ਵੱਡੀ ਵਾਰਦਾਤ : ਲੁਧਿਆਣਾ 'ਚ ਗੋਲੀਆਂ ਚਲਾਉਂਦੇ ਫੈਕਟਰੀ ਅੰਦਰ ਵੜੇ ਲੁਟੇਰੇ, 15 ਲੱਖ ਲੁੱਟ ਕੇ ਹੋਏ ਫ਼ਰਾਰ

Wednesday, May 11, 2022 - 04:08 PM (IST)

ਵੱਡੀ ਵਾਰਦਾਤ : ਲੁਧਿਆਣਾ 'ਚ ਗੋਲੀਆਂ ਚਲਾਉਂਦੇ ਫੈਕਟਰੀ ਅੰਦਰ ਵੜੇ ਲੁਟੇਰੇ, 15 ਲੱਖ ਲੁੱਟ ਕੇ ਹੋਏ ਫ਼ਰਾਰ

ਲੁਧਿਆਣਾ (ਰਾਜ) : ਲੁਧਿਆਣਾ ਜ਼ਿਲ੍ਹੇ 'ਚ ਲੁੱਟ-ਖੋਹ ਦੀਆਂ ਵਾਰਦਾਤਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ। ਰੋਜ਼ਾਨਾ ਇਸ ਸੰਬਧੀ ਖ਼ਬਰਾਂ ਸੁਣਨ ਨੂੰ ਮਿਲਦੀਆਂ ਹਨ। ਤਾਜ਼ਾ ਵਾਰਦਾਤ ਹੁਣ ਫੋਕਲ ਪੁਆਇੰਟ ਦੇ ਇਲਾਕੇ ਫੇਜ਼-7 ਵਿਖੇ ਸਥਿਤ ਇਕ ਫੈਕਟਰੀ 'ਚ ਹੋਈ ਹੈ। ਫੈਕਟਰੀ 'ਚ ਹਥਿਆਰਬੰਦ ਲੁਟੇਰਿਆਂ ਨੇ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ।

ਇਹ ਵੀ ਪੜ੍ਹੋ : ਬੇਰਹਿਮ ਮਾਪਿਆਂ ਦੀ ਕਰਤੂਤ, ਮੂੰਹ 'ਚ ਕੱਪੜਾ ਤੁੰਨ ਬੋਰੀ 'ਚ ਬੰਦ ਕਰਕੇ ਸੜਕ 'ਤੇ ਸੁੱਟੀ ਮਾਸੂਮ ਬੱਚੀ

ਲੁਟੇਰਿਆਂ ਨੇ ਤਿੰਨ ਫਾਇਰ ਕੀਤੇ ਅਤੇ ਦਫ਼ਤਰ ਦੇ ਅੰਦਰ ਚਲੇ ਗਏ। ਦਫ਼ਤਰ ਅੰਦਰ ਇਕ ਮੁਲਾਜ਼ਮ ਵਰਕਰਾਂ ਨੂੰ ਤਨਖ਼ਾਹ ਵੰਡ ਰਿਹਾ ਸੀ। ਲੁਟੇਰਿਆਂ ਨੇ ਉਕਤ ਮੁਲਾਜ਼ਮ ਤੋਂ 15 ਲੱਖ ਰੁਪਏ ਲੁੱਟ ਲਏ ਅਤੇ ਫ਼ਰਾਰ ਹੋ ਗਏ। ਲੁਟੇਰਿਆਂ ਨੇ ਦਹਿਸ਼ਤ ਫੈਲਾਉਣ ਲਈ ਇਕ ਤੋਂ ਬਾਅਦ ਇਕ ਤਿੰਨ ਹਵਾਈ ਫਾਇਰ ਕੀਤੇ। ਇਸ ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਥਾਣਾ ਪੁਲਸ ਅਤੇ ਹੋਰ ਟੀਮਾਂ ਮੌਕੇ 'ਤੇ ਪਹੁੰਚ ਗਈਆਂ ਹਨ।
ਇਹ ਵੀ ਪੜ੍ਹੋ : ਲੁਧਿਆਣਾ 'ਚ ਵਾਪਰਿਆ ਦਰਦਨਾਕ ਹਾਦਸਾ, ਮਾਂ ਨਾਲ ਬਾਹਰ ਬੈਠੇ 5 ਸਾਲਾ ਮਾਸੂਮ ਨੂੰ ਅਚਾਨਕ ਮੌਤ ਨੇ ਘੇਰਿਆ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


 


author

Babita

Content Editor

Related News