ਘਰਾਂ ''ਚ ਨਹੀਂ ਸੁਰੱਖਿਅਤ ਬੱਚੀਆਂ : ਹੈਵਾਨ ਨੇ 12 ਸਾਲਾ ਬੱਚੀ ਨਾਲ ਘਰ ''ਚ ਦਾਖ਼ਲ ਹੋ ਕੀਤਾ ਗਲਤ ਕੰਮ

Friday, Sep 04, 2020 - 05:47 PM (IST)

ਘਰਾਂ ''ਚ ਨਹੀਂ ਸੁਰੱਖਿਅਤ ਬੱਚੀਆਂ : ਹੈਵਾਨ ਨੇ 12 ਸਾਲਾ ਬੱਚੀ ਨਾਲ ਘਰ ''ਚ ਦਾਖ਼ਲ ਹੋ ਕੀਤਾ ਗਲਤ ਕੰਮ

ਲੁਧਿਆਣਾ (ਜ.ਬ.) : 12 ਸਾਲ ਦੀ ਇਕ ਮਾਸੂਮ ਬੱਚੀ ਨਾਲ 2 ਬੱਚਿਆਂ ਦੇ ਪਿਓ ਵਲੋਂ ਘਰ 'ਚ ਦਾਖ਼ਲ ਹੋ ਕੇ ਗਲਤ ਕੰਮ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਤੋਂ ਪਹਿਲਾਂ ਕਿ ਮੁਲਜ਼ਮ ਬੱਚੀ ਨਾਲ ਕੁਝ ਹੋਰ ਗਲਤ ਕਰ ਪਾਉਂਦਾ, ਬੱਚੀ ਨੇ ਰੌਲਾ ਪਾ ਦਿੱਤਾ, ਜਿਸ ਤੋਂ ਕਾਰਨ ਉਹ ਮੌਕੇ ਤੋਂ ਫ਼ਰਾਰ ਹੋ ਗਿਆ। ਇਸ ਸਬੰਧੀ ਸ਼ਿਕਾਇਤ ਮਿਲਦਿਆਂ ਪੁਲਸ ਨੇ ਦੋਸ਼ੀ ਖ਼ਿਲਾਫ਼ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ। 

ਇਹ ਵੀ ਪੜ੍ਹੋ : ਲੱਖਾਂ ਰੁਪਏ ਖ਼ਰਚ ਇਸ ਵਿਅਕਤੀ ਨੇ ਸਰੀਰ 'ਚ ਕਰਵਾਏ 17 ਬਦਲਾਅ, ਵੇਖੋਂ ਹੈਰਾਨ ਕਰਦੀਆਂ ਤਸਵੀਰਾਂ

ਜਾਣਕਾਰੀ ਮੁਤਾਬਕ ਬੀਤੇ ਵੀਰਵਾਰ ਜਦੋਂ ਬੱਚੀ ਦੇ ਮਾਤਾ-ਪਿਤਾ ਕੰਮ 'ਤੇ ਗਏ ਹੋਏ ਸਨ, ਜਿਸ ਕਾਰਨ ਉਹ ਘਰ 'ਚ ਇਕੱਲੀ ਸੀ। ਇਸੇ ਦੌਰਾਨ ਉਸ ਦੇ ਪਿਤਾ ਨਾਲ ਕੰਮ ਕਰ ਵਾਲਾ 37 ਸਾਲਾਂ ਸ਼ਤਰੂਘਨ, ਜੋ ਕਿ ਦੋ ਬੱਚਿਆਂ ਦਾ ਪਿਓ ਹੈ ਉਸ ਦੇ ਘਰ ਆਇਆ ਤੇ ਉਸ ਦੇ ਪਿਤਾ ਬਾਰੇ ਪੁੱਛਣ ਲੱਗਾ। ਜਦੋਂ ਬੱਚੀ ਨੇ ਕਿਹਾ ਕਿ ਉਹ ਘਰ 'ਚ ਨਹੀਂ ਹਨ ਤਾਂ ਮੁਲਜ਼ਮ ਜ਼ਬਰਦਸਤੀ ਉਸ ਨੂੰ ਖਿੱਚ ਕੇ ਕਮਰੇ 'ਚ ਲੈ ਗਿਆ, ਜਿਥੇ ਗੋਦੀ 'ਚ ਬਿਠਾਆ ਕੇ ਉਸ ਨਾਲ ਗਲਤ ਹਰਕਤਾਂ ਕਰਨ ਲੱਗ ਗਿਆ। ਇਸੇ ਦੌਰਾਨ ਉਸ ਨੇ ਜ਼ਬਰਦਸਤੀ ਬੱਚੀ ਦੇ ਕੱਪੜੇ ਪਾੜਨ ਦੀ ਕੋਸ਼ਿਸ਼ ਕੀਤੀ ਤਾਂ ਬੱਚੀ ਨੇ ਰੌਲਾ ਪਾ ਦਿੱਤਾ। ਇਸ ਤੋਂ ਬਾਅਦ ਉਹ ਮੌਕੇ ਤੋਂ ਫ਼ਰਾਰ ਹੋ ਗਿਆ। ਸ਼ਾਮ ਨੂੰ ਜਦੋਂ ਮਾਂ ਕੰਮ ਤੋਂ ਘਰ ਪਰਤੀ ਤਾਂ ਬੱਚੀ ਨੇ ਰੋਂਦੇ ਹੋਏ ਸਾਰੀ ਆਪਬੀਤੀ ਸੁਣਾਈ। ਇਸ 'ਤੇ ਬੱਚੀ ਦੇ ਪਰਿਵਾਰ ਵਾਲਿਆਂ ਨੇ ਤੁਰੰਤ ਪੁਲਸ ਨੂੰ ਸ਼ਿਕਾਇਤ ਦਿੱਤੀ।

ਇਹ ਵੀ ਪੜ੍ਹੋ : ਇਹ ਦੁਨੀਆ ਦੀ ਸਭ ਤੋਂ ਹਾਟ ਰੈਫ਼ਰੀ, ਪ੍ਰਸ਼ੰਸਕ ਹੀ ਨਹੀਂ ਖਿਡਾਰੀ ਵੀ ਨੇ ਦੀਵਾਨੇ (ਵੇਖੋਂ ਤਸਵੀਰਾਂ)


author

Baljeet Kaur

Content Editor

Related News