ਘਰ ਜਾਣ ਲਈ ਆਟੋ ''ਚ ਸਵਾਰ ਹੋਏ ਵਿਅਕਤੀ ਨੂੰ ਚਾਲਕ ਨੇ ਲੁੱਟਿਆ

Monday, Jul 25, 2022 - 02:25 PM (IST)

ਘਰ ਜਾਣ ਲਈ ਆਟੋ ''ਚ ਸਵਾਰ ਹੋਏ ਵਿਅਕਤੀ ਨੂੰ ਚਾਲਕ ਨੇ ਲੁੱਟਿਆ

ਸਾਹਨੇਵਾਲ (ਜ.ਬ.) : ਰੇਲਵੇ ਸਟੇਸ਼ਨ ਤੋਂ ਘਰ ਜਾਣ ਲਈ ਆਟੋ ’ਚ ਸਵਾਰ ਹੋਏ ਇਕ ਵਿਅਕਤੀ ਨੂੰ ਸੁੰਨਸਾਨ ਜਗ੍ਹਾ ’ਤੇ ਲਿਜਾ ਕੇ ਆਟੋ ਚਾਲਕ ਨੇ ਲੁੱਟ-ਖੋਹ ਕੀਤੀ। ਇਸ ਮਾਮਲੇ ਸਬੰਧੀ ਆਟੋ ਚਾਲਕ ਅਤੇ ਉਸ ਦੇ ਸਾਥੀਆਂ ਖ਼ਿਲਾਫ਼ ਥਾਣਾ ਸਾਹਨੇਵਾਲ ਦੀ ਪੁਲਸ ਨੇ ਕੇਸ ਦਰਜ ਕੀਤਾ ਹੈ। ਪੁਲਸ ਨੂੰ ਦਿੱਤੇ ਬਿਆਨਾਂ ’ਚ ਮਨੋਜ ਪੁੱਤਰ ਤੇਜਪਾਲ ਸਿੰਘ ਵਾਸੀ ਈਸ਼ਵਰ ਕਾਲੋਨੀ, ਲੁਧਿਆਣਾ ਨੇ ਦੱਸਿਆ ਕਿ ਬੀਤੀ 23 ਜੁਲਾਈ ਦੀ ਸਵੇਰ ਕਰੀਬ 4 ਵਜੇ ਉਹ ਟਰੇਨ ’ਚੋਂ ਉਤਰ ਕੇ ਆਟੋ 'ਚ ਸਵਾਰ ਹੋ ਕੇ ਘਰ ਜਾਣ ਲੱਗਾ ਤਾਂ ਆਟੋ ’ਚ ਪਹਿਲਾਂ ਹੀ 4 ਲੋਕ ਬੈਠੇ ਹੋਏ ਸਨ।

ਜਦੋਂ ਮਨੋਜ ਆਟੋ ’ਚ ਸਵਾਰ ਹੋ ਗਿਆ ਤਾਂ ਆਟੋ ਚਾਲਕ ਅਤੇ ਉਸ ਦੇ ਸਾਥੀਆਂ ਨੇ ਆਟੋ ਕੱਚੇ ਰਸਤੇ ਪਿੱਪਲ ਚੌਂਕ ਤੋਂ ਜਸਪਾਲ ਬਾਂਗਰ ਵਾਲੀ ਸਾਈਡ ਲਿਜਾ ਕੇ ਮਨੋਜ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਇੰਨਾ ਹੀ ਨਹੀਂ, ਉਨ੍ਹਾਂ ਨੇ ਮਨੋਜ ਦਾ ਮੋਬਾਇਲ ਫੋਨ, ਕੱਪੜੇ ਅਤੇ ਹੋਰ ਦਸਤਾਵੇਜ਼ ਖੋਹ ਲਏ ਅਤੇ ਮੌਕੇ ਤੋਂ ਫ਼ਰਾਰ ਹੋ ਗਏ। ਫਿਲਹਾਲ ਥਾਣਾ ਸਾਹਨੇਵਾਲ ਦੀ ਪੁਲਸ ਨੇ ਅਣਪਛਾਤੇ ਲੁਟੇਰਿਆਂ ਖ਼ਿਲਾਫ਼ ਕੇਸ ਦਰਜ ਕਰ ਕੇ ਅੱਗੇ ਦੀ ਕਾਰਵਾਈ ਆਰੰਭ ਦਿੱਤੀ ਹੈ।
 


author

Babita

Content Editor

Related News