ਡਿਊਟੀ ਤੋਂ ਪਰਤ ਰਹੇ ਤਿੰਨ ਨੌਜਵਾਨ ਸੜਕ ਹਾਦਸੇ ਦਾ ਸ਼ਿਕਾਰ, ਇਕ ਦੀ ਮੌਤ
Tuesday, Oct 30, 2018 - 02:26 PM (IST)

ਲੌਂਗੋਵਾਲ (ਵਸ਼ਿਸ਼ਟ) : ਟਰਾਈਡੈਂਟ ਫ਼ੈਕਟਰੀ ਤੋਂ ਡਿਊਟੀ ਕਰਨ ਤੋਂ ਬਾਅਦ ਆਪਣੇ ਪਿੰਡ ਲੌਂਗੋਵਾਲ ਪਰਤ ਰਹੇ ਤਿੰਨ ਨੌਜਵਾਨ ਬਰਨਾਲਾ ਵਿਖੇ ਹਾਦਸੇ ਦਾ ਸ਼ਿਕਾਰ ਹੋ ਗਏ। ਜਿਉਂ ਹੀ ਇਹ ਖ਼ਬਰ ਲੌਂਗੋਵਾਲ ਪੁੱਜੀ ਤਾਂ ਪਰਿਵਾਰਾਂ 'ਚ ਸੋਗ ਦੀ ਲਹਿਰ ਦੌੜ ਗਈ। ਜਾਣਕਾਰੀ ਅਨੁਸਾਰ ਇੱਥੋਂ ਦੇ ਤਿੰਨ ਨੌਜਵਾਨ ਜੋ ਕਿ ਸਵਿਫਟ ਗੱਡੀ ਰਾਹੀਂ ਬਰਨਾਲਾ ਤੋਂ ਲੌਂਗੋਵਾਲ ਵੱਲ ਆ ਰਹੇ ਸਨ ਤਾਂ ਆਈ. ਟੀ. ਆਈ. ਚੌਕ ਬਰਨਾਲਾ ਨੇੜੇ ਸੜਕ 'ਤੇ ਖੜ੍ਹੇ ਟਰਾਲੇ ਨਾਲ ਕਾਰ ਦੀ ਬੁਰੀ ਤਰ੍ਹਾਂ ਟੱਕਰ ਹੋ ਗਈ।
ਜਿਸ ਕਾਰਨ ਹਰਦੀਪ ਸਿੰਘ ਪੁੱਤਰ ਨਛੱਤਰ ਸਿੰਘ (ਨਾਟੀ) ਵਾਸੀ ਸੁਨਾਮੀ ਪੱਤੀ ਲੌਂਗੋਵਾਲ ਦੀ ਮੌਕੇ 'ਤੇ ਹੀ ਮੌਤ ਹੋ ਗਈ। ਜਦ ਕਿ ਉਸ ਦੇ ਦੂਜੇ ਸਾਥੀ ਹਰਪ੍ਰੀਤ ਸਿੰਘ ਅਤੇ ਗੁਰਪ੍ਰੀਤ ਸਿੰਘ (ਦੋਵੇਂ ਸਕੇ ਭਰਾ) ਪੁੱਤਰ ਜਰਨੈਲ ਸਿੰਘ ਵਾਸੀ ਸੁਨਾਮੀ ਪੱਤੀ ਲੌਂਗੋਵਾਲ ਬੁਰੀ ਤਰ੍ਹਾਂ ਜ਼ਖਮੀ ਹੋ ਗਏ, ਉਨ੍ਹਾਂ ਨੂੰ ਲੁਧਿਆਣਾ ਦੇ ਡੀ. ਐੱਮ. ਸੀ. ਹਸਪਤਾਲ 'ਚ ਭਰਤੀ ਕਰਾ ਦਿੱਤਾ ਗਿਆ ਹੈ।