ਲੁੱਟ ਦੇ ਮਾਮਲੇ ''ਚ ਭਗੌੜਾ ਗ੍ਰਿਫਤਾਰ
Sunday, Feb 25, 2018 - 09:17 AM (IST)
ਅੰਮ੍ਰਿਤਸਰ (ਅਵਦੇਸ਼) - ਲੁੱਟ ਦੇ ਮਾਮਲੇ 'ਚ ਇਕ ਭਗੌੜੇ ਨੂੰ ਗ੍ਰਿਫਤਾਰ ਕਰਨ ਦੀ ਖਬਰ ਹੈ।
ਮਿਲੀ ਜਾਣਕਾਰੀ ਅਨੁਸਾਰ ਪੁਲਸ ਥਾਣਾ ਬੀ-ਡਵੀਜ਼ਨ ਦੀ ਪੁਲਸ ਨੇ ਸਾਲ 2008 ਵਿਚ ਸਤਨਾਮ ਸਿੰਘ ਨਿਵਾਸੀ ਕੱਥੂਨੰਗਲ ਮਜੀਠਾ 'ਤੇ ਲੁੱਟ ਦਾ ਮਾਮਲਾ ਦਰਜ ਕਰ ਕੇ ਮਾਣਯੋਗ ਅਦਾਲਤ ਵਿਚ ਪੇਸ਼ ਕਰ ਕੇ ਜੇਲ ਭੇਜ ਦਿੱਤਾ ਸੀ। ਉਕਤ ਮੁਲਜ਼ਮ ਜੇਲ 'ਚੋਂ ਛੁੱਟਣ ਤੋਂ ਬਾਅਦ ਅਦਾਲਤ ਵਿਚ ਪੇਸ਼ ਨਹੀਂ ਹੋਇਆ, ਜਿਸ 'ਤੇ ਅਦਾਲਤ ਨੇ ਉਸ ਨੂੰ 2014 ਵਿਚ ਭਗੌੜਾ ਐਲਾਨ ਦਿੱਤਾ ਸੀ। ਅੱਜ ਪੀ. ਓ. ਸਟਾਫ ਦੇ ਇੰਚਾਰਜ ਹਰੀਸ਼ ਸ਼ਰਮਾ ਨੇ ਉਸ ਨੂੰ ਗ੍ਰਿਫਤਾਰ ਕਰ ਕੇ ਅਦਾਲਤ 'ਚ ਪੇਸ਼ ਕਰ ਕੇ ਦੁਬਾਰਾ ਜੇਲ ਭੇਜ ਦਿੱਤਾ।