ਸਵਾਈਨ ਫਲੂ ਨਾਲ ਕਿਸਾਨ ਦੀ ਮੌਤ

Monday, Feb 04, 2019 - 12:56 PM (IST)

ਸਵਾਈਨ ਫਲੂ ਨਾਲ ਕਿਸਾਨ ਦੀ ਮੌਤ

ਲੋਪੋਕੇ (ਸਤਨਾਮ) : ਸਰਹੱਦੀ ਕਸਬਾ ਚੋਗਾਵਾਂ ਦੇ ਇਕ ਕਿਸਾਨ ਦੀ ਸਵਾਈਨ ਫਲੂ ਕਾਰਨ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਮੁਤਾਬਕ ਕਿਸਾਨ ਦਿਲਬਾਗ ਸਿੰਘ (40) ਪੁੱਤਰ ਮਹਿੰਦਰ ਸਿੰਘ 'ਚ ਜਦੋਂ ਸਵਾਈਨ ਫਲੂ ਦੇ ਲੱਛਣ ਦਿਖਾਈ ਦਿੱਤੇ ਤਾਂ ਪਰਿਵਾਰਕ ਮੈਂਬਰ ਉਸ ਨੂੰ ਸ੍ਰੀ ਗੁਰੂ ਨਾਨਕ ਦੇਵ ਹਸਪਤਾਲ ਲੈ ਕੇ ਗਏ ਪਰ ਉਥੇ ਸਵਾਈਨ ਫਲੂ ਦਾ ਇਲਾਜ ਨਾ ਹੋਣ ਕਾਰਨ ਉਸ ਨੂੰ ਇਕ ਨਿੱਜੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ, ਜਿਥੇ ਉਸ ਦੀ ਮੌਤ ਹੋ ਗਈ। ਮ੍ਰਿਤਕ ਆਪਣੇ ਪਿੱਛੇ ਪਤਨੀ ਤੇ 6 ਸਾਲ ਬੱਚਾ ਛੱਡ ਗਿਆ। ਪਿੰਡ ਦੇ ਮੋਹਤਬਾਰਾਂ ਨੇ ਸਰਕਾਰ ਕੋਲੋਂ ਮੰਗ ਕੀਤੀ ਕਿ ਮ੍ਰਿਤਕ ਕਿਸਾਨ ਦੇ ਪਰਿਵਾਰ ਨੂੰ ਮਾਲੀ ਸਹਾਇਤਾ ਦਿੱਤੀ ਜਾਵੇ।


author

Baljeet Kaur

Content Editor

Related News