ਲੁੱਟ ਖੋਹ ਕਰਨ ਵਾਲੇ ਗਿਰੋਹ ਦੇ ਪੰਜ ਮੈਂਬਰਾਂ ਨੂੰ ਇਕ ਦਿਨ ਦੇ ਰਿਮਾਂਡ ਤੇ ਹੋਰ ਭੇਜਿਆ
Saturday, Feb 01, 2020 - 05:53 PM (IST)
ਅਬੋਹਰ (ਸੁਨੀਲ) : ਲੁੱਟ ਖੋਹ ਕਰਨ ਵਾਲੇ ਗਿਰੋਹ ਦੇ ਪੰਜ ਮੈਂਬਰਾਂ ਬੱਲੂਆਣਾ ਕਾਲੋਨੀ ਵਾਸੀ ਅਜੈ ਕੁਮਾਰ ਪੁੱਤਰ ਲਾਲ ਚੰਦ, ਅਜੈ ਸਿੰਘ ਪੁੱਤਰ ਕਾਰਜ ਸਿੰਘ, ਲਖਵਿੰਦਰ ਸਿੰਘ, ਸੁਖਦੀਪ ਸਿੰਘ ਅਤੇ ਚੰਨਣਖੇਡ਼ਾ ਵਾਸੀ ਸੁਨੀਲ ਕੁਮਾਰ ਨੂੰ 4 ਦਿਨ ਦੇ ਪੁਲਸ ਰਿਮਾਂਡ ਬਾਅਦ ਮਾਣਯੋਗ ਜੱਜ ਮੇਘਾ ਧਾਰੀਵਾਲ ਦੀ ਅਦਾਲਤ ’ਚ ਪੇਸ਼ ਕੀਤਾ ਗਿਆ, ਜਿਥੇ ਪੁਲਸ ਦੀ ਬੇਨਤੀ ਤੋੰ ਬਾਅਦ ਮੁਲਜ਼ਮਾਂ ਨੂੰ ਇਕ ਦਿਨ ਦੇ ਰਿਮਾਂਡ ’ਤੇ ਹੋਰ ਭੇਜ ਦਿੱਤਾ ਗਿਆ।
ਵਰਣਨਯੋਗ ਹੈ ਕਿ ਇੰਸਪੈਕਟਰ ਰਣਜੀਤ ਸਿੰਘ ਬੱਲੂਆਣਾ ਨੇਡ਼ੇ ਗਸ਼ਤ ਕਰ ਰਹੇ ਸੀ ਤਾਂ ਉਨਾਂ ਨੇ ਮੁਖਬਰ ਦੀ ਸੂਚਨਾ ਤੇ 5 ਮੁਲਜ਼ਮਾਂ ਨੂੰ ਕਾਬੂ ਕੀਤਾ ਜਿਨਾਂ ਕੋਲੋਂ ਇਕ ਏਅਰ ਪਿਸਟਲ, 1 ਲੋਹੇ ਦੀ ਰਾਡ, 1 ਕਿਰਪਾਨ, 1 ਚੋਰੀ ਦੀ ਜੈਨ ਕਾਰ, 5 ਸਪਲੈਂਡਰ ਬਾਈਕ, 6 ਮੋਬਾਈਲ ਫੋਨ ਕਾਬੂ ਕੀਤਾ। ਪੁਲਸ ਨੇ ਇਨਾਂ ਸਾਰਿਆਂ ਵਿਰੁੱਧ ਆਈਪੀਸੀ ਦੀ ਧਾਰਾ 399, 402 ਅਤੇ ਆਰਮਜ਼ ਐਕਟ ਦੀ ਧਾਰਾ 25, 54, 59 ਤਹਿਤ ਮਾਮਲਾ ਦਰਜ ਕਰ ਲਿਆ ਸੀ।