ਲੁਧਿਆਣਾ ''ਚ ਲੁੱਟ ਦੀ ਵਾਰਦਾਤ, ਤੇਜ਼ਧਾਰ ਹਥਿਆਰਾਂ ਦੀ ਨੋਕ ''ਤੇ ਲੁਟੇਰਿਆਂ ਨੇ ਲੁੱਟੀ ਨਕਦੀ

Saturday, Jan 27, 2024 - 01:16 PM (IST)

ਲੁਧਿਆਣਾ ''ਚ ਲੁੱਟ ਦੀ ਵਾਰਦਾਤ, ਤੇਜ਼ਧਾਰ ਹਥਿਆਰਾਂ ਦੀ ਨੋਕ ''ਤੇ ਲੁਟੇਰਿਆਂ ਨੇ ਲੁੱਟੀ ਨਕਦੀ

ਲੁਧਿਆਣਾ (ਖੁਰਾਣਾ) : ਲੁਧਿਆਣਾ 'ਚ ਗੈਸ ਏਜੰਸੀ ਦੇ ਡਲਿਵਰੀ ਮੈਨ ਨਾਲ ਲੁੱਟ ਦੀ ਵਾਰਦਾਤ ਦੀ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ ਲੁਟੇਰਿਆਂ ਨੇ ਤੇਜ਼ਧਾਰ ਹਥਿਆਰਾਂ ਦੀ ਨੋਕ 'ਤੇ ਇਸ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ।

ਜਾਣਕਾਰੀ ਮੁਤਾਬਕ ਗੈਸ ਏਜੰਸੀ ਦੇ ਸੰਚਾਲਕ ਨੇ ਦੱਸਿਆ ਕਿ ਕੁੱਲ 3 ਲੁਟੇਰੇ ਆਏ ਸਨ। ਉਨ੍ਹਾਂ ਨੇ ਤੇਜ਼ਧਾਰ ਹਥਿਆਰਾਂ ਦੀ ਨੋਕ 'ਤੇ ਗੈਸ ਏਜੰਸੀ ਦੇ ਡਲਿਵਰੀ ਮੈਨ ਤੋਂ 47 ਹਜ਼ਾਰ ਰੁਪਏ ਲੁੱਟ ਲਏ। ਇਸ ਮਗਰੋਂ ਉਹ ਮੌਕੇ ਤੋਂ ਫ਼ਰਾਰ ਹੋ ਗਏ।


author

Babita

Content Editor

Related News