ਪੰਜਾਬ 'ਚ ਜ਼ਹਿਰੀਲੀ ਸ਼ਰਾਬ ਨਾਲ ਅਨਾਥ ਹੋਏ ਬੱਚਿਆਂ ਲਈ ਫਰਿਸ਼ਤਾ ਬਣੇ ਸੋਨੂੰ ਸੂਦ, ਕੀਤਾ ਵੱਡਾ ਐਲਾਨ
Friday, Aug 07, 2020 - 05:57 PM (IST)
ਜਲੰਧਰ (ਵੈੱਬ ਡੈਸਕ) — ਕੁਝ ਦਿਨ ਪਹਿਲਾਂ ਪੰਜਾਬ 'ਚ ਜ਼ਹਿਰੀਲੀ ਸ਼ਰਾਬ ਪੀਣ ਨਾਲ ਤਰਨਤਾਰਨ 'ਚ ਜ਼ਿਲ੍ਹੇ 'ਚ ਕਈ ਮੌਤਾਂ ਹੋ ਗਈਆਂ ਹਨ। ਇਸ ਹਾਦਸੇ 'ਚ ਕਈ ਪਰਿਵਾਰਾਂ ਦੇ ਕਮਾਊ ਮੈਂਬਰ ਜ਼ਹਿਰੀਲੀ ਸ਼ਰਾਬ ਦੀ ਭੇਟ ਚੜ੍ਹ ਗਏ। ਇਸ ਹਾਦਸੇ 'ਚ ਕਈ ਜਨਾਨੀਆਂ ਵਿਧਵਾ ਹੋ ਗਈਆਂ ਹਨ ਜਦੋਂ ਕਿ ਕਈ ਬੱਚੇ ਅਨਾਥ ਹੋ ਗਏ ਹਨ। ਇਨ੍ਹਾਂ ਲੋਕਾਂ 'ਚੋਂ ਇੱਕ ਆਟੋ ਚਾਲਕ ਸੁਖਦੇਵ ਵੀ ਸੀ। ਪਤੀ ਦੀ ਮੌਤ ਦਾ ਦਰਦ ਨਾ ਸਹਿਣ ਕਰਕੇ ਸੁਖਦੇਵ ਦੀ ਪਤਨੀ ਦੀ ਵੀ ਮੌਤ ਹੋ ਗਈ, ਜਿਸ ਤੋਂ ਬਾਅਦ ਚਾਰ ਬੱਚੇ ਕਰਣਵੀਰ, ਗੁਰਪ੍ਰੀਤ, ਅਰਸ਼ਪ੍ਰੀਤ ਤੇ ਸੰਦੀਪ ਅਨਾਥ ਹੋ ਗਏ। ਇਹ ਬੱਚੇ ਫ਼ਿਲਹਾਲ ਆਪਣੇ ਚਾਚੇ ਸਵਰਨ ਸਿੰਘ ਕੋਲ ਰਹਿੰਦੇ ਹਨ।
I ensure these little kids from punjab will have a good home, a nice school and a bright future ahead. Will reach you tomorrow . 🇮🇳. @Karan_Gilhotra https://t.co/WFTYAvlVbC
— sonu sood (@SonuSood) August 4, 2020
ਇਹ ਖ਼ਬਰ ਪੜ੍ਹੋ : ਯੌਨ ਸ਼ੋਸ਼ਣ ਮਾਮਲੇ 'ਚ ਉਰਵਸ਼ੀ ਰੌਤੇਲਾ ਅਤੇ ਮਹੇਸ਼ ਭੱਟ ਖ਼ਿਲਾਫ਼ ਨੋਟਿਸ ਜਾਰੀ
ਇੱਕ ਵੀਡੀਓ 'ਚ ਸਵਰਨ ਕਹਿ ਰਿਹਾ ਹੈ ਕਿ ਉਸ ਦੇ ਖ਼ੁਦ ਦੇ ਚਾਰ ਬੱਚੇ ਹਨ, ਉਹ ਇਨ੍ਹਾਂ ਬੱਚਿਆਂ ਪਾਲਣ ਪੋਸ਼ਣ ਕਿਵਂੇ ਕਰੇਗਾ? ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਸੋਨੂੰ ਸੂਦ ਨੇ ਇਨ੍ਹਾਂ ਬੱਚਿਆਂ ਦੀ ਪੂਰੀ ਜ਼ਿੰਮੇਵਾਰੀ ਲਈ ਹੈ। ਸੋਨੂੰ ਨੂੰ ਇਨ੍ਹਾਂ ਬੱਚਿਆਂ ਦੀ ਜਾਣਕਾਰੀ ਉਨ੍ਹਾਂ ਦੇ ਦੋਸਤ ਨੇ ਦਿੱਤੀ ਸੀ। ਸੋਨੂੰ ਸੂਦ ਨੇ ਟਵੀਟ ਕਰਦੇ ਹੋਏ ਕਿਹਾ 'ਮੈਂ ਵਿਸ਼ਵਾਸ਼ ਦਿਵਾਉਂਦਾ ਹਾਂ ਕਿ ਪੰਜਾਬ ਦੇ ਇਨ੍ਹਾਂ ਛੋਟੇ ਬੱਚਿਆਂ ਕੋਲ ਇੱਕ ਵਧੀਆ ਘਰ, ਚੰਗਾ ਸਕੂਲ ਤੇ ਸੁਨਹਿਰੀ ਭਵਿੱਖ ਹੋਵੇਗਾ।'
ਇਹ ਖ਼ਬਰ ਪੜ੍ਹੋ : ਸੁਸ਼ਾਂਤ ਖ਼ੁਦਕੁਸ਼ੀ ਮਾਮਲਾ : ਬਿਹਾਰ ਸਰਕਾਰ ਨੇ ਸੁਪਰੀਮ ਕੋਰਟ 'ਚ ਦਾਖ਼ਲ ਕੀਤਾ ਹਲਫ਼ਨਾਮਾ
ਦੱਸਣਯੋਗ ਹੈ ਕਿ ਸੋਨੂੰ ਸੂਦ ਕੋਰੋਨਾ ਆਫ਼ਤ ਦੌਰਾਨ ਪ੍ਰਵੇਸੀ ਮਜ਼ਦੂਰਾਂ ਲਈ ਮਸੀਹਾ ਬਣੇ। ਉਨ੍ਹਾਂ ਨੇ ਪ੍ਰਵਾਸੀ ਮਜ਼ਦੂਰਾਂ ਲਈ ਹਰ ਸੰਭਵ ਮਦਦ ਕੀਤੀ। ਸੋਨੂੰ ਸੂਦ ਅਸਲ ਹੀਰੋ ਸਾਬਿਤ ਹੋਏ ਹਨ।
ਇਹ ਖ਼ਬਰ ਪੜ੍ਹੋ : ਹੁਣ ਇਸ ਅਦਾਕਾਰਾ ਨੇ ਕੀਤੀ ਖ਼ੁਦਕੁਸ਼ੀ, ਇਕ ਦਿਨ ਪਹਿਲਾਂ ਲਾਈਵ ਹੋ ਕੇ ਕਿਹਾ ਕੁਝ ਅਜਿਹਾ
ਇਹ ਖ਼ਬਰ ਪੜ੍ਹੋ : ਪੰਜਾਬੀ ਗਾਇਕ ਕੁਲਵਿੰਦਰ ਬਿੱਲਾ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