ਲੁਧਿਆਣਾ 'ਚ ਦਿਨ-ਦਿਹਾੜੇ ਲੁੱਟ ਦੀ ਵਾਰਦਾਤ, ਦੁਕਾਨਦਾਰ 'ਤੇ ਲੁਟੇਰਿਆਂ ਨੇ ਕੀਤਾ ਹਮਲਾ
Wednesday, Nov 30, 2022 - 02:02 PM (IST)
ਲੁਧਿਆਣਾ (ਮਹਿੰਦਰੂ, ਤਰੁਣ) : ਲੁਧਿਆਣਾ ਦੇ ਸ਼ੇਖੇਵਾਲ 'ਚ ਦਿਨ-ਦਿਹਾੜੇ ਮਨੀ ਟਰਾਂਸਫ਼ਰ ਦਾ ਕਾਰੋਬਾਰ ਕਰਨ ਵਾਲੇ ਇਕ ਦੁਕਾਨਦਾਰ ਤੋਂ 2-3 ਲੱਖ ਰੁਪਏ ਦੀ ਲੁੱਟ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਇਹ ਘਟਨਾ ਬੁੱਧਵਾਰ ਸਵੇਰੇ 7.15 ਵਜੇ ਦੀ ਹੈ। ਦੁਕਾਨ ਦੇ ਮਾਲਕ ਬਲਰਾਮ ਨੇ ਦੱਸਿਆ ਕਿ ਉਸ ਦਾ ਪੁੱਤਰ ਦੁਕਾਨ ਦੀ ਪਹਿਲੀ ਮੰਜ਼ਿਲ 'ਤੇ ਰਹਿੰਦਾ ਹੈ।
ਇਹ ਵੀ ਪੜ੍ਹੋ : ਅਜਿਹੀ ਔਲਾਦ ਰੱਬ ਕਿਸੇ ਨੂੰ ਨਾ ਦੇਵੇ, ਅੱਖਾਂ 'ਚ ਹੰਝੂ ਭਰ ਬੀਮਾਰ ਬਜ਼ੁਰਗ ਨੇ ਸੁਣਾਈ ਦਰਦ ਭਰੀ ਕਹਾਣੀ
ਸਵੇਰੇ ਉਹ ਪੈਸਿਆਂ ਵਾਲਾ ਬੈਗ ਚੁੱਕ ਕੇ ਦੁਕਾਨ ਖੋਲ੍ਹਣ ਲਈ ਹੇਠਾਂ ਗਿਆ ਤਾਂ ਪਹਿਲਾਂ ਤੋਂ ਹੀ ਘਾਤ ਲਾਈ ਬੈਠੇ ਲੁਟੇਰਿਆਂ ਨੇ ਉਸ ਦੇ ਪੁੱਤਰ 'ਤੇ ਹਮਲਾ ਕਰਕੇ ਉਸ ਕੋਲੋਂ ਨਕਦੀ ਅਤੇ ਮੋਬਾਇਲ ਵਾਲਾ ਬੈਗ ਖੋਹ ਲਿਆ।
ਬਲਰਾਮ ਨੇ ਦੱਸਿਆ ਕਿ ਉਸ ਦੇ ਪੁੱਤਰ 'ਤੇ ਲੁਟੇਰਿਆਂ ਨੇ ਦਾਤਰ ਨਾਲ ਹਮਲਾ ਕੀਤਾ ਅਤੇ ਉਸ ਨੂੰ ਜ਼ਖਮੀ ਕਰ ਦਿੱਤਾ। ਇਹ ਸਾਰੀ ਘਟਨਾ ਉੱਥੇ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ 'ਚ ਕੈਦ ਹੋ ਗਈ। ਫਿਲਹਾਲ ਮੌਕੇ 'ਤੇ ਏ. ਡੀ. ਸੀ. ਪੀ. ਅਤੇ ਪੁਲਸ ਨੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