ਪਿੰਡ ਬਾਦਲ ਨੇੜੇ ਹੋਈ 4 ਲੱਖ 80 ਹਾਜ਼ਰ ਦੀ ਲੁੱਟ-ਖੋਹ ਦਾ ਪਰਦਾ ਫਾਸ਼

Monday, Jan 22, 2018 - 12:41 PM (IST)

ਪਿੰਡ ਬਾਦਲ ਨੇੜੇ ਹੋਈ 4 ਲੱਖ 80 ਹਾਜ਼ਰ ਦੀ ਲੁੱਟ-ਖੋਹ ਦਾ ਪਰਦਾ ਫਾਸ਼

ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ) - ਬੀਤੀ 16 ਜਨਵਰੀ ਨੂੰ ਜ਼ਿਲੇ ਦੇ ਪਿੰਡ ਬਾਦਲ ਅਤੇ ਮੰਡੀ ਕਿੱਲਿਆਂਵਾਲੀ ਦੇ ਵਿਚਕਾਰ ਫਿਲਮੀ ਸਟਾਇਲ 'ਚ ਇਕ ਲੁੱਟ-ਖੋਹ ਦੀ ਵਾਰਦਾਤ ਦਾ ਡਰਾਮਾ ਰਚਿਆ ਗਿਆ ਸੀ ਅਤੇ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਵਿਅਕਤੀ ਆਪ ਘਟਨਾ ਦੇ ਮੁਦਈ ਅਤੇ ਅੱਖੀਂ ਵੇਖੇ ਗਵਾਹ ਬਣ ਬੈਠੇ ਸਨ। ਇਸ ਮੌਕੇ ਜ਼ਿਲਾ ਪੁਲਸ ਮੁਖੀ ਸੁਸ਼ੀਲ ਕੁਮਾਰ ਪੀ. ਪੀ. ਐਸ. ਨੇ ਆਪਣੇ ਦਫਤਰ ਵਿਖੇ ਇਕ ਪ੍ਰੈਸ ਕਾਨਫਰੰਸ ਰਾਹੀ ਦੱਸਿਆ ਕਿ ਮਿਤੀ 16/01/2018 ਨੂੰ ਗੁਰਤੇਜ ਸਿੰਘ ਪੁੱਤਰ ਜਵਾਹਰ ਸਿੰਘ ਨਿਵਾਸੀ ਫਰੀਦਕੋਟ ਕੋਟਲੀ, ਜ਼ਿਲਾ ਬਠਿੰਡਾ ਨੇ ਥਾਣਾ ਲੰਬੀ ਦੀ ਪੁਲਸ ਨੂੰ ਇਤਲਾਹ ਦਿੱਤੀ ਕਿ ਉਹ ਅਤੇ ਉਸ ਦੇ ਨਾਲ ਕੁਲਦੀਪ ਸਿੰਘ ਉਰਫ ਰਮਨ ਪੁੱਤਰ ਸੁਰਜੀਤ ਸਿੰਘ, ਜੋ ਉਸ ਦੇ ਪਿੰਡ ਦਾ ਵਸਨੀਕ ਹੈ ਅਤੇ ਉਹ ਇਕੱਠੇ ਮਿਸਤਰੀ ਦਾ ਕੰਮ ਕਰਦੇ ਹਨ।

