ਲੁੱਟ ਦੀ ਵੱਡੀ ਵਾਰਦਾਤ : ਲੁਟੇਰਿਆਂ ਨੇ ਗੱਡੀ ਰੁਕਵਾ ਅੱਖਾਂ 'ਚ ਪਾਈਆਂ ਮਿਰਚਾਂ, ਫਿਰ ਕੀਤਾ ਲਹੂ-ਲੁਹਾਨ

Saturday, Sep 02, 2023 - 11:56 AM (IST)

ਲੁੱਟ ਦੀ ਵੱਡੀ ਵਾਰਦਾਤ : ਲੁਟੇਰਿਆਂ ਨੇ ਗੱਡੀ ਰੁਕਵਾ ਅੱਖਾਂ 'ਚ ਪਾਈਆਂ ਮਿਰਚਾਂ, ਫਿਰ ਕੀਤਾ ਲਹੂ-ਲੁਹਾਨ

ਸਮਰਾਲਾ (ਵਿਪਨ, ਗਰਗ) : ਸਮਰਾਲਾ 'ਚ ਬੀਤੀ ਰਾਤ ਲੁੱਟ ਦੀ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਲੁਟੇਰਿਆਂ ਨੇ 2 ਟਰਾਂਸਪੋਰਟਰਾਂ ਦੀ ਬਹਾਨੇ ਨਾਲ ਗੱਡੀ ਰੁਕਵਾਈ ਅਤੇ ਉਨ੍ਹਾਂ 'ਤੇ ਹਮਲਾ ਕਰਕੇ ਲੁੱਟ ਲਿਆ। ਫਿਲਹਾਲ ਦੋਵੇਂ ਟਰਾਂਸਪੋਰਟਰ ਹਸਪਤਾਲ ਵਿਖੇ ਦਾਖ਼ਲ ਹਨ। ਜਾਣਕਾਰੀ ਮੁਤਾਬਕ ਇਹ ਘਟਨਾ ਰਾਤ ਉਸ ਵੇਲੇ ਹੋਈ, ਜਦੋਂ ਕਲੱਕਤਾ ਵਿਖੇ ਟਰਾਂਸਪੋਰਟ ਦਾ ਕੰਮ ਕਰਦਾ ਪਿੰਡ ਮਾਣਕੀ ਨਿਵਾਸੀ ਰਜਿੰਦਰ ਸਿੰਘ ਆਪਣੇ ਇੱਕ ਹੋਰ ਰਿਸ਼ਤੇਦਾਰ ਪਰਮਿੰਦਰ ਸਿੰਘ ਨਾਲ ਕਾਰ 'ਚ ਸਵਾਰ ਹੋ ਕੇ ਸਮਰਾਲਾ ਤੋਂ ਪਿੰਡ ਮਾਣਕੀ ਵਿਖੇ ਜਾ ਰਿਹਾ ਸੀ।

ਇਹ ਵੀ ਪੜ੍ਹੋ : ਪੰਜਾਬ ਸਰਕਾਰ ਦੀ ਇਸ ਸਕੀਮ ਤਹਿਤ ਪਾਓ 'ਇਨਾਮ', ਜਾਣੋ ਕਿਵੇਂ ਚੁੱਕ ਸਕਦੇ ਹੋ ਫ਼ਾਇਦਾ (ਵੀਡੀਓ)

