ਘਰੋਂ ਭੱਜ ਕੇ ਵਿਆਹ ਕਰਾਉਣ ਵਾਲੇ ਪ੍ਰੇਮੀ ਜੋੜੇ ਦਾ ਦਰਦਨਾਕ ਅੰਤ, ਕੁੜੀ ਦੇ ਭਰਾ ਨੇ ਦੋਵਾਂ ਨੂੰ ਗੋਲ਼ੀਆਂ ਨਾਲ ਭੁੰਨਿਆ

Wednesday, Jun 16, 2021 - 06:36 PM (IST)

ਘਰੋਂ ਭੱਜ ਕੇ ਵਿਆਹ ਕਰਾਉਣ ਵਾਲੇ ਪ੍ਰੇਮੀ ਜੋੜੇ ਦਾ ਦਰਦਨਾਕ ਅੰਤ, ਕੁੜੀ ਦੇ ਭਰਾ ਨੇ ਦੋਵਾਂ ਨੂੰ ਗੋਲ਼ੀਆਂ ਨਾਲ ਭੁੰਨਿਆ

ਗੁਰਦਾਸਪੁਰ/ਪਾਕਿਸਤਾਨ (ਵਿਨੋਦ) - ਲਗਭਗ 18 ਮਹੀਨੇ ਪਹਿਲਾਂ ਪ੍ਰੇਮ ਵਿਆਹ ਕਰਨ ਵਾਲੇ ਪ੍ਰੇਮੀ ਜੋੜੇ ਦੀ ਪ੍ਰੇਮਿਕਾ ਦੇ ਭਰਾ ਵਲੋਂ ਆਪਣੇ ਦੋਸਤਾਂ ਨਾਲ ਮਿਲ ਕੇ ਕਤਲ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਪ੍ਰੇਮਿਕਾ ਦਾ ਪਰਿਵਾਰ ਇਸ ਪ੍ਰੇਮ ਵਿਆਹ ਦਾ ਸ਼ੁਰੂ ਤੋਂ ਹੀ ਵਿਰੋਧ ਕਰਦਾ ਆ ਰਿਹਾ ਸੀ, ਜਿਸ ਕਾਰਨ ਉਨ੍ਹਾਂ ਦਾ ਬੜੀ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਹੈ। ਘਟਨਾ ਦੀ ਸੂਚਨਾ ਮਿਲਣ ’ਤੇ ਪੁੱਜੀ ਪੁਲਸ ਵਲੋਂ ਇਸ ਮਾਮਲੇ ਦੀ ਕਾਰਵਾਈ ਕੀਤੀ ਜਾ ਰਹੀ ਹੈ। 

ਪੜ੍ਹੋ ਇਹ ਵੀ ਖ਼ਬਰ - ਸ਼ਰਮਨਾਕ! ਪੁੱਤਾਂ ਨੂੰ ਮਾਂ ਨਾਲੋਂ ਪਿਆਰੀ ਹੋਈ ਜ਼ਮੀਨ, ਬਜ਼ੁਰਗ ਮਾਤਾ ਨੇ ਸੋਸ਼ਲ ਮੀਡੀਆ 'ਤੇ ਸੁਣਾਏ ਦੁਖੜੇ (ਵੀਡੀਓ)

ਸਰਹੱਦ ਪਾਰ ਸੂਤਰਾਂ ਅਨੁਸਾਰ ਲਗਭਗ 18 ਮਹੀਨੇ ਪਹਿਲਾਂ ਸਾਹਿਦ ਇਕਬਾਲ ਨਿਵਾਸੀ ਜਰਾਂਵਾਲਾ ਨੇ ਆਪਣੀ ਪ੍ਰੇਮਿਕਾ ਈਰਾਮ ਬੀਬੀ ਦੇ ਪਰਿਵਾਰ ਵਾਲਿਆਂ ਦੇ ਵਿਰੋਧ ਕਰਨ ਦੇ ਬਾਵਜੂਦ ਘਰ ਤੋਂ ਭੱਜ ਕੇ ਨਿਕਾਹ ਕਰ ਲਿਆ ਸੀ। ਵਿਆਹ ਕਰਵਾਉਣ ਤੋਂ ਬਾਅਦ ਉਕਤ ਪਤੀ-ਪਤਨੀ ਲੁੱਕ ਕੇ ਆਪਣਾ ਜੀਵਨ ਬਤੀਤ ਕਰ ਰਹੇ ਸਨ। 

ਪੜ੍ਹੋ ਇਹ ਵੀ ਖ਼ਬਰ - ਨਸ਼ੇ ਦੇ ਦੈਂਤ ਨੇ ਖੋਹ ਲਈਆਂ ਇਕ ਹੋਰ ਪਰਿਵਾਰ ਦੀਆਂ ਖ਼ੁਸ਼ੀਆਂ, ਕੁਝ ਸਮਾਂ ਪਹਿਲਾਂ ਹੋਇਆ ਸੀ ਨੌਜਵਾਨ ਦਾ ਵਿਆਹ

ਬੀਤੀ ਦੇਰ ਸ਼ਾਮ ਸ਼ਾਹਿਦ ਇਕਬਾਲ ਆਪਣੀ ਪ੍ਰੇਮਿਕਾ ਨਾਲ ਆਪਣੇ ਭਰਾ ਜਫ਼ਰ ਇਕਬਾਲ ਦੇ ਘਰ ਚੱਕ ਨੰਬਰ-553 ਜੀ.ਬੀ ’ਚ ਮਿਲਣ ਦੇ ਬਾਅਦ ਰਿਕਸ਼ੇ ’ਤੇ ਵਾਪਸ ਜਾ ਰਹੇ ਸੀ। ਰਸਤੇ ’ਚ ਪ੍ਰੇਮਿਕਾ ਈਰਾਮ ਬੀਬੀ ਦੇ ਭਰਾ ਜੀਸ਼ਾਲ ਸ਼ਾਹ, ਅਲੀ ਰਾਜਾ ਨੇ ਆਪਣੇ ਦੋਸਤ ਅਰਬਾਜ ਸ਼ਾਹ ਤੇ ਦੋ ਹੋਰ ਅਣਪਛਾਤੇ ਲੋਕਾਂ ਨਾਲ ਮਿਲ ਕੇ ਰਿਕਸ਼ਾ ਰੋਕ ਦਿੱਤਾ। ਇਸ ਤੋਂ ਬਾਅਦ ਉਨ੍ਹਾਂ ਨੇ ਦੋਵਾਂ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ, ਜਿਸ ਕਾਰਨ ਦੋਵਾਂ ਦੀ ਮੌਕੇ ’ਤੇ ਮੌਤ ਹੋ ਗਈ।

ਪੜ੍ਹੋ ਇਹ ਵੀ ਖ਼ਬਰ - ਕੋਰੋਨਾ ਨੇ ਹੋਰ ਗਹਿਰਾ ਕੀਤਾ ਬਜ਼ੁਰਗਾਂ ਦਾ ਦਰਦ, ਬੱਚਿਆਂ ਦੇ ਫੋਨ ਦੀ 'ਉਡੀਕ' 'ਚ ਕੱਟ ਰਹੇ ਨੇ ਰਹਿੰਦੀ ਜ਼ਿੰਦਗੀ 


author

rajwinder kaur

Content Editor

Related News