LPU ਦੇ ਚਾਂਸਲਰ ਤੇ ਰਾਜ ਸਭਾ ਮੈਂਬਰ ਡਾ. ਅਸ਼ੋਕ ਕੁਮਾਰ ਮਿੱਤਲ ਪ੍ਰਧਾਨ ਮੰਤਰੀ ਮੋਦੀ ਨੂੰ ਮਿਲੇ

Thursday, Aug 10, 2023 - 10:55 AM (IST)

LPU ਦੇ ਚਾਂਸਲਰ ਤੇ ਰਾਜ ਸਭਾ ਮੈਂਬਰ ਡਾ. ਅਸ਼ੋਕ ਕੁਮਾਰ ਮਿੱਤਲ ਪ੍ਰਧਾਨ ਮੰਤਰੀ ਮੋਦੀ ਨੂੰ ਮਿਲੇ

ਜਲੰਧਰ (ਦਰਸ਼ਨ)- ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਚਾਂਸਲਰ ਅਤੇ ਰਾਜ ਸਭਾ ਮੈਂਬਰ ਡਾ. ਅਸ਼ੋਕ ਕੁਮਾਰ ਮਿੱਤਲ ਨੇ ਆਪਣੇ ਪਰਿਵਾਰਕ ਮੈਂਬਰਾਂ ਨਾਲ ਹਾਲ ਹੀ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ। ਮੀਟਿੰਗ ਦੌਰਾਨ ਡਾ. ਮਿੱਤਲ ਨੇ ਪ੍ਰਧਾਨ ਮੰਤਰੀ ਨੂੰ ਸਾਲ 2019 ’ਚ ਐੱਲ. ਪੀ. ਯੂ. ’ਚ ਆਯੋਜਿਤ ਇੰਡੀਅਨ ਸਾਇੰਸ ਕਾਂਗਰਸ ਦੌਰਾਨ ਉਨ੍ਹਾਂ ਦੀ ਫੇਰੀ ਦੀ ਯਾਦ ਦਿਵਾਈ, ਜਿੱਥੇ ਉਨ੍ਹਾਂ ਨੇ ਵਿਗਿਆਨਕ ਭਾਈਚਾਰੇ ਨੂੰ ਸੰਬੋਧਨ ਕੀਤਾ ਸੀ ਅਤੇ ‘ਜੈ ਅਨੁਸੰਧਾਨ’ ਦਾ ਨਾਅਰਾ ਵੀ ਦਿੱਤਾ ਸੀ।

ਡਾ. ਮਿੱਤਲ ਨੇ ਉੱਚ ਸਿੱਖਿਆ ’ਚ ਰਿਸਰਚ ’ਤੇ ਨਵੀਨਤਾ ਅਤੇ ਆਰਥਿਕ ਵਿਕਾਸ ’ਤੇ ਡਿਵੈਲਪਮੈਂਟ ਨੂੰ ਵਧਾਉਣ ਲਈ ਉਦਯੋਗ-ਅਕਾਦਮਿਕ ਤਾਲਮੇਲ ਨੂੰ ਮਜ਼ਬੂਤ ਕਰਨ ਦੇ ਮਹੱਤਵ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਉਨ੍ਹਾਂ ਇਹ ਵੀ ਦੱਸਿਆ ਕਿ ਕਿਵੇਂ ਐੱਲ. ਪੀ. ਯੂ. ਆਪਣੇ ਵਿਦਿਆਰਥੀਆਂ ਨੂੰ ਉਦਯੋਗ ਨਾਲ ਸਬੰਧਤ ਸਿੱਖਿਆ ਅਤੇ ਸਿਖਲਾਈ ਪ੍ਰਦਾਨ ਕਰਕੇ ਨੈਸ਼ਨਲ ਸਕਿਲ ਡਿਵੈਲਪਮੈਂਟ ਮਿਸ਼ਨ ’ਚ ਯੋਗਦਾਨ ਪਾ ਰਿਹਾ ਹੈ। ਡਾ. ਮਿੱਤਲ ਨੇ ਸਿੱਖਿਆ ਖੇਤਰ ਨੂੰ ਸਮਰਥਨ ਲਈ ਪ੍ਰਧਾਨ ਮੰਤਰੀ ਦਾ ਧੰਨਵਾਦ ਕੀਤਾ ਅਤੇ ਸਰਕਾਰ ਦੀ ਨਵੀਂ ਸਿੱਖਿਆ ਨੀਤੀ (ਐੱਨ. ਈ. ਪੀ.) ਦੀ ਪਹਿਲਕਦਮੀ ਲਈ ਵੀ ਪ੍ਰਸ਼ੰਸਾ ਕੀਤੀ।

