ਪ੍ਰੇਮ ਸਬੰਧਾਂ ਦਾ ਖ਼ੌਫ਼ਨਾਕ ਅੰਤ, ਪ੍ਰੇਮੀ ਨੇ ਲਿਆ 7ਲੱਖ ਦਾ ਕਰਜ਼ਾ ਪਰ ਨਹੀਂ ਮਿਲੀ 'ਜ਼ਿੰਦਗੀ'

Thursday, Apr 15, 2021 - 12:32 PM (IST)

ਪ੍ਰੇਮ ਸਬੰਧਾਂ ਦਾ ਖ਼ੌਫ਼ਨਾਕ ਅੰਤ, ਪ੍ਰੇਮੀ ਨੇ ਲਿਆ 7ਲੱਖ ਦਾ ਕਰਜ਼ਾ ਪਰ ਨਹੀਂ ਮਿਲੀ 'ਜ਼ਿੰਦਗੀ'

ਮਾਨਸਾ (ਅਮਰਜੀਤ ਚਾਹਲ): ਮਾਨਸਾ ਦੇ ਪਿੰਡ ਗਾਗੇਵਾਲ ’ਚ ਇਕ 25 ਸਾਲਾ ਨੌਜਵਾਨ ਜਸਵੀਰ ਸਿੰਘ ਵਲੋਂ ਪਿਆਰ ’ਚ ਧੋਖਾ ਮਿਲਣ ਕਰਕੇ ਜ਼ਹਿਰ ਖਾ ਕੇ ਖ਼ੁਦਕੁਸ਼ੀ ਕਰ ਲੈਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਦੱਸਿਆ ਜਾਂਦਾ ਹੈ ਕਿ ਪਿੰਡ ਕੁੱਬੇ ਜ਼ਿਲ੍ਹਾ ਬਠਿੰਡਾ ਦੀ ਕੁੜੀ ਨੇ ਮ੍ਰਿਤਕ ਜਸਵੀਰ ਸਿੰਘ ਨੂੰ ਇੰਨਾ ਪਰੇਸ਼ਾਨ ਕੀਤਾ ਕਿ ਉਹ ਸਲਫਾਸ ਖਾ ਕੇ ਆਪਣੀ ਜਾਨ ਲੈਣ ’ਤੇ ਮਜ਼ਬੂਰ ਹੋ ਗਿਆ। ਦੋਸ਼ੀ ਕੁੜੀ ਖ਼ਿਲਾਫ ਕਾਰਵਾਈ ਨੂੰ ਲੈ ਕੇ ਪਿੰਡ ਵਾਸੀ ਅਤੇ ਮ੍ਰਿਤਕ ਦੇ ਰਿਸ਼ਤੇਦਾਰਾਂ ਨੇ ਥਾਣਾ ਸਿਟੀ ਟੂ ਮਾਨਸਾ ਦੇ ਅੱਗੇ ਧਰਨਾ ਦੇ ਕੇ ਰੋਸ ਪ੍ਰਦਰਸ਼ਨ ਕੀਤਾ।

ਇਹ ਵੀ ਪੜ੍ਹੋ: 3 ਲੱਖ ਲਾ ਕੇ ਸਹੁਰੇ ਤੋਰੀ ਧੀ, ਦਾਜ ਦੇ ਲੋਭੀਆਂ ਨੇ ਦਿੱਤੀ ਖ਼ੌਫ਼ਨਾਕ ਮੌਤ, ਪਰਿਵਾਰ ਵੱਲੋਂ ਇਨਸਾਫ਼ ਦੀ ਮੰਗ