PunjabKesari

ਜਦੋ ਉਹ ਉਸ ਦਿਨ ਐਚ. ਡੀ. ਐਫ. ਸੀ. ਬੈਂਕ ਪਿੰਡ ਬਾਦਲ ਤੋਂ 4,80,000 ਰੁਪਏ ਕੱਢਵਾ ਕੇ ਆਪਣੇ ਪਲਟੀਨਾ ਮੋਟਰਸਾਇਕਲ 'ਤੇ ਜਾ ਰਹੇ ਸਨ ਤਾਂ ਉਨ੍ਹਾਂ ਨੂੰ ਮੰਡੀ ਕਿੱਲਿਆਂ ਵਾਲੀ ਨੇੜੇ ਪਿਛਲੇ ਪਾਸਿਓ ਦੋ ਮੋਟਰਸਾਇਕਲਾਂ 'ਤੇ ਸਵਾਰ 5 ਅਣਪਛਾਤੇ ਵਿਅਕਤੀਆਂ ਨੇ ਲੱਤ ਮਾਰ ਕੇ ਡਿੱਗਾ ਦਿੱਤਾ ਅਤੇ ਕਿਰਚਾਂ ਨਾਲ ਜ਼ਖ਼ਮੀ ਕਰਕੇ ਸਾਰੀ ਰਕਮ ਖੋਹ ਕੇ ਫਰਾਰ ਹੋ ਗਏ ਸਨ। ਜਿਸ ਦੇ ਅਧਾਰ 'ਤੇ ਥਾਣਾ ਲੰਬੀ ਵਿਖੇ ਮਾਮਲਾ ਦਰਜ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਜ਼ਿਲਾ ਪੁਲਸ ਵੱਲੋਂ ਉਸੇ ਦਿਨ ਤੋਂ ਘਟਨਾ ਨਾਲ ਸਬੰਧਤ ਹਰ ਪਹਿਲੂ ਤੋਂ ਤਫਤਸ਼ੀ ਕੀਤੀ ਜਾ ਰਹੀ ਸੀ ਅਤੇ ਪੁਲਸ ਤਫਤਸ਼ੀ ਦੇ ਆਧੁਨਿਕ ਅਤੇ ਵਿਗਿਆਨਿਕ ਢੰਗਾਂ ਦੀ ਵਰਤੋਂ ਅਮਲ ਵਿਚ ਲਿਆਂਦੀ ਜਾ ਰਹੀ ਸੀ। ਇਸ ਘਟਨਾ ਦਾ ਸੁਰਾਗ ਲਗਾਉਣ ਲਈ ਅਤੇ ਸਹੀ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਲਈ ਪੁਲਸ ਮੁਖੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਬਲਜੀਤ ਸਿੰਘ ਪੀ. ਪੀ. ਐਸ. ਕਪਤਾਨ ਪੁਲਸ(ਇੰਨਵੈ.) ਸ੍ਰੀ ਮੁਕਤਸਰ ਸਾਹਿਬ, ਇਕਬਾਲ ਸਿੰਘ ਪੀ. ਪੀ. ਐਸ. ਕਪਤਾਨ ਪੁਲਸ ਮਲੋਟ, ਭੁਪਿੰਦਰ ਸਿੰਘ ਪੀ. ਪੀ. ਐਸ., ਉੱਪ ਕਪਤਾਨ ਪੁਲਸ ਮਲੋਟ, ਜਸਮੀਤ ਸਿੰਘ ਪੀ.ਪੀ.ਐਸ. ਉੱਪ ਕਪਤਾਨ ਪੁਲਸ(ਇੰਨਵੈ.) ਸ੍ਰੀ ਮੁਕਤਸਰ ਸਾਹਿਬ, ਇੰਸ: ਪ੍ਰਤਾਪ ਸਿੰਘ ਇੰਚਾਰਜ ਸੀ. ਆਈ. ਏ. ਤੋਂ ਇਲਾਵਾ ਮੁੱਖ ਅਫਸਰ ਥਾਣਾ ਲੰਬੀ ਅਤੇ ਇੰਚਾਰਜ ਚੌਂਕੀ ਕਿੱਲਿਆਂ ਵਾਲੀ ਵੱਲੋਂ ਲਗਾਤਾਰ ਮਿਹਨਤ ਕੀਤੀ ਜਾ ਰਹੀ ਸੀ। ਸਾਰਿਆਂ ਦੀ ਸਮੁੱਚੀ ਕੋਸ਼ਿਸ਼ ਦਾ ਨਤੀਜਾ ਇਹ ਨਿਕਲਿਆ ਕਿ ਇਹ ਗੱਲ ਬਿਲਕੁਲ ਸਾਫ ਹੋ ਗਈ ਕਿ ਲੁੱਟ ਦੀ ਘਟਨਾ ਹੋਈ ਨਹੀਂ ਸੀ ਸਗੋਂ ਇਨ੍ਹਾਂ ਨੇ ਆਪ ਸਾਰੀ ਰਕਮ ਹੜੱਪ ਕਰਨ ਲਈ ਝੂਠੀ ਕਹਾਣੀ ਬਣਾ ਕੇ ਅਤੇ ਪੁਲਸ ਨੂੰ ਗੁੰਮਰਾਹ ਕਰਕੇ ਝੂਠਾ ਮੁਕੱਦਮਾ ਦਰਜ ਕਰਵਾਇਆ ਸੀ।ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਜਦੋ ਇਨ੍ਹਾਂ ਤੋਂ ਪੁਲਸ ਵੱਲੋਂ ਪੂਰੀ ਬਾਰੀਕੀ ਅਤੇ ਸਖਤੀ ਨਾਲ ਤਫ਼ਤੀਸ਼ ਦੌਰਾਨ ਹਾਸਿਲ ਕੀਤੇ ਤੱਥਾਂ ਦੇ ਅਧਾਰ 'ਤੇ ਪੁੱਛਗਿੱਛ ਕੀਤੀ ਤਾਂ ਇਨ੍ਹਾਂ ਨੇ ਆਪਣੇ ਵੱਲੋਂ ਕੀਤੇ ਗੁਨਾਹ ਨੂੰ ਕਬੂਲ ਕਰ ਲਿਆ। ਦੋਸ਼ੀਆਂ ਤੋਂ ਪੁਲਸ ਨੇ ਸਾਰੀ ਰਕਮ 4,80,000 ਰੁਪਏ ਬਰਾਮਦ ਕਰ ਲਏ ਅਤੇ ਦੋਸ਼ੀਆਂ ਦੇ ਖਿਲਾਫ ਮਾਮਲਾ ਦਰਜ ਕਰ ਦਿੱਤਾ ਪਰ ਪੁਲਸ ਤਫਤੀਸ਼ ਅਜੇ ਵੀ ਜਾਰੀ ਹੈ।   


Related News