ਮੋਗਾ 'ਚ ਹਫ਼ਤੇ ਅੰਦਰ ਜ਼ੁਰਮ ਦੀ ਚੌਥੀ ਵਾਰਦਾਤ, ਦਿਨ-ਦਿਹਾੜੇ ਲੁੱਟਿਆ ਜਿਮੀਂਦਾਰ

Wednesday, Jul 22, 2020 - 12:05 PM (IST)

ਮੋਗਾ 'ਚ ਹਫ਼ਤੇ ਅੰਦਰ ਜ਼ੁਰਮ ਦੀ ਚੌਥੀ ਵਾਰਦਾਤ, ਦਿਨ-ਦਿਹਾੜੇ ਲੁੱਟਿਆ ਜਿਮੀਂਦਾਰ

ਮੋਗਾ (ਵਿਪਨ) : ਮੋਗਾ 'ਚ ਹੋ ਰਹੀਆਂ ਵਾਰਦਾਤਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ। ਪਿਛਲੇ ਇਕ ਹਫ਼ਤੇ ਅੰਦਰ ਜ਼ਿਲ੍ਹੇ 'ਚ ਜ਼ੁਰਮ ਦੀ ਚੌਥੀ ਵਾਰਦਾਤ ਵਾਪਰੀ ਹੈ, ਜਿੱਥੇ ਮੋਗਾ ਅਧੀਨ ਪੈਂਦੇ ਪਿੰਡ ਖੋਸਾ ਕੋਟਲਾ ਦੇ ਇਕ ਜਿਮੀਂਦਾਰ ਕੋਲੋਂ ਦਿਨ-ਦਿਹਾੜੇ 4 ਨਕਾਬਪੋਸ਼ ਮੋਟਰਸਾਈਕਲ ਸਵਾਰ ਨੌਜਵਾਨ 1 ਲੱਖ, 90 ਹਜ਼ਾਰ ਦੀ ਨਕਦੀ ਲੈ ਕੇ ਫਰਾਰ ਹੋ ਗਏ। ਇਸ ਬਾਰੇ ਜਾਣਕਾਰੀ ਦਿੰਦਿਆਂ ਪੀੜਤ ਗੁਰਸੇਵਕ ਸਿੰਘ ਨੇ ਦੱਸਿਆ ਕਿ ਉਹ ਆਪਣੇ ਬੇਟੇ ਨੂੰ ਵਿਦੇਸ਼ 'ਚ ਪੈਸੇ ਭੇਜਣ ਲਈ 1 ਲੱਖ, 90 ਹਜ਼ਾਰ ਰੁਪਿਆ ਵੈਸਟਰਨ ਯੂਨੀਅਨ 'ਚ ਜਮ੍ਹਾਂ ਕਰਵਾਉਣ ਜਾ ਰਿਹਾ ਸੀ ਪਰ ਵੈਸਟਰਨ ਯੂਨੀਅਨ ਵੱਲੋਂ ਇਸ ਰਕਮ ਨੂੰ ਬੈਂਕ ਰਾਹੀਂ ਜਮ੍ਹਾਂ ਕਰਵਾਉਣ ਲਈ ਕਿਹਾ ਗਿਆ।

ਇਹ ਵੀ ਪੜ੍ਹੋ : 16 ਸਾਲ ਪਹਿਲਾਂ ਵਿਆਹੇ ਜੋੜੇ ਦੀ ਆਪਸ 'ਚ ਨਾ ਨਿਭੀ, ਲੜਾਈ ਇਸ ਹੱਦ ਤੱਕ ਪੁੱਜੀ ਕਿ...

PunjabKesari

ਜਦੋਂ ਗੁਰਸੇਵਕ ਪੈਸੇ ਲੈ ਕੇ ਵਾਪਸ ਆ ਰਿਹਾ ਸੀ ਤਾਂ ਰਾਹ 'ਚ ਇਕ ਪੈਟਰੋਲ ਪੰਪ ਨੇੜੇ 2 ਮੋਟਰਸਾਈਕਲ ਸਵਾਰ ਨਕਾਬਪੋਸ਼ ਨੌਜਵਾਨਾਂ ਨੇ ਗੱਡੀ ਰੋਕੀ ਅਤੇ ਗੁਰਸੇਵਕ ਨੂੰ ਤੇਜ਼ਧਾਰ ਹਥਿਆਰ ਨਾਲ ਮਾਰਨ ਦੀ ਕੋਸ਼ਿਸ਼ ਕੀਤੀ। ਗੁਰਸੇਵਕ ਨੇ ਦੱਸਿਆ ਕਿ ਇਸ ਤੋਂ ਬਾਅਦ ਮੋਟਰਸਾਈਕਲ ਸਵਾਰ ਨੌਜਵਾਨ ਉਸ ਕੋਲੋਂ ਨਕਦੀ ਖੋਹ ਕੇ ਫਰਾਰ ਹੋ ਗਏ। ਇਸ ਬਾਰੇ ਗੁਰਸੇਵਕ ਨੇ ਪੁਲਸ ਨੂੰ ਜਾਣਕਾਰੀ ਦਿੱਤੀ।

