨ। ਜਾਣਕਾਰੀ ਦਿੰਦੇ ਹੋਏ ਸਿਵਲ ਸਰਜ਼ਨ ਡਾ. ਰਾਜੇਸ਼ ਬੱਗਾ ਨੇ ਦੱਸਿਆ ਕਿ ਇਨ੍ਹਾਂ ਮਰੀਜ਼ਾਂ ਵਿਚ 47 ਸਾਲਾਂ ਆਰ. ਪੀ. ਐੱਫ. ਦਾ ਜਵਾਨ ਸੋਨੀਪਤ, 50 ਸਾਲਾਂ ਜਵਾਨ ਜੰਮੂ, 51 ਸਾਲਾਂ ਜਵਾਨ ਕਾਂਗੜਾ, ਹਿਮਾਚਲ ਪ੍ਰਦੇਸ਼, 46 ਸਾਲਾਂ ਆਰ. ਪੀ. ਐੱਫ. ਜਵਾਨ ਕਰਨਾਲ, 45 ਸਾਲ ਅਤੇ 28 ਸਾਲਾਂ ਦੋ ਜਵਾਨ ਫਰੀਦਾਬਾਦ ਨਾਲ ਸਬੰਧਤ ਹਨ।
ਇਸ ਤੋਂ ਇਲਾਵਾ 28 ਸਾਲਾਂ ਔਰਤ ਮਰੀਜ਼ ਗੋਪਾਲ ਨਗਰ ਦੀ ਰਹਿਣ ਵਾਲੀ ਹੈ ਜੋ 18 ਮਈ ਨੂੰ ਦਿੱਲੀ ਤੋਂ ਵਾਪਸ ਮੁੜੀ ਹੈ। ਡਾ. ਬੱਗਾ ਨੇ ਦੱਸਿਆ ਕਿ ਅੱਜ 124 ਵਿਅਕਤੀਆਂ ਦੇ ਸੈਂਪਲ ਲੈ ਕੇ ਜਾਂਚ ਲਈ ਭੇਜੇ ਗਏ ਹਨ, ਜਦੋਂਕਿ 250 ਮਰੀਜ਼ਾਂ ਦੇ ਸੈਂਪਲਾਂ ਦੀ ਰਿਪੋਰਟ ਦਾ ਇੰਤਜ਼ਾਰ ਹੈ। ਹੁਣ ਤੱਕ ਕੁੱਲ 5593 ਮਰੀਜ਼ਾਂ ਦੇ ਸੈਂਪਲ ਜਾਂਚ ਲਈ ਭੇਜੇ ਗਏ ਹਨ। ਇਨ੍ਹਾਂ ਵਿਚੋਂ 5343 ਮਰੀਜ਼ਾਂ ਦੀ ਰਿਪੋਰਟ ਮਿਲੀ ਹੈ, ਜਿਸ ਵਿਚ 5085 ਮਰੀਜ਼ਾਂ ਦੇ ਟੈਸਟ ਨੈਗੇਟਿਵ ਆਏ ਹਨ। ਉਨ੍ਹਾਂ ਦੱਸਿਆ ਕਿ ਜ਼ਿਲੇ ਵਿਚ ਹੁਣ ਤੱਕ 178 ਵਿਅਕਤੀ ਕੋਰੋਨਾ ਵਾਇਰਸ ਤੋਂ ਪਾਜ਼ੇਟਿਵ ਹੋ ਕੇ ਸਾਹਮਣੇ ਆਏ ਹਨ। 131 ਠੀਕ ਹੋ ਚੁੱਕੇ ਹਨ ਅਤੇ 7 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ। ਇਸ ਤੋਂ ਇਲਾਵਾ 80 ਮਰੀਜ਼ ਬਾਹਰੀ ਜ਼ਿਲਿਆਂ ਅਤੇ ਰਾਜਾਂ ਤੋਂ ਸ਼ਹਿਰ ਦੇ ਹਸਪਤਾਲਾਂ ਵਿਚ ਭਰਤੀ ਹੋਏ ਹਨ। ਇਨ੍ਹਾਂ ਵਿਚ 5 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਐਕਟਿਵ ਮਰੀਜ਼ਾਂ ਦੀ ਗਿਣਤੀ 40 ਰਹਿ ਗਈ ਹੈ। ਮੌਜੂਦਾ ਸਮੇਂ ਵਿਚ 2659 ਵਿਅਕਤੀ ਘਰਾਂ ਵਿਚ ਵੱਖਰਾ ਰਹਿ ਰਹੇ ਹਨ ਅਤੇ ਅੱਜ 53 ਵਿਅਕਤੀਆਂ ਨੂੰ ਘਰਾਂ ਵਿਚ ਇਕਾਂਤਵਾਸ ਲਈ ਕਿਹਾ ਗਿਆ ਹੈ।

