ਪ੍ਰੇਮ ਵਿਆਹ ਪਿੱਛੋਂ ਰਿਸ਼ਤੇ ''ਚ ਪਈ ਦਰਾੜ, ਧਰਨੇ ''ਤੇ ਬੈਠੀ ਪਤਨੀ ਭੀਖ ਮੰਗਣ ਲਈ ਹੋਈ ਮਜ਼ਬੂਰ

Saturday, Oct 17, 2020 - 05:09 PM (IST)

ਪ੍ਰੇਮ ਵਿਆਹ ਪਿੱਛੋਂ ਰਿਸ਼ਤੇ ''ਚ ਪਈ ਦਰਾੜ, ਧਰਨੇ ''ਤੇ ਬੈਠੀ ਪਤਨੀ ਭੀਖ ਮੰਗਣ ਲਈ ਹੋਈ ਮਜ਼ਬੂਰ

ਬਰਨਾਲਾ (ਮੱਘਰ ਪੁਰੀ): ਬਰਨਾਲਾ ਨੇੜੇ ਧਨੌਲਾ 'ਚ ਪ੍ਰੇਮ ਵਿਆਹ ਦੀ ਸ਼ਿਕਾਰ ਕੁੜੀ ਨੂੰ ਪਤੀ ਵਲੋਂ ਛੱਡਣ ਦਾ ਮਾਮਾਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਪਤਨੀ ਨੇ ਆਪਣੇ ਪਤੀ ਦੇ ਘਰ ਅੱਗੇ ਧਰਨਾ ਦਿੱਤਾ। ਪਿਛਲੇ ਦੋ ਮਹੀਨਿਆਂ ਤੋ ਬੈਠੀ ਆਰਜੂ ਮਾਨ ਨੇ ਮੀਡੀਆ ਅੱਗੇ ਆਪਣਾ ਦੁਖੜਾ ਸੁਣਾਉਂਦਿਆਂ ਕਿਹਾ ਕਿ 19 ਅਗਸਤ ਤੋਂ ਮੈ ਧਰਨੇ ਤੇ ਬੈਠੀ ਹਾਂ। ਮੇਰੇ ਸਹੁਰੇ ਵਾਲਿਆਂ ਨੇ ਘਰ ਨੂੰ ਜਿੰਦਾ ਲਾਇਆ ਹੋਇਆ ਹੈ। ਮੇਰਾ ਪਤੀ ਮੈਨੂੰ ਛੱਡ ਕੇ ਭੱਜ ਗਿਆ ਹੈ। ਮੈਂ ਇੱਥੇ ਸੜਕ 'ਤੇ ਹੀ ਰਹਿੰਦੀ ਹਾਂ।

ਇਹ ਵੀ ਪੜ੍ਹੋ: ਪਰਿਵਾਰ ਦੇ ਤਿੰਨ ਮੈਂਬਰਾਂ ਵੱਲੋਂ ਜ਼ਹਿਰੀਲੀ ਚੀਜ਼ ਖਾਣ ਦੇ ਮਾਮਲੇ 'ਚ ਸਾਹਮਣੇ ਆਈ ਹੈਰਾਨ ਕਰਦੀ ਸਚਾਈ