ਇਹ ਵੀ ਪੜ੍ਹੋ- 'ਪੰਜਾਬ ਬੰਦ' ਦੀ ਕਾਲ ਨੂੰ ਜਲੰਧਰ 'ਚ ਮਿਲਿਆ ਭਰਵਾਂ ਹੁੰਗਾਰਾ, ਬਾਜ਼ਾਰ ਮੁਕੰਮਲ ਤੌਰ 'ਤੇ ਬੰਦ

PunjabKesari

ਡਾ. ਮਿੱਤਲ ਅਤੇ ਉਨ੍ਹਾਂ ਦੀ ਪਤਨੀ ਰਸ਼ਮੀ ਮਿੱਤਲ ਨੇ ਉਨ੍ਹਾਂ ਨੂੰ ਗੁਲਦਸਤਾ ਭੇਟ ਕੀਤਾ ਅਤੇ ਪੰਜਾਬ ਦੀ ਹੱਥੀਂ ਬੁਣੀ ਫੁਲਕਾਰੀ ਪਹਿਨਾਈ, ਜਦਕਿ ਉਨ੍ਹਾਂ ਦੀ ਧੀ ਸ੍ਰਿਸ਼ਟੀ ਤੇ ਦਾਮਾਦ ਸ਼੍ਰੇਸ਼ਠ ਖੇਤਾਨ ਨੇ ਪ੍ਰਧਾਨ ਮੰਤਰੀ ਮੋਦੀ ਨਾਲ ਉਨਾਂ ਦੀ ਸਵ. ਮਾਂ ਦੀ ਤਸਵੀਰ ਭੇਟ ਕੀਤੀ। ਇਸ ਤੋਂ ਇਲਾਵਾ ਡਾ. ਮਿੱਤਲ ਨੇ ਆਪਣੇ ਪੁੱਤਰ ਪ੍ਰਥਮ ਮਿੱਤਲ ਨਾਲ ਪੀ. ਐੱਮ. ਮੋਦੀ ਨੂੰ ਇਕ ਚਿੱਤਰਕਾਰੀ ਵੀ ਭੇਟ ਕੀਤੀ, ਜਿਸ ਨੂੰ ਐੱਲ.ਪੀ.ਯੂ. ਦੇ ਇਕ ਵਿਦਿਆਰਥੀ ਨੇ ਹੀ ਤਿਆਰ ਕੀਤਾ ਸੀ। ਪ੍ਰਧਾਨ ਮੰਤਰੀ ਮੋਦੀ ਨੇ ਸ਼੍ਰੇਸ਼ਠ ਖੇਤਾਨ ਦੇ ਦਾਦਾ, ਸ਼੍ਰੀ ਮੁਰਲੀ ਧਰਨ ਖੇਤਾਨ ਦੀ ਇਕ ਕਿਤਾਬ ’ਤੇ ਦਸਤਖ਼ਤ ਵੀ ਕੀਤੇ। ਪੀ. ਐੱਮ. ਮੋਦੀ ਨੇ ਡਾ. ਮਿੱਤਲ ਦੇ ਵਿਚਾਰਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਿੱਖਿਆ ਸੁਧਾਰ ਉਨ੍ਹਾਂ ਦੇ ਦਿਲ ਦੇ ਬਹੁਤ ਨੇੜੇ ਹਨ। ਉਨ੍ਹਾਂ ਤਰੱਕੀ ਤੇ ਵਿਕਾਸ ਨੂੰ ਵਧਾਉਣ ’ਚ ਵਿਗਿਆਨ ਤੇ ਤਕਨਾਲੋਜੀ ਦੀ ਮਹੱਤਤਾ ਨੂੰ ਸਵੀਕਾਰ ਕੀਤਾ ਤੇ ਦੱਸਿਆ ਕਿ ਕਿਵੇਂ ‘ਜੈ ਜਵਾਨ,ਜੈ ਕਿਸਾਨ ਤੇ ਜੈ ਵਿਗਿਆਨ’ ਦੇ ਨਾਅਰੇ ’ਚ ‘‘ਜੈ ਅਨੁਸੰਧਾਨ’ ਦਾ ਨਾਅਰਾ ਜੋੜਿਆ ਗਿਆ।

ਇਹ ਵੀ ਪੜ੍ਹੋ- ਜਲੰਧਰ: ਗੁਰੂ ਨਾਨਕ ਮਿਸ਼ਨ ਚੌਂਕ 'ਚ ਭਿੜੇ ਭਿਖਾਰੀ, ਦਿਵਿਆਂਗ ਭਿਖਾਰੀ ਨੂੰ ਵੇਖ ਲੋਕਾਂ ਦੇ ਉੱਡੇ ਹੋਸ਼

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 
 https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


author

shivani attri

Content Editor

Related News