ਕਿਸਮਤ ਹੋਵੇ ਤਾਂ ਅਜਿਹੀ, ਲੁਧਿਆਣਾ ''ਚ 75 ਲੱਖ ਦੀ ਲਾਟਰੀ ਨਿਕਲਣ ਨਾਲ ਮਾਲਾ-ਮਾਲ ਹੋਇਆ ਸ਼ਖਸ
Sunday, Nov 24, 2024 - 06:17 PM (IST)
ਲੁਧਿਆਣਾ (ਜੋਸ਼ੀ, ਬੀ. ਐੱਨ) : ਰਾਜਸ਼੍ਰੀ ਲਾਟਰੀ ’ਚ ਆਏ ਦਿਨ ਲੱਖਾਂ-ਕਰੋੜਾਂ ਦੇ ਇਨਾਮ ਲੱਗਣ ਦੇ ਸਿਲਸਿਲੇ ਨੂੰ ਬਰਕਰਾਰ ਰੱਖਦੇ ਹੋਏ ਰਾਜਸ਼੍ਰੀ-200 ਲਾਟਰੀ ਦੇ ਡ੍ਰਾਅ ਮਹੀਨੇ ਦੇ ਤੀਜੇ ਵੀਰਵਾਰ 21 ਨਵੰਬਰ 2024 ਨੂੰ ਗੋਆ ’ਚ ਸਰਕਾਰੀ ਅਧਿਕਾਰੀਆਂ ਦੀ ਹਾਜ਼ਰੀ ’ਚ ਕੱਢੇ ਗਏ। ਡ੍ਰਾਅ ਦਾ 75 ਲੱਖ ਦਾ ਪਹਿਲਾ ਇਨਾਮ ਸਮਰਾਲਾ ਦੇ ਰਿਟੇਲਰ ਪੰਜਾਬ ਲਾਟਰੀ ਸੈਂਟਰ ਵੱਲੋਂ ਵੇਚੀ ਹੋਈ ਟਿਕਟ ਤੋਂ ਲੱਗਾ। 75 ਲੱਖ ਦਾ ਇੰਨੀ ਵੱਡੀ ਰਾਸ਼ੀ ਦਾ ਪਹਿਲਾ ਇਨਾਮ ਲੱਗਣ ਦੀ ਖੁਸ਼ੀ ’ਚ ਲੁਧਿਆਣਾ ਤੋਂ ਕੰਪਨੀ ਦੇ ਮਯੂਰ ਲਖਾਨੀ ਅਤੇ ਰਾਜ ਕੁਮਾਰ ਵਰਮਾ ਨੇ ਪੰਜਾਬ ਲਾਟਰੀ ਸੈਂਟਰ ਦੁਕਾਨ ਦੇ ਮਾਲਕ ਨੂੰ ਕੇਕ ਖੁਆ ਕੇ ਅਤੇ ਫੁੱਲਾਂ ਦਾ ਗੁਲਦਸਤਾ ਦੇ ਕੇ ਵਧਾਈ ਦਿੱਤੀ।
ਇਹ ਵੀ ਪੜ੍ਹੋ : ਆਧਾਰ ਕਾਰਡ ਨੂੰ ਲੈ ਕੇ ਵੱਡੀ ਖ਼ਬਰ, ਜਾਰੀ ਹੋਇਆ ਨਵਾਂ ਹੁਕਮ
ਯਾਦ ਰਹੇ ਕਿ ਇਸ ਤੋਂ ਪਹਿਲਾਂ ਵੀ ਗੋਆ ਸਰਕਾਰ ਵੱਲੋਂ ਚਲਾਈ ਜਾ ਰਹੀ ਰਾਜਸ਼੍ਰੀ-50 ਸੋਮ ਲਾਟਰੀ ਦੇ 4 ਨਵੰਬਰ 2024 ਨੂੰ ਸ਼ਾਮ 6.30 ਵਜੇ ਕੱਢੇ ਗਏ ਡ੍ਰਾਅ ਦਾ ਪਹਿਲਾ ਇਨਾਮ 21 ਲੱਖ ਦਾ ਸਰੋਜ ਲਾਟਰੀ ਗੁਰਦਾਸਪੁਰ ਵੱਲੋਂ ਵੇਚੀ ਗਈ ਟਿਕਟ ’ਤੇ ਲੱਗਾ ਸੀ। ਇਸੇ ਤਰ੍ਹਾਂ ਰਾਜਸ਼੍ਰੀ-250 ਲਾਟਰੀ ਦੇ 5 ਨਵੰਬਰ ਨੂੰ ਕੱਢੇ ਗਏ ਡ੍ਰਾਅ ਵਿਚ 1 ਕਰੋੜ ਦਾ ਪਹਿਲਾ ਇਨਾਮ ਭਗਵਾਨ ਲਾਟਰੀ ਨਾਸਿਕ ਵੱਲੋਂ ਵੇਚੀ ਗਈ ਟਿਕਟ ਤੋਂ ਲੱਗਾ ਸੀ।
ਇਹ ਵੀ ਪੜ੍ਹੋ : ਸੂਬੇ ਦੇ ਰਾਸ਼ਨ ਕਾਰਡ ਧਾਰਕਾਂ ਲਈ ਜ਼ਰੂਰੀ ਖ਼ਬਰ, ਡਿਪੂ ਹੋਲਡਰਾਂ ਨੂੰ ਵੀ ਜਾਰੀ ਹੋਏ ਹੁਕਮ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e