PunjabKesari

ਉਨ੍ਹਾਂ ਕਿਹਾ ਕਿ ਮੇਰੀ ਨਨਾਣ ਸੰਦੀਪ ਕੌਰ ਰਾਮਪੁਰਾ ਫੂਲ ਦੀ ਰਹਿਣ ਵਾਲੀ ਹੈ, ਜੋ ਵੀ ਲੋਕ ਇੱਥੇ ਮੇਰੀ ਮਦਦ ਕਰਦੇ ਹਨ ਜਿਵੇਂ ਕਿ ਪਹਿਲਾਂ ਮੈਨੂੰ ਪੁਲਸ ਪ੍ਰੋਟੈਕਸ਼ਨ ਮਿਲੀ ਹੋਈ ਸੀ,ਰਾਜਨੀਤੀ ਦਬਾਅ ਦੇ ਕਾਰਨ ਉਹ ਵੀ ਹਟਾ ਲਈ ਗਈ ਹੈ।ਮੇਰੀ ਕਿਤੇ ਵੀ ਸੁਣਵਾਈ ਨਹੀ ਹੋ ਰਹੀ ਹੈ। ਮੈਂ ਭੀਖ ਮੰਗ ਕੇ ਰੋਟੀ ਖਾਂਦੀ ਹਾਂ। ਉਨ੍ਹਾਂ ਕਿਹਾ ਕਿ ਸੰਦੀਪ ਕੌਰ ਤੇ ਮੇਰਾ ਪਤੀ ਅਤੇ ਚਰਨਜੀਤ ਕੌਰ ਰੋਜ ਇੱਥੇ ਲੋਕਾਂ ਦੇ ਘਰਾਂ 'ਚ ਆ ਕੇ ਕਹਿੰਦੇ ਹਨ ਕਿ ਇਸ ਨੂੰ ਰੋਟੀ ਨਾ ਦਿਓ ਤੇ ਪਾਣੀ ਨਾ ਦਿਓ। ਅਸੀਂ ਤੁਹਾਡੇ ਨਾਮ ਤੇ ਪਰਚਾ ਕਰਵਾ ਦੇਵਾਂਗੇ। ਇੱਥੇ ਸ਼ਰੇਆਮ ਸਭ ਕੁਝ ਚੱਲ ਰਿਹਾ ਹੈ ਤੇ ਪ੍ਰਸ਼ਾਸ਼ਨ ਵੀ ਚੁੱਪ ਹੈ ,ਜੇ ਕੋਈ ਮੇਰੀ ਮਦਦ ਕਰਦਾ ਹੈ ਤਾ ਧਮਕੀਆਂ ਆਉਂਦੀਆਂ ਹਨ ਕਿ ਤੁਸੀ ਇਸ ਕੁੜੀ ਕੋਲ ਖੜ੍ਹੇ ਨਾ ਹੋਵੋ।ਮੇਰੇ ਤੇ ਬਹੁਤ ਅੱਤਿਆਚਾਰ ਹੋ ਰਹੇ ਹਨ। ਰਾਤ ਨੂੰ ਮੈਂ ਇੱਥੇ ਇੱਕਲੀ ਹੁੰਦੀ ਹਾਂ, ਪੁਲਸ ਪ੍ਰੋਟੈਕਸ਼ਨ ਹਟਾ ਦਿੱਤੀ ਗਈ ਹੈ।

ਇਹ ਵੀ ਪੜ੍ਹੋ: ਪੰਜਾਬ ਸਰਕਾਰ ਦੇ ਫ਼ੈਸਲੇ ਨਾਲ ਝੁੱਗੀਆਂ 'ਚ ਰਹਿਣ ਵਾਲਿਆਂ ਦੇ ਚਿਹਰਿਆਂ 'ਤੇ ਆਈ ਖ਼ੁਸ਼ੀ

PunjabKesari

ਪੰਚਾਇਤੀ ਫੈਸਲੇ ਨੇ ਕਿਹਾ ਸੀ ਕਿ ਕਿਸੇ ਦੇ ਘਰ ਮੈਂ ਸੋ ਜਾਇਆ ਕਰਾ ਜੇ ਕੋਈ ਮੇਰੀ ਮਦਦ ਕਰ ਦਿੰਦਾ ਹੈ ਤਾਂ ਉਸਦੇ ਘਰ ਮੈਂ ਰਾਤ ਕੱਟ ਲੈਂਦੀ ਹਾਂ ਨਹੀ ਤਾ ਮੈਂ ਇੱਥੇ ਇੱਕਲੀ ਹੀ ਹੁੰਦੀ ਹਾਂ। ਉਨ੍ਹਾਂ ਕਿਹਾ ਕਿ ਮੈਨੂੰ ਕੋਰਟ ਤੇ ਵਿਸ਼ਵਾਸ ਹੈ ਨਹੀਂ ਤਾਂ ਮੈਂ ਇੱਦਾ ਹੀ ਦਮ ਤੋੜ ਹੀ ਦੂੰਗੀ। ਮੇਰੀਆ ਦੋਵੇਂ ਨਨਾਣਾਂ ਮੇਰਾ ਘਰ ਵੱਸਣ ਹੀ ਨਹੀ ਦਿੱਤਾ।

ਇਹ ਵੀ ਪੜ੍ਹੋ:  ਗੁਰੂ ਨਾਨਕ ਦੇ 551ਵੇਂ ਪ੍ਰਕਾਸ਼ ਦਿਹਾੜੇ ਮੌਕੇ ਕਰਤਾਰਪੁਰ ਲਾਂਘਾ ਖੁੱਲ੍ਹਣ ਦੇ ਆਸਾਰ ਮੱਧਮ


author

Shyna

Content Editor

Related News