94 ਲੱਖ ਦੀ ਧੋਖਾਧੜੀ ਦਾ ਮਾਮਲਾ: ਲਖਨਊ ਦਾ ਦੋਸ਼ੀ ਉਦਯੋਗਪਤੀ 2 ਦਿਨਾਂ ਦੇ ਰਿਮਾਂਡ ''ਤੇ

Sunday, Jul 02, 2017 - 03:07 PM (IST)

94 ਲੱਖ ਦੀ ਧੋਖਾਧੜੀ ਦਾ ਮਾਮਲਾ: ਲਖਨਊ ਦਾ ਦੋਸ਼ੀ ਉਦਯੋਗਪਤੀ 2 ਦਿਨਾਂ ਦੇ ਰਿਮਾਂਡ ''ਤੇ

ਫਗਵਾੜਾ(ਜਲੋਟਾ)— ਫਗਵਾੜਾ ਦੇ ਉਦਯੋਗਪਤੀ ਰਾਜੀਵ ਮਿੱਤਲ ਦੇ ਨਾਲ 94 ਲੱਖ ਰੁਪਏ ਤੋਂ ਵੱਧ ਦੀ ਕਥਿਤ ਧੋਖਾਧੜੀ ਕਰਨ ਦੇ ਮਾਮਲੇ 'ਚ ਸ਼ਾਮਲ ਦੋਸ਼ੀ ਦਵਿੰਦਰ ਕੁਮਾਰ ਸ਼੍ਰੀਵਾਸਤਵ ਉਰਫ ਡੀ. ਕੇ. ਸ਼੍ਰੀਵਾਸਤਵ ਪੁੱਤਰ ਕਾਸ਼ੀ ਪ੍ਰਸਾਦ ਵਾਸੀ ਓਮੈਕਸ ਰੈਜ਼ੀਡੈਂਸੀ ਲਖਨਊ ਨੂੰ ਸ਼ਨੀਵਾਰ ਅਦਾਲਤ 'ਚ ਪੇਸ਼ ਕੀਤਾ ਗਿਆ। ਅਦਾਲਤ ਨੇ ਦੋਸ਼ੀ ਨੂੰ 3 ਜੂਨ ਤੱਕ 2 ਦਿਨਾਂ ਦੇ ਰਿਮਾਂਡ 'ਤੇ ਭੇਜਣ ਦੇ ਆਦੇਸ਼ ਜਾਰੀ ਕਰ ਦਿੱਤੇ ਹਨ। ਉਥੇ ਹੀ ਮਾਮਲੇ 'ਚ ਇਕ ਹੋਰ ਦੋਸ਼ੀ ਅਜੇ ਵੀ ਪੁਲਸ ਦੀ ਗ੍ਰਿਫਤ 'ਚੋਂ ਬਾਹਰ ਹੈ। ਪੁਲਸ ਦਾ ਦਾਅਵਾ ਹੈ ਕਿ ਉਕਤ ਦੋਸ਼ੀ ਵੀ ਜਲਦ ਫੜਿਆ ਜਾਵੇਗਾ।


Related News