ਰਾਤ ਕਰੀਬ 10 ਵਜੇ ਜਿਵੇਂ ਹੀ ਉਹ ਪਿੰਡ ਉਟਾਲਾਂ ਬਾਈਪਾਸ ਕੋਲ ਪਹੁੰਚੇ ਤਾਂ ਕਿਸੇ ਅਣਪਛਾਤੇ ਵਿਅਕਤੀ ਵੱਲੋਂ ਲਿਫਟ ਲੈਣ ਦੇ ਬਹਾਨੇ ਉਨ੍ਹਾਂ ਦੀ ਗੱਡੀ ਰੁਕਵਾ ਲਈ ਲਈ। ਮੱਦਦ ਕਰਨ ਦੇ ਲਈ ਜਿਵੇਂ ਹੀ ਇਨ੍ਹਾਂ ਵੱਲੋਂ ਗੱਡੀ ਰੋਕੀ ਗਈ ਤਾਂ ਲੁਟੇਰਿਆਂ ਨੇ ਉਨ੍ਹਾਂ ਦੀਆਂ ਅੱਖਾਂ 'ਚ ਮਿਰਚਾਂ ਪਾ ਦਿੱਤੀਆਂ। ਇਸ ਤੋਂ ਬਾਅਦ ਦੋਹਾਂ ਟਰਾਂਸਪੋਰਟਰਾਂ 'ਤੇ ਬੇਸਬਾਲ ਨਾਲ ਹਮਲਾ ਕਰਕੇ ਲਹੂ-ਲੁਹਾਨ ਕਰ ਦਿੱਤਾ ਗਿਆ। ਰਜਿੰਦਰ ਸਿੰਘ ਕਲਕੱਤਾ (60) ਕਈ ਸਾਲਾ ਤੋਂ ਕਲਕੱਤਾ ਵਿਖੇ ਟਰਾਂਸਪੋਰਟ ਦਾ ਕੰਮ ਕਰ ਰਿਹਾ ਹੈ।

ਇਹ ਵੀ ਪੜ੍ਹੋ : 3 ਸਾਲਾ ਬੱਚੀ ਨਾਲ ਕਰ ਰਿਹਾ ਸੀ ਗੰਦੀ ਹਰਕਤ, ਧੀ ਨੂੰ ਦੇਖਣ ਪੁੱਜੀ ਮਾਂ ਦੇ ਪੈਰਾਂ ਹੇਠੋਂ ਖ਼ਿਸਕੀ ਜ਼ਮੀਨ

ਕੁੱਝ ਦਿਨ ਪਹਿਲਾਂ ਹੀ ਉਹ ਆਪਣੇ ਜੱਦੀ ਪਿੰਡ ਮਾਣਕੀ ਵਿਖੇ ਰਹਿਣ ਲਈ ਆਇਆ ਸੀ। ਗੱਡੀ 'ਚ ਉਸ ਨਾਲ ਲੁਧਿਆਣਾ ਨਿਵਾਸੀ ਪਰਮਿੰਦਰ ਸਿੰਘ (60), ਜੋ ਕਿ ਉਸ ਦਾ ਨੇੜਲਾ ਰਿਸ਼ਤੇਦਾਰ ਹੈ, ਸਵਾਰ ਸੀ ਅਤੇ ਉਸ ਦੇ ਵੀ ਸਿਰ ਅਤੇ ਮੂੰਹ ’ਤੇ ਗੰਭੀਰ ਸੱਟਾਂ ਵੱਜੀਆਂ ਹਨ। ਦੋਹਾਂ ਨੂੰ ਸਮਰਾਲਾ ਦੇ ਸਿਵਲ ਹਸਪਤਾਲ ਵਿਖੇ ਇਲਾਜ ਲਈ ਦਾਖ਼ਲ ਕਰਵਾਇਆ ਗਿਆ ਹੈ, ਜਿੱਥੇ ਡਾਕਟਰਾਂ ਵੱਲੋਂ ਉਨ੍ਹਾਂ ਦੇ ਸਿਰ ਅਤੇ ਮੂੰਹ 'ਤੇ ਕਈ ਟਾਂਕੇ ਲਗਾਏ ਗਏ ਹਨ। ਜ਼ਖਮੀਆਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਪੁਲਸ ਨੂੰ ਸੂਚਨਾ ਦਿੱਤੀ ਗਈ ਅਤੇ ਪੁਲਸ ਮਾਮਲੇ ਦੀ ਪੜਤਾਲ ਕਰ ਰਹੀ ਹੈ। ਫਿਲਹਾਲ ਇਨ੍ਹਾਂ ਪਾਸੋਂ ਕਿੰਨੀ ਲੁੱਟ ਹੋਈ ਹੈ, ਇਹ ਸਪੱਸ਼ਟ ਨਹੀਂ ਹੋ ਸਕਿਆ ਪਰ ਲੁਟੇਰਿਆਂ ਵੱਲੋਂ ਇਨ੍ਹਾਂ ਦੇ ਮੋਬਾਇਲ ਫੋਨ ਅਤੇ ਸੋਨੇ ਦਾ ਇੱਕ ਕੜਾ ਲਿਜਾਣ ਦੀ ਗੱਲ ਸਾਹਮਣੇ ਆਈ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


 


author

Babita

Content Editor

Related News