ਮ੍ਰਿਤਕ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਜਸਵੀਰ ਸਿੰਘ ਇਕ ਇੱਟਾਂ ਦੇ ਭੱਠੇ ’ਤੇ ਕੰਮ ਕਰਦਾ ਸੀ, ਜਿਸ ਦੇ ਆਪਣੇ ਹੀ ਰਿਸ਼ਤੇਦਾਰ ਜੋ ਪਿੰਡ ਕੁੱਬੇ ਦੀ ਰਹਿਣ ਵਾਲੀ ਹੈ ਨਾਲ ਪਿਆਰ ਹੋ ਗਿਆ। ਮ੍ਰਿਤਕ ਨੌਜਵਾਨ ਨੇ ਕੁੜੀ ’ਤੇ ਉਸ ਦੀ ਸਿੱਖਿਆ ਅਤੇ ਰਹਿਣ-ਸਹਿਣ ’ਤੇ ਕਰਜ਼ ਲੈ ਕੇ ਖਰਚ ਕੀਤਾ ਅਤੇ ਕੁੜੀ ਨੇ ਇਹ ਸ਼ਰਤ ਰੱਖੀ ਕਿ ਜੇਕਰ ਉਹ ਬਠਿੰਡਾ ’ਚ ਮਕਾਨ ਲਵੇਗਾ ਤਾਂ ਉਸ ਦੇ ਨਾਲ ਵਿਆਹ ਕਰਵਾ ਲਵੇਗੀ। ਇਸ ’ਤੇ ਮ੍ਰਿਤਕ ਜਸਵੀਰ ਸਿੰਘ ਨੇ ਬਠਿੰਡਾ ’ਚ 7 ਲੱਖ ਰੁਪਏ ਕਰਜ਼ ਲੈ ਕੇ ਮਕਾਨ ਲੈ ਲਿਆ ਅਤੇ ਕੁੜੀ ਨੇ ਉਸ ਨਾਲ ਵਿਆਹ ਕਰਨ ਤੋਂ ਇਨਕਾਰ ਕਰ ਦਿੱਤਾ। ਇਸ ਤੋਂ ਪਰੇਸ਼ਾਨ ਹੋ ਕੇ ਜਸਵੀਰ ਸਿੰਘ ਨੇ ਸਲਫਾਸ ਖਾ ਕੇ ਖ਼ੁਦਕੁਸ਼ੀ ਕਰ ਲਈ। ਇਸ ਲਈ ਉਹ ਕੁੜੀ ਦੇ ਖ਼ਿਲਾਫ ਮਾਮਲਾ ਦਰਜ ਕਰਵਾਉਣ ਲਈ ਧਰਨਾ ਪ੍ਰਦਰਸ਼ਨ ਕਰ ਰਹੇ ਹਨ।

ਇਹ ਵੀ ਪੜ੍ਹੋ: 'ਲਵ' ਨੇ 65 ਲੱਖ ਖ਼ਰਚ ਕੇ ਆਸਟ੍ਰੇਲੀਆ ਭੇਜੀ ਪਤਨੀ, ਹੁਣ ਪਤੀ ਨੂੰ ਸੱਦਣ ਦੀ ਬਜਾਏ ਤੋੜਿਆ ਨਾਤਾ

ਦੂਜੇ ਪਾਸੇ ਮਾਨਸਾ ਪੁਲਸ ਨੇ ਦੋਸ਼ੀ ਕੁੜੀ ਦੇ ਖ਼ਿਲਾਫ ਮਾਮਲਾ ਦਰਜ ਕਰ ਲਿਆ ਹੈ। ਮ੍ਰਿਤਕ ਨੌਜਵਾਨ ਦੇ ਰਿਸ਼ਤੇਦਾਰਾਂ ਨੇ ਪੁਲਸ ਸਟੇਸ਼ਨ ਅੱਗੇ ਧਰਨਾ ਪ੍ਰਦਰਸ਼ਨ ਕੀਤਾ, ਜਿਸ ’ਤੇ ਮਾਨਸਾ ਸਿਟੀ 2 ’ਚ ਕੁੜੀ ਦੇ ਖ਼ਿਲਾਫ ਧਾਰਾ 306 ਦੇ ਤਹਿਤ ਮਾਮਲਾ ਦਰਜ ਕਰ ਲਿਆ। ਥਾਣਾ ਇੰਚਾਰਜ ਪ੍ਰਵੀਨ ਕੁਮਾਰ ਨੇ ਦੱਸਿਆ ਕਿ ਦੋਸ਼ੀ ਕੁੜੀ ਨੇ ਮੁੰਡੇ ਦਾ ਕਾਫ਼ੀ ਪੈਸਾ ਹੜਪ ਲਿਆ ਸੀ, ਜਿਸ ਦੇ ਚੱਲਦੇ ਉਕਤ ਨੌਜਵਾਨ ਨੇ ਕਰਜ਼ੇ ਤੋਂ ਪਰੇਸ਼ਾਨ ਹੋ ਗਿਆ ਅਤੇ ਪਿਆਰ ’ਚ ਧੋਖਾ ਮਿਲਣ ਦੇ ਚੱਲਦੇ ਉਸ ਨੇ ਖ਼ੁਦਕੁਸ਼ੀ ਕਰ ਲਈ,ਜਿਸ ’ਤੇ ਮਾਮਲਾ ਦਰਜ ਕਰ ਲਿਆ ਗਿਆ ਹੈ।

ਇਹ ਵੀ ਪੜ੍ਹੋ:   ਕੋਰੋਨਾ ਅੱਗੇ ਬੇਵੱਸ 'ਨਾਈਟ ਕਰਫਿਊ' , ਜਲੰਧਰ ਜ਼ਿਲ੍ਹੇ 'ਚ 38 ਦਿਨਾਂ ’ਚ ਮਿਲੇ 12 ਹਜ਼ਾਰ ਤੋਂ ਵੱਧ ਨਵੇਂ ਮਾਮਲੇ


author

Shyna

Content Editor

Related News