ਬੈਠੇ-ਬਿਠਾਏ ਮਾਲਾ-ਮਾਲ ਹੋਇਆ ਕਾਂਸਟੇਬਲ, ਬਣਿਆ ਕਰੋੜਪਤੀ (ਤਸਵੀਰਾਂ)

Saturday, Jan 19, 2019 - 12:00 PM (IST)

ਬੈਠੇ-ਬਿਠਾਏ ਮਾਲਾ-ਮਾਲ ਹੋਇਆ ਕਾਂਸਟੇਬਲ, ਬਣਿਆ ਕਰੋੜਪਤੀ (ਤਸਵੀਰਾਂ)

ਹੁਸ਼ਿਆਰਪੁਰ (ਅਮਰੀਕ)— ਕਹਿੰਦੇ ਨੇ ਜਦੋਂ ਭਗਵਾਨ ਦਿੰਦਾ ਹੈ ਤਾਂ ਛੱਪੜ ਪਾੜ ਕੇ ਦਿੰਦਾ ਹੈ, ਇਹ ਕਹਾਵਤ ਅੱਜ ਫਿਰ ਉਸ ਸਮੇਂ ਸੱਚ ਸਾਬਤ ਹੋਈ ਜਦੋਂ ਹੁਸ਼ਿਆਰਪੁਰ ਥਾਣਾ ਸਦਰ 'ਚ ਬਤੌਰ ਕਾਂਸਟੇਬਲ ਅਸ਼ੋਕ ਕੁਮਾਰ ਦੋ ਕਰੋੜ ਰੁਪਏ ਦਾ ਲੋਹੜੀ ਬੰਪਰ ਜਿੱਤ ਨੇ ਮਾਲਾ-ਮਾਲ ਹੋ ਗਿਆ। ਹੁਸ਼ਿਆਰਪੁਰ ਥਾਣਾ ਸਦਰ 'ਚ ਬਤੌਰ ਕਾਂਸਟੇਬਲ ਦੀ ਡਿਊਟੀ ਨਿਭਾਅ ਰਹੇ ਅਸ਼ੋਕ ਕੁਮਾਰ ਨੂੰ ਜਦੋਂ ਉਸ ਨੂੰ ਲੋਹੜੀ ਬੰਪਰ ਨਿਕਲਣ ਦੀ ਖਬਰ ਮਿਲੀ ਤਾਂ ਉਸ ਦੀ ਖੁਸ਼ੀ ਦਾ ਕੋਈ ਟਿਕਾਣਾ ਹੀ ਨਾ ਰਿਹਾ। 

ਅਸ਼ੋਕ ਕੁਮਾਰ ਨੇ 9 ਸਾਲ ਪਹਿਲਾਂ ਪੁਲਸ ਫੋਰਸ ਜੁਆਇਨ ਕੀਤੀ ਸੀ। ਕਸਬਾ ਮਹਿਲਪੁਰ ਦੇ ਪਿੰਡ ਮੋਤੀਆ ਦੇ ਰਹਿਣ ਵਾਲੇ ਅਸ਼ੋਕ ਕੁਮਾਰ ਦੇ ਦੋ ਛੋਟੇ ਭਰਾ ਅਤੇ ਇਕ ਭੈਣ ਹੈ। ਉਹ ਆਪਣੇ ਮਾਤਾ-ਪਿਤਾ ਅਤੇ ਦਾਦਾ ਨਾਲ ਇਥੇ ਰਹਿੰਦੇ ਹਨ। ਅਸ਼ੋਕ ਕੁਮਾਰ ਨੇ ਦੱਸਿਆ ਕਿ ਡਿਊਟੀ ਦੌਰਾਨ ਅਚਾਨਕ ਲਾਟਰੀ ਵਿਕਰੇਤਾ ਇਥੇ ਆਇਆ ਅਤੇ ਉਸ ਨੇ ਉਸ ਨੂੰ ਲਾਟਰੀ ਖਰੀਦਣ ਲਈ ਪ੍ਰੇਰਿਤ ਕਰਨ ਲੱਗਾ। ਇਸ ਦੌਰਾਨ ਵਿਕਰੇਤਾ ਨੇ ਕਿਹਾ ਕਿ ਉਹ ਹੁਣ ਦੋ ਸੀਰੀਜ਼ ਵਾਲੀ ਲਾਟਰੀ ਲੈਣ। ਇਸ ਤੋਂ ਬਾਅਦ ਅਸ਼ੋਕ ਨੇ ਸਿਰਫ ਇਹ ਸੋਚ ਕੇ ਲਾਟਰੀ ਖਰੀਦੀ ਕਿ ਜੇਕਰ ਨਿਕਲਣੀ ਹੋਵੇਗੀ ਤਾਂ ਨਿਕਲ ਜਾਵੇਗੀ। 

PunjabKesari

ਬੀਤੇ ਦਿਨ ਉਹ ਮਾਰਕੀਟ 'ਚ ਸੀ ਕਿ ਅਚਾਨਕ ਉਸ ਨੂੰ ਲਾਟਰੀ ਵਿਕਰੇਤਾ ਦਾ ਫੋਨ ਆਇਆ ਕਿ ਤੁਹਾਡਾ ਲਾਟਰੀ ਬੰਪਰ ਨਿਕਲਿਆ ਹੈ, ਜਿਸ ਦਾ ਉਸ ਨੂੰ ਯਕੀਨ ਨਾ ਹੋਇਆ। ਥਾਣੇ 'ਚ ਆ ਕੇ ਅਸ਼ੋਕ ਨੇ ਨੰਬਰ ਮਿਲਾਇਆ ਤਾਂ ਉਨ੍ਹਾਂ ਨੂੰ ਫਿਰ ਵੀ ਯਕੀਨ ਨਾ ਹੋਇਆ ਫਿਰ ਸਰਕਾਰੀ ਗਜ਼ਟ 'ਚ ਦੇਖਿਆ ਤਾਂ ਉਨ੍ਹਾਂ ਨੂੰ ਯਕੀਨ ਹੋਇਆ। ਅਸ਼ੋਕ ਕੁਮਾਰ ਦੇ ਨਾਲ-ਨਾਲ ਉਸ ਦੇ ਸਾਥੀਆਂ ਅਤੇ ਪਰਿਵਾਰ 'ਚ ਵੀ ਖੁਸ਼ੀ ਦਾ ਮਾਹੌਲ ਹੈ।

PunjabKesari

ਅਸ਼ੋਕ ਮੁਤਾਬਕ ਉਨ੍ਹਾਂ ਨੇ ਕਦੇ ਸੋਚਿਆ ਨਹੀਂ ਸੀ ਕਿ ਭਗਵਾਨ ਉਨ੍ਹਾਂ 'ਤੇ ਇੰਨੀ ਮਿਹਰਬਾਨੀ ਕਰੇਗਾ। ਸਾਥੀ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਭਗਵਾਨ ਨੇ ਅਸ਼ੋਕ ਕੁਮਾਰ ਨੂੰ ਇਮਾਨਦਾਰੀ ਦਾ ਫੱਲ ਦਿੱਤਾ ਹੈ। ਉਹ ਮੰਨਦੇ ਹਨ ਕਿ ਭਗਵਾਨ ਦੇ ਘਰ ਦੇਰ ਹੈ ਪਰ ਅੰਧੇਰ ਨਹੀਂ।


author

shivani attri

Content Editor

Related News