ਕਰਜ਼ੇ ਦੀ ਬਲੀ ਚੜ੍ਹਿਆ ਕਿਸਾਨ ਦਾ ਜਵਾਨ ਪੁੱਤ

Monday, Dec 31, 2018 - 03:13 PM (IST)

ਕਰਜ਼ੇ ਦੀ ਬਲੀ ਚੜ੍ਹਿਆ ਕਿਸਾਨ ਦਾ ਜਵਾਨ ਪੁੱਤ

ਲੌਂਗੋਵਾਲ  (ਵਿਸ਼ਸ਼ਟ, ਵਿਜੇ) : ਸਰਕਾਰ ਦੇ ਲੱਖ ਦਾਅਦਿਆਂ ਦੇ ਬਾਵਜੂਦ ਪੰਜਾਬ 'ਚ ਕਿਸਾਨ ਪਰਿਵਾਰਾਂ ਵਲੋਂ ਖੁਦਕੁਸ਼ੀਆਂ ਦਾ ਸਿਲਸਿਲਾ ਰੁਕਣ ਦਾ ਨਾਂ ਹੀ ਨਹੀਂ ਲੈ ਰਿਹਾ। ਦੋ ਢਾਈ ਏਕੜ ਵਾਲੇ ਕਿਸਾਨ ਦਾ ਨੌਜਵਾਨ ਪੁੱਤ ਪਿਤਾ ਦੇ ਕਰਜ਼ੇ ਤੋਂ ਦੁਖੀ ਹੋ ਖੁਦਕੁਸ਼ੀ ਕਰ ਲਵੇ ਤਾਂ ਉਸ ਦਾ ਪਰਿਵਾਰ ਹੀ ਤਹਿਸ-ਨਹਿਸ ਹੋ ਜਾਂਦਾ ਹੈ। ਅਜਿਹੀ ਹੀ ਘਟਨਾ ਪਿੰਡ ਸਤੀਪੁਰਾ 'ਚ ਸਾਹਮਣੇ ਆਈ ਹੈ, ਜਿਥੇ ਕਿਸਾਨ ਜਸਪਾਲ ਸਿੰਘ ਦੇ 19 ਸਾਲਾਂ ਨੌਜਵਾਨ ਪੁੱਤ ਹਰਮਨਜੀਤ ਸਿੰਘ ਨੇ ਆਪਣੇ ਹੀ ਖੇਤ 'ਚ ਫਾਹਾ ਲਗਾ ਕੇ ਖੁਦਕੁਸ਼ੀ ਕਰ ਲਈ। ਜਾਣਕਾਰੀ ਦਿੰਦਿਆਂ ਮ੍ਰਿਤਕ ਨੌਜਵਾਨ ਦੇ ਤਾਏ ਗੁਰਤੇਜ ਸਿੰਘ ਨੇ ਦੱਸਿਆ ਕਿ ਉਸ ਦੇ ਭਰਾ ਸਿਰ 5-6 ਲੱਖ ਦਾ ਕਰਜ਼ਾ ਹੈ, ਇਸ ਸਬੰਧੀ ਜਦੋਂ ਭਤੀਜੇ ਹਰਮਨਜੀਤ ਸਿੰਘ ਨੂੰ ਪਤਾ ਲੱਗਾ ਤਾਂ ਉਹ ਕਾਫੀ ਪਰੇਸ਼ਾਨ ਰਹਿਣ ਲੱਗ ਪਿਆ ਸੀ। ਇਸੇ ਪਰੇਸ਼ਨੀ ਦੇ ਚੱਲਦਿਆਂ ਉਸ ਨੇ ਅੱਜ ਖੇਤ 'ਚ ਫਾਹਾ ਲਗਾ ਕੇ ਖੁਦਕੁਸ਼ੀ ਕਰ ਲਈ। 

ਇਸ ਸਬੰਧੀ ਭਾਰਤੀ ਕਿਸਾਨ ਯੂਨੀਅਨ ਏਕਤਾ(ਉਗਰਾਹਾਂ) ਦੇ ਆਗੂ ਅਮਰ ਸਿੰਘ ਨੇ ਕਿਹਾ ਕਿ ਢਾਈ ਏਕੜ ਤੋਂ ਘੱਟ ਜ਼ਮੀਨ ਵਾਲਿਆਂ ਨੂੰ ਸਰਕਾਰ ਵਲੋਂ ਕੀਤੇ ਜਾ ਰਹੇ ਕਰਜ਼ਾ ਮਆਫੀ ਦੇ ਦਾਅਵੇ ਝੂਠ ਸਾਬਿਤ ਹੋ ਰਹੇ ਹਨ। ਉਕਤ ਕਿਸਾਨ ਜਗਪਾਲ ਸਿੰਘ ਕੋਲ ਸਿਰਫ ਦੋ ਏਕੜ ਜ਼ਮੀਨ ਹੈ ਅਤੇ ਇਸ ਦਾ ਕੋਈ ਕਰਜ਼ਾ ਮੁਆਫ ਨਹੀਂ ਹੋਇਆ, ਜਿਸ ਕਾਰਨ ਕਿਸਾਨ ਦੇ ਪੁੱਤ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਗਈ ਹੈ । ਪਿੰਡ ਦੇ ਸਰਪੰਚ ਸੁਖਵਿੰਦਰ ਸਿੰਘ ਚਹਿਲ ਨੇ ਸਰਕਾਰ ਤੋਂ ਇਸ ਪੀੜਤ ਪਰਿਵਾਰ ਨੂੰ ਮੁਆਵਜ਼ਾ ਦੇਣ ਅਤੇ ਕਰਜ਼ਾ ਮੁਆਫ ਕਰਨ ਦੀ ਮੰਗ ਕੀਤੀ ਹੈ । ਇਸ ਸਬੰਧੀ ਜਾਣਕਾਰੀ ਦਿੰਦਿਆਂ 'ਚ ਥਾਣਾ ਲੌਂਗੋਵਾਲ ਦੇ ਏ.ਐੱਸ.ਆਈ ਦਰਸ਼ਨ ਸਿੰਘ ਨੇ ਦੱਸਿਆ ਕਿ ਉਕਤ ਮਾਮਲੇ ਸਬੰਧੀ 174 ਦੀ ਕਾਰਵਾਈ ਅਮਲ 'ਚ ਲਿਆਂਦੀ ਗਈ ਹੈ ।


author

Baljeet Kaur

Content Editor

Related News