ਲੋਕ ਸਭਾ ਸੀਟਾਂ ਲਈ ਮਹਾਰਾਸ਼ਟਰ ’ਚ ਭਾਜਪਾ, ਸ਼ਿੰਦੇ ਧੜੇ ਤੇ ਰਾਕਾਂਪਾ ’ਚ ਸ਼ੁਰੂ ਹੋਈ ਖਿੱਚੋਤਾਣ

Friday, Jan 05, 2024 - 11:36 AM (IST)

ਲੋਕ ਸਭਾ ਸੀਟਾਂ ਲਈ ਮਹਾਰਾਸ਼ਟਰ ’ਚ ਭਾਜਪਾ, ਸ਼ਿੰਦੇ ਧੜੇ ਤੇ ਰਾਕਾਂਪਾ ’ਚ ਸ਼ੁਰੂ ਹੋਈ ਖਿੱਚੋਤਾਣ

ਜਲੰਧਰ (ਵਿਸ਼ੇਸ਼)–ਲੋਕ ਸਭਾ ਚੋਣਾਂ ਲਈ ਸੀਟਾਂ ਦੀ ਵੰਡ ਦੇ ਫਾਰਮੂਲੇ ਨੂੰ ਲੈ ਕੇ ਸਿਰਫ਼ ਕਾਂਗਰਸ ਅਤੇ ਸੈਨਾ (ਯੂ. ਬੀ. ਟੀ.) ’ਚ ਹੀ ਵਿਵਾਦ ਨਹੀਂ, ਸਗੋਂ ਭਾਜਪਾ, ਸ਼ਿਵ ਸੈਨਾ (ਸ਼ਿੰਦੇ) ਅਤੇ ਰਾਸ਼ਟਰਵਾਦੀ ਕਾਂਗਰਸ ਪਾਰਟੀ (ਅਜੀਤ) ਦਾ ਵਿਰੋਧੀ ਸਮੂਹ ਵੀ ਆਪਸ ’ਚ ਭਿੜ ਰਿਹਾ ਹੈ। ਭਾਜਪਾ ਖੇਮੇ ਵਿਚ ਇਕੋ-ਇਕ ਫਰਕ ਇਹ ਹੈ ਕਿ ਖਿੱਚੋਤਾਣ ਬੰਦ ਦਰਵਾਜ਼ੇ ਪਿੱਛੇ ਹੋ ਰਹੀ ਹੈ।

ਭਾਜਪਾ 2019 ’ਚ 25 ਸੀਟਾਂ ’ਤੇ ਚੋਣ ਲੜੀ ਸੀ। ਇਸ ਵਾਰ ਪਾਰਟੀ ਉਸ ਤੋਂ ਕਿਤੇ ਵੱਧ ਸੀਟਾਂ ’ਤੇ ਚੋਣ ਲੜਨਾ ਚਾਹੁੰਦੀ ਹੈ। ਉਸ ਦੀ ਨਜ਼ਰ ਆਪਣੇ ਸਹਿਯੋਗੀਆਂ ਦੀਆਂ ਕੁਝ ਸੀਟਾਂ ’ਤੇ ਹੈ। ਖ਼ਾਸ ਤੌਰ ’ਤੇ ਸ਼ਿਵ ਸੈਨਾ (ਸ਼ਿੰਦੇ) ਦੀਆਂ ਸੀਟਾਂ ’ਤੇ ਪਾਰਟੀ ਦੀ ਨਜ਼ਰ ਹੈ, ਜਦਕਿ ਸ਼ਿਵ ਸੈਨਾ (ਸ਼ਿੰਦੇ) ਨੇ ਦਾਅਵਾ ਕੀਤਾ ਹੈ ਕਿ ਤਿੰਨੋਂ ਪਾਰਟੀਆਂ ਉਨ੍ਹਾਂ ਸੀਟਾਂ ’ਤੇ ਚੋਣ ਲੜਨਗੀਆਂ, ਜਿਨ੍ਹਾਂ ’ਤੇ ਉਨ੍ਹਾਂ 2019 ਵਿਚ ਚੋਣ ਲੜੀ ਸੀ। ਦੂਜੇ ਪਾਸੇ ਭਾਜਪਾ ਅਤੇ ਐੱਨ. ਸੀ. ਪੀ. ਦੇ ਨੇਤਾਵਾਂ ਦਾ ਦਾਅਵਾ ਹੈ ਕਿ ਸੀਟਾਂ ਦੀ ਵੰਡ ਦਾ ਫਾਰਮੂਲਾ ਤੈਅ ਨਹੀਂ ਹੋਇਆ। ਭਾਜਪਾ ਘੱਟੋ-ਘੱਟ ਉਨ੍ਹਾਂ 6 ਸੀਟਾਂ ’ਤੇ ਚੋਣ ਲੜਨਾ ਚਾਹੁੰਦੀ ਹੈ ਜੋ ਸ਼ਿਵ ਸੈਨਾ ਦੇ ਕੋਲ ਸਨ। ਉਨ੍ਹਾਂ ਵਿਚੋਂ ਇਕ ਮੁੰਬਈ ਦੱਖਣ ਚੋਣ ਹਲਕਾ ਹੈ। ਅਜਿਹੀਆਂ ਕਈ ਸੀਟਾਂ ਹਨ ਜਿਨ੍ਹਾਂ ਵਿਚ ਤਿੰਨੋਂ ਪਾਰਟੀਆਂ ਦੀ ਦਿਲਚਸਪੀ ਹੈ।

ਇਹ ਵੀ ਪੜ੍ਹੋ : ਮੋਹਾਲੀ 'ਚ ਵੱਡਾ ਐਨਕਾਊਂਟਰ, ਗੈਂਗਸਟਰਾਂ ਤੇ ਪੁਲਸ ਵਿਚਕਾਰ ਚੱਲੀਆਂ ਤਾਬੜਤੋੜ ਗੋਲ਼ੀਆਂ

