ਲੁਧਿਆਣਾ 'ਚ ਪ੍ਰੇਮੀ ਜੋੜਾ 3 ਕਰੋੜ ਦੀ ਹੈਰੋਇਨ ਸਮੇਤ ਕਾਬੂ

Saturday, Jan 25, 2020 - 04:37 PM (IST)

ਲੁਧਿਆਣਾ 'ਚ ਪ੍ਰੇਮੀ ਜੋੜਾ 3 ਕਰੋੜ ਦੀ ਹੈਰੋਇਨ ਸਮੇਤ ਕਾਬੂ

ਲੁਧਿਆਣਾ (ਅਨਿਲ, ਨਰਿੰਦਰ) : ਲੁਧਿਆਣਾ ਪੁਲਸ ਵਲੋਂ ਸਾਹਨੇਵਾਲ ਇਲਾਕੇ 'ਚ ਇਕ ਕਾਰ 'ਚ ਸਵਾਰ ਪ੍ਰੇਮੀ ਜੋੜੇ ਨੂੰ 560 ਗ੍ਰਾਮ ਹੈਰੋਇਨ ਸਣੇ ਕਾਬੂ ਕੀਤਾ ਹੈ। ਪ੍ਰੇਮੀ ਜੋੜੇ ਕੋਲੋਂ ਬਰਾਮਦ ਹੈਰੋਇਨ ਦੀ ਕੌਮਾਂਤਰੀ ਬਾਜ਼ਾਰ 'ਚ ਕੀਮਤ 3 ਕਰੋੜ ਰੁਪਏ ਦੱਸੀ ਜਾ ਰਹੀ ਹੈ। ਦੋਸ਼ੀਆਂ ਦੀ ਪਛਾਣ ਅੰਮ੍ਰਿਤਪ੍ਰੀਤ ਉਰਫ ਰੋਬੀ ਅਤੇ ਲੱਛਮੀ ਉਰਫ ਮੁਸਕਾਨ ਦੇ ਤੌਰ 'ਤੇ ਕੀਤੀ ਗਈ ਹੈ। ਸ਼ੁਰੂਆਤੀ ਜਾਂਚ 'ਚ ਪਤਾ ਲੱਗਿਆ ਹੈ ਕਿ ਫੜ੍ਹੇ ਗਏ ਦੋਸ਼ੀ ਅੰਮ੍ਰਿਤਪ੍ਰੀਤ ਦੇ ਮਹਿਲਾ ਲੱਛਮੀ ਨਾਲ ਕਈ ਸਾਲਾਂ ਤੋਂ ਆਪਸੀ ਸਬੰਧ ਹਨ ਅਤੇ ਦੋਵੇਂ ਐੱਨ. ਆਰ. ਆਈ. ਕਾਲੋਨੀ 'ਚ ਇੱਕੋ ਕਮਰੇ 'ਚ ਰਹਿ ਰਹੇ ਹਨ। ਫਿਲਹਾਲ ਪੁਲਸ ਨੇ ਦੋਹਾਂ 'ਤੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


author

Babita

Content Editor

Related News