ਸਰਹੱਦ ਪਾਰ : 10 ਮਹੀਨੇ ਪਹਿਲਾਂ ਘਰੋਂ ਭੱਜ ਕੇ ਪ੍ਰੇਮ ਵਿਆਹ ਕਰਾਉਣ ਵਾਲੇ ਮੁੰਡੇ-ਕੁੜੀ ਦਾ ਗੋਲ਼ੀਆਂ ਮਾਰ ਕੇ ਕਤਲ

Tuesday, Jul 19, 2022 - 07:22 PM (IST)

ਸਰਹੱਦ ਪਾਰ : 10 ਮਹੀਨੇ ਪਹਿਲਾਂ ਘਰੋਂ ਭੱਜ ਕੇ ਪ੍ਰੇਮ ਵਿਆਹ ਕਰਾਉਣ ਵਾਲੇ ਮੁੰਡੇ-ਕੁੜੀ ਦਾ ਗੋਲ਼ੀਆਂ ਮਾਰ ਕੇ ਕਤਲ

ਗੁਰਦਾਸਪੁਰ/ਲਾਹੌਰ (ਵਿਨੋਦ)- ਬੀਤੀ ਰਾਤ ਲਾਹੌਰ ਦੇ ਬਾਹਰੀ ਇਲਾਕਾ ਬਾਗਬਾਨਪੁਰਾ ’ਚ ਇਕ ਨੌਜਵਾਨ ਅਤੇ ਉਸ ਦੀ ਪਤਨੀ ਦੀ ਲੜਕੀ ਪੱਖ ਦੇ ਲੋਕਾਂ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਪਤੀ-ਪਤਨੀ ਨੇ 10 ਮਹੀਨੇ ਪਹਿਲਾਂ ਘਰ ਤੋਂ ਭੱਜ ਕੇ ਪ੍ਰੇਮ ਨਿਕਾਹ ਕਰਵਾਇਆ ਸੀ, ਜਿਸ ਕਾਰਨ ਉਨ੍ਹਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ।

ਪੜ੍ਹੋ ਇਹ ਵੀ ਖ਼ਬਰ: ਮਜੀਠਾ ’ਚ ਦਿਲ ਕੰਬਾਊ ਵਾਰਦਾਤ: ਬਹਿਸਬਾਜ਼ੀ ਰੋਕਣ ’ਤੇ ਮੁੰਡੇ ਨੂੰ ਦਾਤਰ ਮਾਰ ਕੇ ਉਤਾਰਿਆ ਮੌਤ ਦੇ ਘਾਟ

ਸੂਤਰਾਂ ਅਨੁਸਾਰ ਸ਼ਹਿਜਾਦ ਅਤੇ ਉਸ ਦੀ ਪਤਨੀ ਫਰਹਾ ਵਾਸੀ ਬਾਗਬਾਨਪੁਰਾ ਬੀਤੀ ਰਾਤ ਆਪਣੇ ਘਰ ਦੀ ਛੱਤ ’ਤੇ ਸੋ ਰਹੇ ਸੀ। ਇਸ ਦੌਰਾਨ ਘਰ ਦੇ ਬਾਹਰ ਲੱਕੜ ਦੀ ਪੌੜੀ ਲਗਾ ਕੇ ਛੱਤ ’ਤੇ ਚੜ੍ਹੇ ਹਮਲਾਵਾਰਾਂ ਨੇ ਦੋਵਾਂ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਪਤਾ ਲੱਗਾ ਹੈ ਕਿ ਸ਼ਹਿਜਾਦ ਵਾਸੀ ਬਾਗਬਾਨਪੁਰਾ ਅਤੇ ਫਰਾਹ ਵਾਸੀ ਸ਼ਾਦੀਪੁਰਾ ਨੇ 10 ਮਹੀਨੇ ਪਹਿਲਾ ਘਰ ਤੋਂ ਭੱਜ ਕੇ ਨਿਕਾਹ ਕੀਤਾ ਸੀ, ਜਦਕਿ ਫਰਾਹ ਇਸ ਸਮੇਂ ਤਿੰਨ ਮਹੀਨੇ ਦੀ ਗਰਭਵਤੀ ਸੀ। 

ਪੜ੍ਹੋ ਇਹ ਵੀ ਖ਼ਬਰ: ਦੁਖ਼ਦ ਖ਼ਬਰ: ਜੀਜੇ ਦੀ ਮਦਦ ਲਈ ਘਰੋਂ ਗਏ 2 ਸਕੇ ਭਰਾਵਾਂ ਦੀ ਸ਼ੱਕੀ ਹਾਲਤ ’ਚ ਮੌਤ, ਖੇਤਾਂ ’ਚੋਂ ਮਿਲੀਆਂ ਲਾਸ਼ਾਂ

ਮ੍ਰਿਤਕ ਸ਼ਹਿਜਾਦ ਦੇ ਪਰਿਵਾਰ ਵਾਲਿਆਂ ਨੇ ਪੁਲਸ ਨੂੰ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਦੋਵਾਂ ’ਤੇ ਹਮਲਾ ਹੋਇਆ ਸੀ ਪਰ ਉਦੋਂ ਦੋਵੇਂ ਬੱਚ ਗਏ ਸੀ। ਫਰਾਹ ਦੇ ਪਰਿਵਾਰ ਵਾਲੇ ਇਸ ਪ੍ਰੇਮ ਨਿਕਾਹ ਤੋਂ ਖਫ਼ਾ ਸੀ। ਆਪਣੀ ਇੱਜ਼ਤ ਦੀ ਖਾਤਰ ਫਰਾਹ ਦੇ ਪਰਿਵਾਰ ਵਾਲਿਆਂ ਨੇ ਦੋਵਾਂ ਦਾ ਕਤਲ ਕਰ ਦਿੱਤਾ। ਹਮਲਾਵਰ ਛੱਤ ’ਤੇ ਜਾਣ ਲਈ ਲੱਕੜੀ ਦੀ ਪੌੜੀ ਵੀ ਆਪਣੇ ਨਾਲ ਲਿਆਏ ਸੀ, ਜੋ ਹਮਲੇ ਦੇ ਬਾਅਦ ਉਹ ਉੱਥੇ ਹੀ ਛੱਡ ਗਏ।

ਪੜ੍ਹੋ ਇਹ ਵੀ ਖ਼ਬਰ: ਮੰਦਬੁੱਧੀ ਭਰਾ ਦਾ ਸਿਰ ’ਚ ਬਾਲਾ ਮਾਰ ਕੇ ਕਤਲ, ਖੁਰਦ-ਬੁਰਦ ਕਰਨ ਲਈ ਨਹਿਰ ’ਚ ਸੁੱਟੀ ਲਾਸ਼

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਆਪਣਾ ਜਵਾਬ


author

rajwinder kaur

Content Editor

Related News