ਜਲੰਧਰ ’ਚ ਦਿਨ-ਦਿਹਾੜੇ ਲੁੱਟ, ਲਾਲ ਰਤਨ ਸਿਨੇਮਾ ਨੇੜੇ ਸ਼ਖ਼ਸ ਦੀਆਂ ਅੱਖਾਂ ’ਚ ਮਿਰਚਾਂ ਪਾ ਕੇ ਕੀਤੀ ਫਾਇਰਿੰਗ

Sunday, Aug 08, 2021 - 03:56 PM (IST)

ਜਲੰਧਰ ’ਚ ਦਿਨ-ਦਿਹਾੜੇ ਲੁੱਟ, ਲਾਲ ਰਤਨ ਸਿਨੇਮਾ ਨੇੜੇ ਸ਼ਖ਼ਸ ਦੀਆਂ ਅੱਖਾਂ ’ਚ ਮਿਰਚਾਂ ਪਾ ਕੇ ਕੀਤੀ ਫਾਇਰਿੰਗ

ਜਲੰਧਰ (ਰਮਨ)— ਜਲੰਧਰ ’ਚ ਲੁੱਟ ਦੀਆਂ ਵਾਰਦਾਤਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਹਨ। ਹੁਣ ਜਲੰਧਰ ਦੇ ਥਾਣਾ ਨੰਬਰ-4 ਦੇ ਅਧੀਨ ਆਉਂਦੇ ਲਾਲ ਰਤਨ ਸਿਨੇਮਾ ਕੋਲ ਪੁਲਸ ਦੀ ਨਾਕਾਬੰਦੀ ਦੌਰਾਨ ਕੁਝ ਕਦਮਾਂ ਦੀ ਦੂਰੀ ’ਤੇ ਗਲੋ ਸਾਈਨ ਬੋਰਡ ਬਣਾਉਣ ਵਾਲੇ ਕਾਰੋਬਾਰੀ ਅਤੇ ਔਰਤ ਦੀਆਂ ਅੱਖਾਂ ’ਚ ਮਿਰਚਾਂ ਪਾ ਕੇ ਲੁੱਟ ਕੀਤੀ ਗਈ।

PunjabKesari

ਲੁਟੇਰਿਆਂ ਨੇ ਦਿਨ-ਦਿਹਾੜੇ ਯੋਗੇਸ਼ ਕੋਹਲੀ ਅਤੇ ਉਸ ਦੀ ਪਤਨੀ ਅੰਜੂ ਦੀਆਂ ਅੱਖਾਂ ’ਚ ਮਿਰਚਾਂ ਪਾਈਆਂ ਅਤੇ ਫਿਰ ਲੁੱਟ ਨੂੰ ਅੰਜਾਮ ਦੇ ਕੇ ਫਰਾਰ ਹੋ ਗਏ। ਇੰਨਾ ਹੀ ਨਹੀਂ ਦੋਸ਼ੀਆਂ ਨੇ ਇਸ ਦੌਰਾਨ ਫਾਇਰਿੰਗ ਵੀ ਕੀਤੀ। ਭਰੇ ਬਾਜ਼ਾਰ ’ਚ ਇਸ ਤਰ੍ਹਾਂ ਦੀ ਵਾਰਦਾਤ ਹੋਣ ਨਾਲ ਇਲਾਕੇ ’ਚ ਹੜਕੰਪ ਮਚ ਗਿਆ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਏ. ਐੱਸ.ਆਈ. ਗੁਰਜੀਤ ਸਿੰਘ ਮੌਕੇ ’ਤੇ ਪਹੰੁਚੇ। ਪੁਲਸ ਨੂੰ ਦਿੱਤੇ ਬਿਆਨਾਂ ’ਚ ਯੋਗੇਸ਼ ਨੇ ਕਿਹਾ ਕਿ ਉਹ ਪ੍ਰਤਾਪ ਬਾਗ ਤੋਂ ਮਾਡਲ ਹਾਊਸ ਜਾ ਰਹੇ ਸਨ। ਇਸ ਦੌਰਾਨ ਲੁਟੇਰੇ ਸੋਨੇ ਦੀ ਚੈਨ ਲੁੱਟ ਕੇ ਫਰਾਰ ਹੋ ਗਏ ਹਨ। 

ਜਲੰਧਰ: ਸੁਖਮੀਤ ਡਿਪਟੀ ਕਤਲ ਦੇ ਮਾਮਲੇ 'ਚ ਹਰਿਆਣਾ ਦੇ ਖ਼ਤਰਨਾਕ ਗੈਂਗਸਟਰ ਕੌਸ਼ਲ ਨੇ ਖੋਲ੍ਹੇ ਵੱਡੇ ਰਾਜ਼, ਸੁਪਾਰੀ ਲੈਣ ਦੀ ਗੱਲ ਆਈ ਸਾਹਮਣੇ

PunjabKesari

ਜਾਣਕਾਰੀ ਮੁਤਾਬਕ ਤੁਹਾਨੂੰ ਦੱਸ ਦੇਈਏ ਕਿ ਲਾਲ ਰਤਨ ਸਿਨੇਮਾ ਸ਼ਹਿਰ ਦੇ ਭੀੜਭਾੜ ਵਾਲੇ ਇਲਾਕਿਆਂ ’ਚੋਂ ਇਕ ਹੈ ਪਰ ਇਥੇ ਵੀ ਲੁੱਟ ਦਾ ਮਾਮਲਾ ਸਾਹਮਣੇ ਆਉਣ ਦੇ ਬਾਅਦ ਪ੍ਰਸ਼ਾਸਨ ’ਤੇ ਕਈ ਸਵਾਲ ਖੜ੍ਹੇ ਹੋ ਰਹੇ ਹਨ। ਪੁਲਸ ਦੀ ਲਾਪਰਵਾਹੀ ਅਤੇ ਲੁਟੇਰਿਆਂ ਦਾ ਬੇਖ਼ੌਫ਼ ਘੁੰਮਣਾ ਇਲਾਕੇ ਦੀ ਸ਼ਾਂਤੀ ਨੂੰ ਭੰਗ ਕਰ ਰਿਹਾ ਹੈ। ਇਥੇ ਇਹ ਵੀ ਦੱਸ ਦਈਏ ਕਿ ਪੁਲਸ ਨੇ ਜਾਂਚ ਦੌਰਾਨ ਦੋ ਐਕਟਿਵਾ ਸਵਾਰ ਨੂੰ ਹਿਰਾਸਤ ’ਚ ਲਿਆ ਹੈ। ਉਕਤ ਵਿਅਕਤੀ ਬਿਨਾਂ ਨੰਬਰ ਵਾਲੀ ਐਕਟਿਵਾ ਸਵਾਰ ’ਤੇ ਸਵਾਰ ਹੋ ਕੇ ਉਥੋਂ ਲੰਘ ਰਹੇ ਸਨ, ਜਿਨ੍ਹਾਂ ਨੂੰ ਸ਼ੱਕ ਦੇ ਆਧਾਰ ’ਤੇ ਹਿਰਾਸਤ ’ਚ ਲਿਆ ਹੈ। 

ਇਹ ਵੀ ਪੜ੍ਹੋ: ਜਲੰਧਰ: ਗਰਭਵਤੀ ਨਵ-ਵਿਆਹੁਤਾ ਦੀ ਸ਼ੱਕੀ ਹਾਲਾਤ 'ਚ ਮੌਤ, ਸਹੁਰਿਆਂ 'ਤੇ ਲੱਗੇ ਗੰਭੀਰ ਇਲਜ਼ਾਮ

ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ


author

shivani attri

Content Editor

Related News