ਲੁਧਿਆਣਾ ''ਚ ਕੋਰੋਨਾ ਦੇ 17 ਹੋਰ ਨਵੇਂ ਮਰੀਜ਼ਾਂ ਦੀ ਹੋਈ ਪੁਸ਼ਟੀ
Thursday, Jun 11, 2020 - 11:35 PM (IST)
ਲੁਧਿਆਣਾ,(ਸਹਿਗਲ) : ਲੁਧਿਆਣਾ 'ਚ ਕੋਰੋਨਾ ਵਾਇਰਸ ਦਾ ਕਹਿਰ ਰੁਕਣ ਦਾ ਨਾਮ ਹੀ ਨਹੀਂ ਲੈ ਰਿਹਾ ਹੈ। ਸ਼ਹਿਰ 'ਚ ਵੀਰਵਾਰ ਨੂੰ ਦੇਰ ਸ਼ਾਮ ਕੋਰੋਨਾ ਦੇ 17 ਨਵੇਂ ਮਾਮਲੇ ਸਾਹਮਣੇ ਆਏ ਹਨ। ਸਿਹਤ ਵਿਭਾਗ ਵੱਲੋਂ ਜਾਰੀ ਰਿਪੋਰਟ ਮੁਤਾਬਕ ਮਹਾਨਗਰ ਦੇ ਹਸਪਤਾਲਾਂ 'ਚ ਕੋਰੋਨਾ ਵਾਇਰਸ ਦੇ 17 ਨਵੇਂ ਮਰੀਜ਼ ਸਾਹਮਣੇ ਆਏ ਹਨ। ਇਨ੍ਹਾਂ ਮਰੀਜ਼ਾਂ 'ਚ ਇਕ ਮਹਿਲਾ ਤੋਂ ਇਲਾਵਾ ਫੋਰਟਿਸ ਹਸਪਤਾਲ ਵਿਚ ਓ.ਪੀ.ਡੀ. ਵਿਚ ਇਲਾਜ ਕਰਵਾਉਣ ਆਇਆ ਸੰਗਰੂਰ ਦਾ ਇਕ ਮਰੀਜ਼ ਵੀ ਪਾਜ਼ੇਟਿਵ ਆਇਆ ਹੈ। ਹੋਰਨਾਂ ਮਰੀਜ਼ਾਂ 'ਚ ਗਿੱਲ ਰੋਡ 'ਤੇ ਇਕ ਪਾਜ਼ੇਟਿਵ ਮਰੀਜ਼ ਦੇ ਸੰਪਰਕ ਵਿਚ ਆਉਣ ਤੋਂ ਬਾਅਦ 24 ਸਾਲਾਂ ਔਰਤ ਅਤੇ 5 ਸਾਲਾਂ ਬੱਚਾ ਪਾਜ਼ੇਟਿਵ ਆਏ ਹਨ।
ਇਸਲਾਮਗੰਜ ਦੇ ਪ੍ਰੇਮ ਨਗਰ ਵਿਚ ਮੁੰਬਈ ਤੋਂ ਆਈਆਂ ਦੋ ਭੈਣਾਂ, ਜਿਨ੍ਹਾਂ ਦੀ ਉਮਰ 18 ਸਾਲ ਅਤੇ 16 ਸਾਲ ਹੈ, ਵਾਇਰਸ ਪਾਜ਼ੇਟਿਵ ਆਈਆਂ ਹਨ। ਫੀਲਡਗੰਜ ਦੇ ਇਕ ਪਾਜ਼ੇਟਿਵ ਮਰੀਜ਼ ਦੇ ਸੰਪਰਕ ਵਿਚ ਆਉਣ 'ਤੇ ਹਬੀਬਗੰਜ ਦੇ ਰਹਿਣ ਵਾਲੇ ਦੋ ਵਿਅਕਤੀ, ਜਿਨ੍ਹਾਂ ਦੀ ਉਮਰ 72 ਸਾਲ ਅਤੇ 29 ਸਾਲ ਹੈ, ਪਾਜ਼ੇਟਿਵ ਆਏ ਹਨ।ਰਿਸ਼ੀ ਨਗਰ ਦੇ ਨਿਰਮਲ ਛਾਇਆ ਨਾਮੀ ਪਲੇਟਸ ਵਿਚ 62 ਸਾਲਾਂ ਔਰਤ ਪਾਜ਼ੇਟਿਵ ਆਈ ਹੈ। ਰਾਜੀਵ ਗਾਂਧੀ ਕਾਲੋਨੀ ਦਾ 40 ਸਾਲਾਂ ਵਿਅਕਤੀ ਅਤੇ ਡਾਬਾ-ਲੋਹਾਰਾ ਰੋਡ ਦਾ ਰਹਿਣ ਵਾਲਾ 41 ਸਾਲਾਂ ਵਿਅਕਤੀ ਕੋਰੋਨਾ ਪਾਜ਼ੇਟਿਵ ਆਇਆ ਹੈ।ਹੋਰਨਾ ਪਾਜ਼ੇਟਿਵ ਮਰੀਜ਼ਾਂ ਵਿਚ ਮੁੰਡੀਆਂ ਕਲਾਂ ਦਾ 35 ਸਾਲਾਂ, ਬਰਨਾਲਾ ਦਾ ਰਹਿਣ ਵਾਲਾ 24 ਸਾਲਾਂ ਨੌਜਵਾਨ ਜੋ ਪੁਲਸ ਵਿਚ ਹੈ ਅਤੇ 35 ਸਾਲਾਂ ਪੁਰਸ਼ ਫਿਰੋਜ਼ਪੁਰ ਦਾ ਰਹਿਣ ਵਾਲਾ ਹੈ। ਇਸੇ ਤਰ੍ਹਾਂ ਅਜੀਤ ਨਗਰ ਦੇ ਰਹਿਣ ਵਾਲੇ ਇਕ ਵਿਅਕਤੀ ਜੋ ਪੀ.ਜੀ.ਆਈ. ਵਿਚ ਭਰਤੀ ਹੈ। ਜਾਂਚ ਵਿਚ ਪਾਜ਼ੇਟਿਵ ਆਈ, ਜਦੋਂਕਿ ਪੀ.ਜੀ.ਆਈ. ਵਿਚ ਆਏ ਵਿਅਕਤੀ ਦੀ ਰਿਪੋਰਟ ਪਾਜ਼ੇਟਿਵ ਆਈ ਹੈ ਅਤੇ ਐੱਸ.ਪੀ.ਐੱਸ. ਹਸਪਤਾਲ ਵਿਚ ਭਰਤੀ ਇਕ ਮਰੀਜ਼ ਜੋ ਮਿਲਰਗੰਜ ਇਲਾਕੇ ਦਾ ਰਹਿਣ ਵਾਲਾ ਹੈ, ਕੋਰੋਨਾ ਪਾਜ਼ੇਟਿਵ ਆਇਆ ਹੈ।