ਕਰਿਆਨੇ ਦੀ ਦੁਕਾਨ ’ਤੇ ਬੈਠੇ ਵਿਅਕਤੀ ਨੂੰ ਚਾਕੂ ਦਿਖਾ ਕੇ ਖੋਹਿਆ ਮੋਬਾਇਲ
01/28/2023 2:42:49 PM

ਲੁਧਿਆਣਾ (ਰਾਜ) : ਢੰਡਾਰੀ ਖੁਰਦ ਇਲਾਕੇ ’ਚ ਕਰਿਆਨੇ ਦੀ ਦੁਕਾਨ ਚਲਾਉਣ ਵਾਲੇ ਵਿਅਕਤੀ ਨੂੰ ਚਾਕੂ ਦਿਖਾ ਕੇ 2 ਮੁਲਜ਼ਮਾਂ ਨੇ ਮੋਬਾਇਲ ਖੋਹ ਲਿਆ ਅਤੇ ਫ਼ਰਾਰ ਹੋ ਗਏ। ਇਸ ਮਾਮਲੇ ’ਚ ਥਾਣਾ ਫੋਕਲ ਪੁਆਇੰਟ ਦੀ ਪੁਲਸ ਨੇ ਰਾਜੇਸ਼ ਚੌਧਰੀ ਦੀ ਸ਼ਿਕਾਇਤ ’ਤੇ ਅਭਿਸ਼ੇਕ ਅਤੇ ਵਿੱਕੀ ਖ਼ਿਲਾਫ਼ ਕੇਸ ਦਰਜ ਕੀਤਾ ਹੈ।
ਰਾਜੇਸ਼ ਚੌਧਰੀ ਨੇ ਦੱਸਿਆ ਕਿ ਉਸ ਦੀ ਢੰਡਾਰੀ ਦੀ ਗਰਚਾ ਕਾਲੋਨੀ ’ਚ ਕਰਿਆਨੇ ਦੀ ਦੁਕਾਨ ਹੈ। ਉਹ ਆਪਣੀ ਦੁਕਾਨ ’ਤੇ ਬੈਠਾ ਹੋਇਆ ਸੀ। ਬੀਤੀ ਦੇਰ ਸ਼ਾਮ ਨੂੰ ਉਸ ਦੀ ਦੁਕਾਨ ’ਤੇ 2 ਨੌਜਵਾਨ ਮੋਟਰਸਾਈਕਲ ’ਤੇ ਸਾਮਾਨ ਖਰੀਦਣ ਬਹਾਨੇ ਆਏ, ਜੋ ਉਸ ਨੂੰ ਚਾਕੂ ਦਿਖਾ ਕੇ ਉਸ ਦਾ ਮੋਬਾਇਲ ਖੋਹ ਕੇ ਲੈ ਗਏ। ਉਸ ਨੇ ਫ਼ਰਾਰ ਹੋ ਰਹੇ ਮੁਲਜ਼ਮਾਂ ਦੇ ਮੋਟਰਸਾਈਕਲ ਦਾ ਨੰਬਰ ਨੋਟ ਕਰ ਲਿਆ ਅਤੇ ਪੁਲਸ ਨੂੰ ਦੇ ਦਿੱਤਾ।