ਉਦਾਹਰਣ ਵਜੋਂ ਮਾਵਲ ਲੋਕ ਸਭਾ ਹਲਕੇ ਨੂੰ ਲੈ ਲਵੋ। 2019 ’ਚ ਸ਼ਿਵ ਸੈਨਾ ਦੇ ਸ਼੍ਰੀਰੰਗ ਬਾਰਨੇ ਨੇ ਐੱਨ. ਸੀ. ਪੀ. ਨੇਤਾ ਅਜੀਤ ਪਵਾਰ ਦੇ ਬੇਟੇ ਪਾਰਥ ਪਵਾਰ ਨੂੰ ਹਰਾ ਕੇ ਇਹ ਸੀਟ ਜਿੱਤੀ ਸੀ। ਏਕਨਾਥ ਸ਼ਿੰਦੇ ਧੜੇ ’ਚ ਸ਼ਾਮਲ ਹੋਏ ਬਾਰਨੇ ਨੂੰ ਇਸ ਚੋਣ ਹਲਕੇ ਤੋਂ ਟਿਕਟ ਮਿਲਣ ਦੀ ਉਮੀਦ ਹੈ। ਹਾਲਾਂਕਿ ਰਾਕਾਂਪਾ ਅਤੇ ਭਾਜਪਾ ਦੀ ਸਥਾਨਕ ਲੀਡਰਸ਼ਿਪ ਜਨਤਕ ਤੌਰ ’ਤੇ ਸੀਟ ਉੱਪਰ ਦਾਅਵਾ ਕਰਕੇ ਆਪੋ-ਆਪਣੀਆਂ ਪਾਰਟੀਆਂ ’ਤੇ ਦਬਾਅ ਬਣਾ ਰਹੀ ਹੈ।

ਸ਼ਿਰੂਰ ’ਚ ਰਾਂਕਾਪਾ (ਸ਼ਰਦ ਪਵਾਰ) ਦੇ ਅਮੋਲ ਕੋਲਹੇ ਮੁੜ ਚੋਣ ਲੜ ਰਹੇ ਹਨ। ਇਹ ਉਹ ਸੀਟ ਹੈ, ਜਿਸ ’ਤੇ ਰਾਕਾਂਪਾ (ਅਜੀਤ) ਦੇ ਨਾਲ-ਨਾਲ ਸੈਨਾ (ਸ਼ਿੰਦੇ) ਸਮੂਹ ਵੀ ਚੋਣ ਲੜਨ ਲਈ ਉਤਸੁਕ ਹੈ। ਸ਼ਿਵ ਸੈਨਾ (ਸ਼ਿੰਦੇ) ਦੇ ਸਾਬਕਾ ਸ਼ਿਰੂਰ ਐੱਮ. ਪੀ. ਸ਼ਿਵਾਜੀਰਾਵ ਅਧਲਰਾਵ ਪਾਟਿਲ, ਜਿਨ੍ਹਾਂ ਨੂੰ ਕੋਲਹੇ ਨੇ 2019 ’ਚ ਹਰਾਇਆ ਸੀ, ਮੁੜ ਸ਼ਿਵ ਸੈਨਾ ਤੋਂ ਚੋਣ ਲੜਨਾ ਚਾਹ ਰਹੇ ਹਨ। ਸੈਨਾ ਨੇਤਾਵਾਂ ਅਨੁਸਾਰ ਪਾਟਿਲ ਨੇ ਰਾਕਾਂਪਾ ਦੇ ਅਜੀਤ ਧੜੇ ਨੂੰ ਵੀ ਕਿਹਾ ਹੈ ਕਿ ਜੇ ਉਨ੍ਹਾਂ ਨੂੰ ਸੀਟ ਮਿਲਦੀ ਹੈ ਤਾਂ ਉਹ ਉਨ੍ਹਾਂ ਦੇ ਉਮੀਦਵਾਰ ਬਣਨ। ਇਸੇ ਤਰ੍ਹਾਂ ਅਜੀਤ ਪਵਾਰ ਪਹਿਲਾਂ ਹੀ ਐਲਾਨ ਕਰ ਚੁੱਕੇ ਹਨ ਕਿ ਪਾਰਟੀ ਸਤਾਰਾ ਲੋਕ ਸਭਾ ਸੀਟ ਤੋਂ ਚੋਣ ਲੜੇਗੀ, ਜਿਸ ਦੀ ਨੁਮਾਇੰਦਗੀ ਇਸ ਵੇਲੇ ਐੱਨ. ਸੀ. ਪੀ. (ਸ਼ਰਦ ਪਵਾਰ ਧੜਾ) ਦੇ ਸ਼੍ਰੀਨਿਵਾਸ ਪਾਟਿਲ ਕਰ ਰਹੇ ਹਨ। ਪਿਛਲੀ ਵਾਰ ਪਾਟਿਲ ਨੇ ਭਾਜਪਾ ਦੇ ਉਦੈਨਰਾਜੇ ਭੌਸਲੇ ਨੂੰ ਹਰਾਇਆ ਸੀ।

ਇਹ ਵੀ ਪੜ੍ਹੋ :  ਖੰਨਾ ਵਿਖੇ ਸ਼ਰਾਬ ਨਾਲ ਰੱਜੇ ASI ਨੇ ਕੀਤਾ ਹੰਗਾਮਾ, SHO ਨੂੰ ਕੱਢੀਆਂ ਗਾਲ੍ਹਾਂ, ਵੀਡੀਓ ਹੋਈ ਵਾਇਰਲ

 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।

 


author

shivani attri

Content Editor

Related News