ਇਹ ਵੀ ਪੜ੍ਹੋ : ਹੁਣ GMCH-32 'ਚ ਵੀ ਹੋ ਸਕੇਗੀ 'ਓਪਨ ਹਾਰਟ ਸਰਜਰੀ', ਮਸ਼ੀਨ ਇੰਸਟਾਲ

PunjabKesari

ਗੁਰਸੇਵਕ ਨੇ ਮੰਗ ਕੀਤੀ ਹੈ ਕਿ ਇਨ੍ਹਾਂ ਬਦਮਾਸ਼ਾਂ ਨੂੰ ਜਲਦੀ ਤੋਂ ਜਲਦੀ ਫੜ੍ਹ ਕੇ ਜੇਲ 'ਚ ਬੰਦ ਕਰਨਾ ਚਾਹੀਦਾ ਹੈ ਤਾਂ ਜੋ ਉਹ ਦੁਬਾਰਾ ਜ਼ਿਲ੍ਹੇ ਅੰਦਰ ਅਜਿਹੀਆਂ ਵਾਰਦਾਤਾਂ ਨੂੰ ਅੰਜਾਮ ਨਾ ਦੇ ਸਕਣ। ਇਸ ਬਾਰੇ ਪੁਲਸ ਦਾ ਕਹਿਣਾ ਹੈ ਕਿ ਜਲਦੀ ਹੀ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ। ਫਿਲਹਾਲ ਪੁਲਸ ਨੇ ਇਸ ਵਾਰਦਾਤ ਸਬੰਧੀ ਮਾਮਲਾ ਦਰਜ ਕਰ ਲਿਆ।

ਇਹ ਵੀ ਪੜ੍ਹੋ : ਧਰਮਕੋਟ 'ਚ ਚੜ੍ਹਦੇ ਦਿਨ ਵੱਡੀ ਵਾਰਦਾਤ, ਅਗਵਾ ਕੀਤਾ ਮੈਡੀਕਲ ਸਟੋਰ ਦਾ ਸੰਚਾਲਕ
ਦੱਸ ਦੇਈਏ ਕਿ ਇਸ ਤੋਂ ਪਹਿਲਾਂ 14 ਤਾਰੀਖ਼ ਨੂੰ ਜ਼ਿਲ੍ਹੇ 'ਚ ਇਕ ਸ਼ੋਅਰੂਮ ਦੇ ਮਾਲਕ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। 17 ਤਾਰੀਖ ਨੂੰ ਟਰੈਕਟਰ 'ਤੇ ਜਾ ਰਹੇ ਇਕ ਨੌਜਵਾਨ ਨੂੰ 3 ਲੋਕਾਂ ਨੇ ਗੋਲੀਆਂ ਚਲਾ ਕੇ ਜ਼ਖਮੀਂ ਕਰ ਦਿੱਤਾ ਸੀ ਅਤੇ 20 ਤਾਰੀਖ਼ ਨੂੰ ਮਨੀ ਐਕਸਚੇਂਜਰ ਦੀ ਦੁਕਾਨ 'ਚ ਵੜ ਕੇ 3 ਹਥਿਆਰਬੰਦ ਨੌਜਵਾਨਾਂ ਵੱਲੋਂ ਲੁੱਟ ਦੀ ਘਟਨਾ ਨੂੰ ਅੰਜਾਮ ਦਿੰਦਿਆਂ ਦੁਕਾਨ ਦੇ ਮਾਲਕ ਨੂੰ ਜ਼ਖਮੀਂ ਕਰ ਦਿੱਤਾ ਗਿਆ ਸੀ। ਜ਼ਿਲ੍ਹੇ 'ਚ ਜ਼ੁਰਮ ਦੀਆਂ ਇਨ੍ਹਾਂ ਘਟਨਾਵਾਂ ਨੇ ਸ਼ਹਿਰ ਵਾਸੀਆਂ ਦੇ ਨਾਲ-ਨਾਲ ਪੁਲਸ ਲਈ ਵੀ ਚਿੰਤਾ ਖੜ੍ਹੀ ਕਰ ਦਿੱਤੀ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਅਜਿਹੀਆਂ ਵਾਰਦਾਤਾਂ 'ਤੇ ਠੱਲ੍ਹ ਪਾਉਣ ਲਈ ਪੁਲਸ ਕੀ ਕਾਰਵਾਈ ਕਰਦੀ ਹੈ। 

 


 


author

Babita

Content Editor

Related News