ਅਹਿਮ ਖ਼ਬਰ : ਲਵਪ੍ਰੀਤ ਲਾਡੀ ਖ਼ੁਦਕੁਸ਼ੀ ਮਾਮਲੇ ’ਚ ਬੇਅੰਤ ਕੌਰ ’ਤੇ ਲੱਗੀ ਧਾਰਾ 306

Tuesday, Aug 31, 2021 - 07:52 PM (IST)

ਬਰਨਾਲਾ (ਪੁਨੀਤ) : ਬਰਨਾਲਾ ਜ਼ਿਲ੍ਹੇ ਦੇ ਕਸਬਾ ਧਨੌਲਾ ਦੇ ਲਵਪ੍ਰੀਤ ਉਰਫ ਲਾਡੀ ਦੇ ਖ਼ੁਦਕੁਸ਼ੀ ਮਾਮਲੇ ’ਚ ਬਰਨਾਲਾ ਪੁਲਸ ਵੱਲੋਂ ਲਵਪ੍ਰੀਤ ਦੀ ਪਤਨੀ ਬੇਅੰਤ ਕੌਰ ਖ਼ਿਲਾਫ ਪਹਿਲਾਂ ‘ਧੋਖਾਧੜੀ’ ਦੀ ਧਾਰਾ 420 ਦਾ ਮਾਮਲਾ ਦਰਜ ਕੀਤਾ ਗਿਆ ਸੀ। ਲਵਪ੍ਰੀਤ ਦੀ ਪੋਸਟਮਾਰਟਮ ਤੋਂ ਬਾਅਦ ਬਿਸਰਾ ਰਿਪੋਰਟ ਆਉਣੀ ਅਜੇ ਬਾਕੀ ਸੀ, ਜਿਸ ਦੀ ਰਿਪੋਰਟ ਆ ਗਈ ਹੈ। ਇਸੇ ਦੇ ਆਧਾਰ ’ਤੇ ਹੁਣ ਬਰਨਾਲਾ ਪੁਲਸ ਵੱਲੋਂ ਬੇਅੰਤ ਕੌਰ ’ਤੇ ‘ਮਰਨ ਲਈ ਮਜਬੂਰ ਕਰਨ’ ਦੀ ਧਾਰਾ 306 ਅਧੀਨ ਕੇਸ ਦਰਜ ਕੀਤਾ ਗਿਆ ਹੈ। ਇਸ ਦੌਰਾਨ ਬਰਨਾਲਾ ਪੁਲਸ ਦੇ ਡੀ. ਐੱਸ. ਪੀ. ਵਿਸ਼ਵਜੀਤ ਸਿੰਘ ਨੇ ਦੱਸਿਆ ਕਿ ਲਵਪ੍ਰੀਤ ਉਰਫ ਲਾਡੀ ਦੀ ਪਤਨੀ ਬੇਅੰਤ ਕੌਰ ’ਤੇ ਪਹਿਲਾਂ ‘ਧੋਖਾਧੜੀ’ ਦੀ ਧਾਰਾ 420 ਦਾ ਕੇਸ ਦਰਜ ਕੀਤਾ ਸੀ ਤੇ ਉਸ ਦੀ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੁਣ ਬਰਨਾਲਾ ਪੁਲਸ ਨੇ ‘ਮਰਨ ਲਈ ਮਜਬੂਰ ਕਰਨ’ ਦੀ ਧਾਰਾ 306 ਦਾ ਕੇਸ ਦਰਜ ਕੀਤਾ ਹੈ।

ਇਹ ਵੀ ਪੜ੍ਹੋ : ਫਿਰੋਜ਼ਪੁਰ ’ਚ ਜਨਮ ਅਸ਼ਟਮੀ ਮੌਕੇ ਖੇਤੀ ਕਾਨੂੰਨਾਂ ਵਿਰੁੱਧ ਇੰਝ ਪ੍ਰਗਟਾਇਆ ਗਿਆ ਵਿਰੋਧ

ਇਸ ਮਾਮਲੇ ਸਬੰਧੀ ਬਰਨਾਲਾ ਪੁਲਸ ਵੱਲੋਂ ਇੱਕ ਸਿੱਟ ਬਣਾਈ ਗਈ ਹੈ ਅਤੇ ਟੀਮ ਆਪਣੀ ਕਾਰਵਾਈ ਕਰ ਰਹੀ ਹੈ ਅਤੇ ਅਗਲੀ ਕਾਰਵਾਈ ਜਾਂਚ ਦੇ ਆਧਾਰ ’ਤੇ ਕੀਤੀ ਜਾਵੇਗੀ। ਇਸ ਦੌਰਾਨ ਲਵਪ੍ਰੀਤ ਉਰਫ ਲਾਡੀ ਦੇ ਚਾਚਾ ਹਰਵਿੰਦਰ ਸਿੰਘ ਨੇ ਇਤਰਾਜ਼ ਪ੍ਰਗਟ ਕਰਦਿਆਂ ਕਿਹਾ ਕਿ ਇਸ ਮਾਮਲੇ ’ਚ ਬੇਅੰਤ ਕੌਰ ਅਤੇ ਉਸ ਦੇ ਮਾਪੇ ਬਰਾਬਰ ਦੇ ਦੋਸ਼ੀ ਹਨ, ਸਾਡਾ ਪੁੱਤਰ ਲਵਪ੍ਰੀਤ ਚਲਾ ਗਿਆ ਹੈ ਤੇ ਉਹ ਵਾਪਸ ਨਹੀਂ ਆਵੇਗਾ ਪਰ ਸਾਨੂੰ ਉਮੀਦ ਹੈ ਕਿ ਸਾਨੂੰ ਇਨਸਾਫ ਮਿਲੇਗਾ। ਜਦੋਂ ਅਸੀਂ ਇਨਸਾਫ ਲੈਣ ਲਈ ਪਿੰਡ ਦੀਆਂ ਜਥੇਬੰਦੀਆਂ ਨਾਲ ਧਰਨਾ ਦਿੱਤਾ ਤਾਂ ਬਰਨਾਲਾ ਪੁਲਸ ਨੇ ਸਾਨੂੰ ਭਰੋਸਾ ਦਿੱਤਾ ਸੀ ਕਿ ਪੋਸਟਮਾਰਟਮ ਦੀ ਰਿਪੋਰਟ ਆਉਣ ’ਤੇ ਬੇਅੰਤ ਕੌਰ ਤੇ ਉਸ ਦੇ ਪਰਿਵਾਰ ਖ਼ਿਲਾਫ਼ ਵੀ ਕੇਸ ਦਰਜ ਕੀਤਾ ਜਾਵੇਗਾ। ਹੁਣ ਰਿਪੋਰਟ ਆ ਗਈ ਹੈ, ਇਸ ਲਈ ਬੇਅੰਤ ਕੌਰ ਦੇ ਮਾਪਿਆਂ ’ਤੇ ਵੀ ਕੇਸ ਦਰਜ ਕੀਤਾ ਜਾਵੇ।


Manoj

Content Editor

Related News