ਕੁਆਰੰਟਾਈਨ ਤੋਂ ਭੱਜੇ ਲੋਕਾਂ 'ਤੇ ਹੋਵੇਗੀ ਸਖਤ ਕਾਰਵਾਈ

ਵਿਦੇਸ਼ਾਂ ਤੋਂ ਪਰਤੇ ਜਾਂ ਸ਼ਹਿਰ ਵਿਚ ਇਕਾਂਤਵਾਸ ਕੱਟ ਰਹੇ ਵਿਅਕਤੀਆਂ ਵਿਚੋਂ ਜੇਕਰ ਕੋਈ ਵੱਖਰਾ ਰਹਿਣ ਦੇ ਨਿਯਮਾਂ ਦੀ ਪਾਲਣਾ ਨਹੀਂ ਕਰਦਾ ਤਾਂ ਉਸ 'ਤੇ ਜ਼ੁਰਮਾਨੇ ਦੇ ਨਾਲ ਨਾਲ ਸਖਤ ਕਾਰਵਾਈ ਵੀ ਹੋ ਸਕਦੀ ਹੈ। ਜਾਣਕਾਰੀ ਦਿੰਦੇ ਹੋਏ ਸਿਵਲ ਸਰਜ਼ਨ ਬੱਗਾ ਨੇ ਦੱਸਿਆ ਕਿ ਬੀਤੇ ਦਿਨ ਇਕ ਵਿਦੇਸ਼ ਯਾਤਰਾ ਤੋਂ ਪਰਤਿਆ ਵਿਅਕਤੀ ਹੋਟਲ ਤੋਂ ਭੱਜ ਕੇ ਆਪਣੇ ਘਰ ਚਲਾ ਗਿਆ ਜਿਸ ਨੂੰ ਕਾਫੀ ਜੱਦੋ-ਜਹਿਦ ਤੋਂ ਬਾਅਦ ਹੋਟਲ ਵਿਚ ਵਾਪਸ ਲਿਆਂਦਾ ਗਿਆ। ਉਨ੍ਹਾਂ ਨੇ ਹਿਕਾ ਕਿ ਅਜਿਹੇ ਲੋਕ ਜੋ ਹੋਟਲ ਜਾਂ ਆਈਸੋਲੇਸ਼ਨ ਸੈਂਟਰ ਵਿਚ ਵੱਖਰੇ ਰਹਿ ਰਹੇ ਹਨ। ਜੇਕਰ ਉਹ ਨਿਯਮ ਤੋੜਦੇ ਹਨ ਤਾਂ ਉਨ੍ਹਾਂ 'ਤੇ ਸਖਤ ਕਾਰਵਾਈ ਹੋ ਸਕਦੀ ਹੈ। ਇਸ ਤੋਂ ਇਲਾਵਾ ਹੋਟਲ ਪ੍ਰਬੰਧਾਂ ਦੀ ਵੀ ਇਹ ਜ਼ਿੰਮੇਦਾਰੀ ਬਣਦੀ ਹੈ ਕਿ ਉਹ ਇਕਾਂਤਵਾਸ ਕੱਟ ਰਹੇ ਵਿਅਕਤੀਆਂ ਨੂੰ ਹੋਟਲ ਤੋਂ ਬਾਹਰ ਨਾ ਜਾਣ ਦੇਣ। ਜੇਕਰ ਉਹ ਨਿਯਮ ਤੋੜਦੇ ਹਨ ਤਾਂ ਜ਼ਿਲਾ ਸਿਹਤ ਵਿਭਾਗ ਅਤੇ ਪੁਲਸ ਨੂੰ ਸੂਚਿਤ ਕਰਨ।


author

Deepak Kumar

Content Editor

Related News