ਸਿਰਫਿਰੇ ਆਸ਼ਕ ਦਾ ਕਾਰਾ : ਨਰਸ ਨੂੰ ਕੀਤਾ ਪਿਆਰ ਦਾ ਇਜ਼ਹਾਰ, ਮਨ੍ਹਾ ਕਰਨ ’ਤੇ ਕੀਤੀ ਘਟੀਆ ਹਰਕਤ

Thursday, May 06, 2021 - 02:49 PM (IST)

ਸਿਰਫਿਰੇ ਆਸ਼ਕ ਦਾ ਕਾਰਾ : ਨਰਸ ਨੂੰ ਕੀਤਾ ਪਿਆਰ ਦਾ ਇਜ਼ਹਾਰ, ਮਨ੍ਹਾ ਕਰਨ ’ਤੇ ਕੀਤੀ ਘਟੀਆ ਹਰਕਤ

ਮੋਗਾ (ਆਜ਼ਾਦ) - ਸਿਵਲ ਹਸਪਤਾਲ ਕੋਟ ਈਸੇ ਖਾਂ ਵਿੱਚ ਜਬਰੀ ਦਾਖਲ ਹੋ ਕੇ ਗਾਲੀ-ਗਲੋਚ ਕਰਨ ਅਤੇ ਲੇਡੀ ਡਾਕਟਰ ਅਤੇ ਸਟਾਫ ਨਰਸਾਂ ਨਾਲ ਬਦਸਲੂਕੀ ਕਰਨ ਅਤੇ ਉਨ੍ਹਾਂ ਨੂੰ ਕਮਰੇ ਵਿੱਚ ਬੰਦ ਕਰਨ ਵਾਲੇ ਦੋਸ਼ੀ ਨੂੰ ਪੁਲਸ ਨੇ ਕਾਬੂ ਕਰ ਲਿਆ ਹੈ। ਇਸ ਸਬੰਧ ਵਿੱਚ ਕੋਟ ਈਸੇ ਖਾਂ ਦੀ ਪੁਲਸ ਨੇ ਐੱਸ. ਐੱਮ. ਓ. ਡਾ. ਰਮੇਸ਼ ਕੁਮਾਰ ਬਾਲੀ ਦੀ ਸ਼ਿਕਾਇਤ ’ਤੇ ਦੋਸ਼ੀ ਸੁਖਦੇਵ ਸਿੰਘ ਖੁਰਮੀ ਨਿਵਾਸੀ ਸੁੰਦਰ ਨਗਰ ਕੋਟ ਈਸੇ ਖਾਂ ਖ਼ਿਲਾਫ਼ ਮਾਮਲਾ ਦਰਜ ਕਰ ਦਿੱਤਾ।

ਪੜ੍ਹੋ ਇਹ ਵੀ ਖਬਰ ਪਿਆਰ ਦਾ ਦੁਸ਼ਮਣ ਬਣਿਆ ਭਰਾ, ਭੈਣ ਅਤੇ ਪ੍ਰੇਮੀ 'ਤੇ ਅੰਨ੍ਹੇਵਾਹ ਗੋਲ਼ੀਆਂ ਚਲਾ ਦਿੱਤੀ ਦਰਦਨਾਕ ਮੌਤ

