ਚਲਾਨ ਕੱਟਣ ਦੇ ਚੱਕਰ ''ਚ ਕਾਰੋਬਾਰੀ ਨਾਲ ਵੱਡੀ ਲੁੱਟ, 2 ਲੱਖ ਦੇ ਸੂਟ ਗਾਇਬ

Friday, Dec 16, 2022 - 04:15 PM (IST)

ਚਲਾਨ ਕੱਟਣ ਦੇ ਚੱਕਰ ''ਚ ਕਾਰੋਬਾਰੀ ਨਾਲ ਵੱਡੀ ਲੁੱਟ, 2 ਲੱਖ ਦੇ ਸੂਟ ਗਾਇਬ

ਲੁਧਿਆਣਾ (ਤਰੁਣ, ਰਾਜ) : ਇੱਥੇ ਜਗਰਾਓਂ ਰੋਡ 'ਤੇ ਇਕ ਕਾਰੋਬਾਰੀ ਨਾਲ ਵੱਡੀ ਲੁੱਟ ਦੀ ਖ਼ਬਰ ਸਾਹਮਣੇ ਆਈ ਹੈ। ਦਰਅਸਲ ਕੁਲਦੀਪ ਨਾਂ ਦਾ ਨੌਜਵਾਨ ਲੇਡੀਜ਼ ਸੂਟ ਦਾ ਕਾਰੋਬਾਰ ਕਰਦਾ ਹੈ ਅਤੇ ਉਹ ਇਕ ਲਿਫ਼ਾਫ਼ੇ 'ਚ ਸਾਰੇ ਸੂਟ ਪਾ ਕੇ ਐਕਟਿਵਾ 'ਤੇ ਜਗਰਾਓਂ ਰੋਡ ਤੋਂ ਨਿਕਲ ਰਿਹਾ ਸੀ। ਇਸ ਦੌਰਾਨ ਟ੍ਰੈਫਿਕ ਪੁਲਸ ਨੇ ਉਸ ਨੂੰ ਰੋਕ ਕੇ ਉਸ ਦਾ ਚਲਾਨ ਕਰ ਦਿੱਤਾ।

ਹੈਰਾਨੀ ਦੀ ਗੱਲ ਹੈ ਕਿ ਜਦੋਂ ਉਹ ਪੁਲਸ ਮੁਲਾਜ਼ਮ ਨਾਲ ਚਲਾਨ ਦੀ ਕਾਰਵਾਈ ਕਰ ਰਿਹਾ ਸੀ ਅਤੇ ਐਕਟਿਵਾ ਛੱਡ ਕੇ ਉੱਥੋਂ ਗਿਆ ਤਾਂ ਉਸ ਦਾ ਸੂਟਾਂ ਨਾਲ ਭਰਿਆ ਲਿਫ਼ਾਫ਼ਾ ਕੋਈ ਲੈ ਗਿਆ। ਕੁਲਦੀਪ ਨੇ ਦੱਸਿਆ ਕਿ ਉਸ 'ਚ ਕਰੀਬ 2 ਲੱਖ ਰੁਪਏ ਦੇ ਸੂਟ ਸਨ। ਫਿਲਹਾਲ ਪੁਲਸ ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।


author

Babita

Content Editor

Related News