ਰਸੋਈ ਗੈਸ ਖਪਤਕਾਰਾਂ ਨੂੰ ਮਿਲੇਗੀ ਤੁਰੰਤ ਬੁਕਿੰਗ ਸੇਵਾ

01/17/2021 10:44:33 PM

ਲੁਧਿਆਣਾ, (ਖੁਰਾਣਾ)- ਕੇਂਦਰੀ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲਾ ਵੱਲੋਂ ਜਲਦ ਹੀ ਹਵਾਈ ਸਫਰ ਰੇਲ ਯਾਤਰਾ ਦੀ ਤਰਜ਼ ’ਤੇ ਹੁਣ ਐੱਲ. ਪੀ. ਜੀ. (ਰਸੋਈ ਗੈਸ ਸਿਲੰਡਰ) ਦੀ ਵੀ ਤੁਰੰਤ ਬੁਕਿੰਗ ਸੇਵਾ ਸ਼ੁਰੂ ਕੀਤੀ ਜਾ ਰਹੀ ਹੈ। ਉਪਰੋਕਤ ਸੇਵਾ ਦੀ ਸ਼ੁਰੂਆਤ ਪਹਿਲੇ ਪੜਾਅ ਵਿਚ ਇੰਡੇਨ ਗੈਸ ਕੰਪਨੀ ਵੱਲੋਂ ਆਪਣੇ ਖਪਤਕਾਰਾਂ ਲਈ ਜ਼ਮੀਨ ’ਤੇ ਉਤਾਰਨ ਦੀ ਸ਼ੁਰੂਆਤ ਜਲਦ ਕੀਤੀ ਜਾ ਸਕਦੀ ਹੈ।

ਕੰਪਨੀ ਦੇ ਮਾਹਿਰਾਂ ਮੁਤਾਬਕ ਰਸੋਈ ਗੈਸ ਖਪਤਕਾਰ ਕਿਸੇ ਵੀ ਵਰਕਿੰਗ ਦਿਨਾਂ ਵਿਚ ਆਪਣੇ ਤਤਕਾਲ ਕੋਟੇ ’ਚੋਂ ਗੈਸ ਸਿਲੰਡਰ ਦੀ ਬੁਕਿੰਗ ਕਰਵਾ ਸਕਣਗੇ। ਆਨਲਾਈਨ ਬੁਕਿੰਗ ਕਰਵਾਉਣ ਤੋਂ ਬਾਅਦ ਸਿਰਫ 1 ਘੰਟੇ ਦੇ ਅੰਦਰ ਹੀ ਸਬੰਧਤ ਗੈਸ ਏਜੰਸੀ ਡੀਲਰ ਵੱਲੋਂ ਖਪਤਕਾਰ ਦੇ ਰਸੋਈਘਰ ਤੱਕ ਸਿਲੰਡਰ ਦੀ ਸਪਲਾਈ ਪਹੁੰਚਾ ਦਿੱਤੀ ਜਾਵੇਗੀ। ਜਿਸ ਬਦਲੇ ਖਪਤਕਾਰ ਨੂੰ ਪ੍ਰਤੀ ਗੈਸ ਸਿਲੰਡਰ ਡਲਿਵਰੀ ਦੇ 20 ਤੋਂ 30 ਰੁ. ਵਾਧੂ ਚੁਕਾਉਣੇ ਪੈਣਗੇ। ਅਧਿਕਾਰੀਆਂ ਨੇ ਦੱਸਿਆ ਕਿ ਤੁਰੰਤ ਡਲਿਵਰੀ ਦੇ ਪਿੱਛੇ ਕੰਪਨੀ ਦਾ ਇਕੋ-ਇਕ ਮਕਸਦ ਹੈ ਕਿ ਜਿਨ੍ਹਾਂ ਖਪਤਕਾਰਾਂ ਕੋਲ ਸਿਰਫ ਇਕ ਹੀ ਗੈਸ ਸਿਲੰਡਰ ਹੈ, ਉਸ ਦੀ ਗੈਸ ਖਤਮ ਹੋ ਜਾਣ ’ਤੇ ਖਪਤਕਾਰਾਂ ਨੂੰ ਤੁਰੰਤ ਸਿਲੰਡਰ ਮੁਹੱਈਆ ਕਰਵਾਇਆ ਜਾ ਸਕੇ।

ਦੱਸਿਆ ਜਾ ਰਿਹਾ ਹੈ ਕਿ ਸ਼ੁਰੂਆਤੀ ਦੌਰ ’ਚ ਉਪਰੋਕਤ ਯੋਜਨਾ ਨੂੰ ਚੇਨਈ ਦੇ ਕੁਝ ਹਿੱਸਿਆਂ ਵਿਚ ਸ਼ੁਰੂ ਕਰਨ ਦੀ ਯੋਜਨਾ ਹੈ, ਉਥੇ ਪਾਇਲਟ ਪ੍ਰਾਜੈਕਟ ਦੇ ਚੰਗੇ ਨਤੀਜੇ ਸਾਹਮਣੇ ਆਉਂਦੇ ਹੀ ਯੋਜਨਾ ਨੂੰ ਦੇਸ਼ ਦੇ ਵੱਖ -ਵੱਖ ਹਿੱਸਿਆਂ ਵਿਚ ਵੀ ਲਾਗੂ ਕੀਤਾ ਜਾਵੇਗਾ।


Bharat Thapa

Content Editor

Related News