ਥਾਣਾ ਕੋਟ ਈਸੇ ਖਾਂ ਦੇ ਇੰਚਾਰਜ ਲਖਵਿੰਦਰ ਸਿੰਘ ਨੇ ਪੁਲਸ ਨੂੰ ਦਿੱਤੇ ਸ਼ਿਕਾਇਤ ਪੱਤਰ ਵਿੱਚ ਕਿਹਾ ਕਿ ਡਾ. ਰਮੇਸ਼ ਕੁਮਾਰ ਬਾਲੀ ਨੇ ਕਿਹਾ ਕਥਿਤ ਦੋਸ਼ੀ ਪਲੰਬਰ ਦਾ ਕੰਮ ਕਰਦਾ ਹੈ। ਦੋਸ਼ੀ ਹਸਪਤਾਲ ਵਿੱਚ ਜ਼ਬਰੀ ਦਾਖਲ ਹੋ ਗਿਆ ਅਤੇ ਗਾਲੀ-ਗਲੋਚ ਕਰਨ ਲੱਗਾ। ਉਹ ਡਾਕਟਰਾਂ ਦੇ ਮੂੰਹ ’ਤੇ ਲੱਗੇ ਮਾਸਕ ਨੂੰ ਜ਼ਬਰੀ ਉਤਾਰਨ ਲੱਗਾ, ਜਿਸ ’ਤੇ ਉਨ੍ਹਾਂ ਵਿਰੋਧ ਕੀਤਾ। ਇਸ ਦੌਰਾਨ ਲੇਡੀ ਡਾਕਟਰ ਅਤੇ ਸਟਾਫ਼ ਨਰਸ ਨਾਲ ਅਭੱਦਰ ਵਿਵਹਾਰ ਕੀਤਾ ਅਤੇ ਫਰੈਂਡਸ਼ਿਪ ਕਰਨ ਲਈ ਕਹਿਣ ਲੱਗਾ। ਜਦ ਸਟਾਫ਼ ਨੇ ਉਸ ਨੂੰ ਅਜਿਹਾ ਕਰਨ ਤੋਂ ਰੋਕਿਆ ਤਾਂ ਉਹ ਹੱਥੋਂ ਭਾਈ ਕਰਨ ਲੱਗਾ ਅਤੇ ਆਪਣੇ ਕੱਪੜੇ ਉਤਾਰਨ ਲੱਗ ਪਿਆ। ਇਸ ਤੋਂ ਬਾਅਦ ਉਹ ਹਸਪਤਾਲ ਦੇ ਕਮਰੇ ਦੇ ਅੰਦਰ ਸਟਾਫ਼ ਨੂੰ ਬੰਦ ਕਰ ਕੇ ਜਾਨ ਤੋਂ ਮਾਰਨ ਦੀਆਂ ਧਮਕੀਆਂ ਦੇਣ ਲੱਗਾ। 

ਪੜ੍ਹੋ ਇਹ ਵੀ ਖਬਰ ਮੋਗਾ : ASI ਨੇ ਸਰਕਾਰੀ ਰਿਵਾਲਵਰ ਨਾਲ ਗੋਲੀ ਮਾਰ ਕੇ ਕੀਤੀ ਖ਼ੁਦਕੁਸ਼ੀ, ਸੁਸਾਇਡ ਨੋਟ ’ਚ ਕੀਤਾ ਵੱਡਾ ਖ਼ੁਲਾਸਾ

ਉਸ ਨੇ ਹਸਪਤਾਲ ਦੀ ਬਿਲਡਿੰਗ ਨੂੰ ਵੀ ਨੁਕਸਾਨ ਪਹੁੰਚਾਇਆ। ਇਸ ਤਰ੍ਹਾਂ ਦੋਸ਼ੀ ਨੇ ਜਿਥੇ ਡਾਕਟਰਾਂ ਨਾਲ ਦੁਰਵਿਵਹਾਰ ਕੀਤਾ, ਉਥੇ ਡਿਉਟੀ ਵਿੱਚ ਵਿਘਨ ਪਾਇਆ। ਪੁਲਸ ਨੇ ਉਸ ਨੂੰ ਕਾਬੂ ਕਰ ਲਿਆ ਹੈ, ਜਿਸ ਨੂੰ ਪੁੱਛਗਿੱਛ ਦੇ ਬਾਅਦ ਮਾਣਯੋਗ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।

ਪੜ੍ਹੋ ਇਹ ਵੀ ਖਬਰ ਵਿਆਹ ਕਰਵਾ ਕੇ ਕੈਨੇਡਾ ਗਏ ਨੌਜਵਾਨ ਦੀ ਹਾਦਸੇ ’ਚ ਮੌਤ, ਗਰਭਵਤੀ ਪਤਨੀ ਦਾ ਰੋ-ਰੋ ਹੋਇਆ ਬੁਰਾ ਹਾਲ


author

rajwinder kaur

Content Editor

Related News