ਭਿਆਨਕ ਅੰਜਾਮ 'ਤੇ ਪੁੱਜਾ ਪ੍ਰੇਮ ਸੰਬੰਧਾਂ ਦਾ ਨਤੀਜਾ, ਪ੍ਰੇਮਿਕਾ ਦੇ ਘਰ ਪੁੱਜੇ ਪ੍ਰੇਮੀ ਨੇ ਚੁੱਕਿਆ ਖ਼ੌਫਨਾਕ ਕਦਮ

Sunday, Nov 22, 2020 - 08:00 PM (IST)

ਭਿਆਨਕ ਅੰਜਾਮ 'ਤੇ ਪੁੱਜਾ ਪ੍ਰੇਮ ਸੰਬੰਧਾਂ ਦਾ ਨਤੀਜਾ, ਪ੍ਰੇਮਿਕਾ ਦੇ ਘਰ ਪੁੱਜੇ ਪ੍ਰੇਮੀ ਨੇ ਚੁੱਕਿਆ ਖ਼ੌਫਨਾਕ ਕਦਮ

ਬਠਿੰਡਾ (ਵਰਮਾ) : ਪਿੰਡ ਜੋਧਪੁਰ ਪਾਖਰ 'ਚ ਪ੍ਰੇਮਿਕਾ ਦੇ ਪਰਿਵਾਰ ਦੀ ਕੁੱਟਮਾਰ ਤੋਂ ਦੁਖੀ ਪ੍ਰੇਮੀ ਨੇ ਉਸਦੇ ਘਰ 'ਚ ਜ਼ਹਿਰੀਲੀ ਦਵਾਈ ਨਿਗਲ ਲਈ, ਜਿਸਦੀ ਕੁਝ ਦਿਨਾਂ ਬਾਅਦ ਇਕ ਨਿੱਜੀ ਹਸਪਤਾਲ 'ਚ ਮੌਤ ਹੋ ਗਈ। ਪੁਲਸ ਨੇ ਮ੍ਰਿਤਕ ਦੇ ਭਰਾ ਦੇ ਬਿਆਨਾਂ 'ਤੇ ਲੜਕੀ ਦੇ ਪਿਤਾ ਅਤੇ ਚਾਚੇ ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਜਾਣਕਾਰੀ ਅਨੁਸਾਰ ਜੋਧਪੁਰ ਪਾਖਰ ਦੇ ਵਸਨੀਕ ਗੁਰਜੀਤ ਸਿੰਘ ਦਾ ਉਸੇ ਪਿੰਡ ਦੀ ਇਕ ਕੁੜੀ ਨਾਲ ਪ੍ਰੇਮ ਸਬੰਧ ਸੀ, ਜਿਸ ਬਾਰੇ ਕੁੜੀ ਦੇ ਪਰਿਵਾਰ ਨੂੰ ਪਤਾ ਲੱਗ ਗਿਆ। ਕੁੜੀ ਦੇ ਪਿਤਾ ਨੈਬ ਸਿੰਘ ਨੇ ਮ੍ਰਿਤਕ ਦੀ ਦੁਕਾਨ 'ਤੇ ਉਸ ਨਾਲ ਕੁੱਟਮਾਰ ਕੀਤੀ। ਜਦੋਂ ਮ੍ਰਿਤਕ ਕੁੜੀ ਦੇ ਘਰ ਇਸ ਦੀ ਸ਼ਿਕਾਇਤ ਕਰਨ ਗਿਆ ਤਾਂ ਉਸਦੇ ਚਾਚਾ ਭੋਲਾ ਸਿੰਘ ਨੇ ਉਸ ਨੂੰ ਫਿਰ ਕੁੱਟਿਆ।

ਇਹ ਵੀ ਪੜ੍ਹੋ :  ਗੱਜ-ਵੱਜ ਕੇ ਕੀਤਾ ਵਿਆਹ, 15 ਦਿਨ ਬਾਅਦ ਹੀ ਕਾਰਾ ਕਰ ਗਈ ਲਾੜੀ, ਹੱਕਾ-ਬੱਕਾ ਰਹਿ ਗਿਆ ਪਰਿਵਾਰ

ਮ੍ਰਿਤਕ ਦੇ ਭਰਾ ਬਲਕਰਨ ਸਿੰਘ ਨੇ ਪੁਲਸ ਨੂੰ ਦੱਸਿਆ ਕਿ ਕੁੱਟਮਾਰ ਤੋਂ ਦੁਖੀ ਉਸ ਦਾ ਭਰਾ ਆਪਣੀ ਪ੍ਰੇਮਿਕਾ ਦੇ ਘਰ ਗਿਆ ਅਤੇ ਜ਼ਹਿਰੀਲੀ ਦਵਾਈ ਨਿਗਲ ਲਈ। ਜਿਸ ਨੂੰ ਗੰਭੀਰ ਹਾਲਤ 'ਚ ਮੌੜ ਮੰਡੀ ਦੇ ਸਿਵਲ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਪਰ ਉਸ ਦੀ ਹਾਲਤ 'ਚ ਕੋਈ ਸੁਧਾਰ ਨਹੀਂ ਹੋਇਆ। ਫਿਰ ਉਸਨੂੰ ਬਠਿੰਡਾ ਦੇ ਇਕ ਨਿੱਜੀ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ, ਜਿਥੇ ਸ਼ਨੀਵਾਰ ਨੂੰ ਇਲਾਜ ਦੌਰਾਨ 13 ਦਿਨਾਂ ਬਾਅਦ ਉਸਦੀ ਮੌਤ ਹੋ ਗਈ। ਮੌੜ ਥਾਣਾ ਇੰਚਾਰਜ ਨੇ ਦੱਸਿਆ ਕਿ ਬਲਕਰਨ ਸਿੰਘ ਦੀ ਸ਼ਿਕਾਇਤ 'ਤੇ ਨਾਇਬ ਸਿੰਘ ਅਤੇ ਉਸ ਦੇ ਭਰਾ ਭੋਲਾ ਸਿੰਘ ਖ਼ਿਲਾਫ਼ ਮਾਮਲਾ ਦਰਜ ਕੀਤਾ ਸੀ, ਜਦੋਂ ਕਿ ਅਜੇ ਤੱਕ ਕੋਈ ਗ੍ਰਿਫ਼ਤਾਰੀ ਨਹੀਂ ਹੋਈ ਹੈ।

ਇਹ ਵੀ ਪੜ੍ਹੋ :  'ਡਰੱਗ ਕਿੰਗ' ਗੁਰਦੀਪ ਦੀ ਰਾਜ਼ਦਾਰ 'ਰੀਤ' 3 ਦਿਨਾਂ ਰਿਮਾਂਡ 'ਤੇ, ਹੋਣਗੇ ਵੱਡੇ ਖ਼ੁਲਾਸੇ


author

Gurminder Singh

Content Editor

Related News