ਐੱਲ. ਪੀ. ਯੂ. ''ਚ ਦਾਖਲਾ ਲੈਣ ਦੀ ਆਖਰੀ ਤਰੀਕ 31 ਜੁਲਾਈ
Thursday, Jul 19, 2018 - 01:40 AM (IST)

ਜਲੰਧਰ (ਦਰਸ਼ਨ) - ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਇਕ ਸੈਸ਼ਨ ਵਿਚ ਦਾਖਲਾ ਲੈਣ ਲਈ ਆਖਰੀ ਤਰੀਕ 31 ਜੁਲਾਈ 2018 ਨਿਸ਼ਚਿਤ ਕੀਤੀ ਗਈ ਹੈ। ਐੈੱਲ. ਪੀ. ਯੂ. ਦੇ 200 ਤੋਂ ਜ਼ਿਆਦਾ ਪ੍ਰੋਗਰਾਮਾਂ ਵਿਚ ਅਮਰੀਕਾ, ਚੀਨ, ਵੈਨੇਜ਼ੁਏਲਾ ਸਮੇਤ 70 ਤੋਂ ਜ਼ਿਆਦਾ ਦੇਸ਼ਾਂ ਅਤੇ ਭਾਰਤ ਦੇ ਦੂਰ-ਦੁਰਾਡੇ ਸਥਿਤ ਕਰਨਾਟਕਾ, ਓਡਿਸ਼ਾ, ਆਂਧਰਾ ਪ੍ਰਦੇਸ਼, ਗੁਜਰਾਤ, ਮੁੰਬਈ, ਨਾਰਥ ਈਸਟ ਸਮੇਤ ਸਾਰੇ 29 ਸੂਬਿਆਂ ਤੋਂ ਹੁਣ ਤਕ ਹਜ਼ਾਰਾਂ ਵਿਦਿਆਰਥੀਆਂ ਨੇ ਪਹਿਲਾਂ ਹੀ ਦਾਖਲਾ ਪ੍ਰਾਪਤ ਕਰ ਲਿਆ ਹੈ। ਇਸ ਸਾਲ ਨਵੇਂ ਵਿਦਿਆਰਥੀਆਂ ਵਲੋਂ ਬੀ. ਟੈੱਕ ਦੇ ਪ੍ਰੋਗਰਾਮਾਂ ਨੂੰ ਪਹਿਲ ਦਿੱਤੀ ਗਈ ਹੈ, ਕਿਉਂਕਿ ਇਸ ਦਾ ਮੁੱਖ ਕਾਰਨ ਐੱਲ. ਪੀ. ਯੂ. ਵਲੋਂ ਲਗਾਤਾਰ ਸਥਾਪਤ ਕੀਤੇ ਗਏ ਜ਼ਿਕਰਯੋਗ ਪਲੇਸਮੈਂਟ ਰਿਕਾਰਡ ਹਨ। ਇਸ ਤੋਂ ਇਲਾਵਾ ਵਿਦਿਆਰਥੀਆਂ ਵਿਚ ਐੱਮ. ਬੀ. ਏ., ਬੀ. ਬੀ. ਏ., ਬੀ. ਕਾਮ, ਬੀ-ਆਰਕੀਟੈਕਚਰ, ਬੀ-ਫਾਰਮੇਸੀ, ਫੈਸ਼ਨ ਡਿਜ਼ਾਈਨ, ਐਗਰੀਕਲਚਰ, ਫਿਜ਼ੀਓਥੈਰੇਪੀ ਆਦਿ ਪ੍ਰਤੀ ਵੀ ਬੇਹੱਦ ਲਗਾਅ ਨਜ਼ਰ ਆ ਰਿਹਾ ਹੈ।
ਕੋਈ ਹੁਨਰਮੰਦ ਵਿਦਿਆਰਥੀ ਗੁਣਵੱਤਾਪੂਰਨ ਉੱਚ ਸਿੱਖਿਆ ਤੋਂ ਵਾਂਝਾ ਨਾ ਰਹਿ ਜਾਵੇ, ਐੱਲ. ਪੀ. ਯੂ. ਨੇ ਭਾਰਤ ਦੇ ਵਿਸ਼ਾਲ ਪ੍ਰਾਈਵੇਟ ਸਕਾਲਰਸ਼ਿੱਪ ਪ੍ਰੋਗਰਾਮ ਨੂੰ ਵੀ ਜਾਰੀ ਰੱਖਿਆ ਹੋਇਆ ਹੈ। ਸੈਸ਼ਨ 2018-19 ਵਿਚ ਦਾਖਲੇ ਲਈ ਵਿਦਿਆਰਥੀ ਸਕਾਲਰਸ਼ਿੱਪ 31 ਜੁਲਾਈ 2018 ਤਕ ਪ੍ਰਾਪਤ ਕਰ ਸਕੇਗਾ। ਚਾਂਸਲਰ ਅਸ਼ੋਕ ਮਿੱਤਲ ਨੇ ਸੂਚਿਤ ਕੀਤਾ ਕਿ ਅਸੀਂ ਇਹ ਦੇਖ ਕੇ ਅਤਿਅੰਤ ਖੁਸ਼ ਹਾਂ ਕਿ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਵਿਦਿਆਰਥੀ ਐੱਲ. ਪੀ. ਯੂ. ਵਿਚ ਗੁਣਵੱਤਾਪੂਰਨ ਉੱਚ ਸਿੱਖਿਆ ਨੂੰ ਪ੍ਰਾਪਤ ਕਰਨ ਲਈ ਅਤਿਅੰਤ ਉਤਸੁਕ ਹਨ। ਭਾਰਤ ਸਰਕਾਰ ਦੇ ਮਨੁੱਖੀ ਸੋਮਿਆਂ ਬਾਰੇ ਮੰਤਰਾਲਾ ਨੇ ਆਪਣੀ ਇਸ ਸਾਲ ਦੀ ਨੈਸ਼ਨਲ ਇੰਸਟੀਚਿਊਸ਼ਨਲ ਰੈਕਿੰਗ ਫਰੇਮ ਵਰਕ ਵਿਚ ਐੱਲ. ਪੀ. ਯੂ. ਨੂੰ ਆਊਟਰੀਚ ਅਤੇ ਇੰਕਲੁਸਿਵਿਟੀ ਅਪ੍ਰੋਚ ਲਈ ਦੇਸ਼ ਦੀਆਂ 2 ਟਾਪ ਯੂਨੀਵਰਸਿਟੀਆਂ ਵਿਚ ਸ਼ਾਮਲ ਕੀਤਾ ਹੈ।