ਗੁਰਦਾਪੁਰ ਦੀ ਟਿਕਟ ਨਾ ਮਿਲਣ ''ਤੇ ਕਵਿਤਾ ਖੰਨਾ ਦਾ ਵੱਡਾ ਬਿਆਨ

09/22/2017 12:49:03 PM

ਪਠਾਨਕੋਟ - ਲੋਕ ਸਭਾ ਸੀਟ 'ਤੋਂ ਚਾਰ ਵਾਰ ਭਾਜਪਾ ਸਾਂਸਦ ਰਹੇ ਅਭਿਨੇਤਾ ਸਵ. ਵਿਨੋਦ ਖੰਨਾ ਦੀ ਪਤਨੀ ਕਵਿਤਾ ਖੰਨਾ ਜ਼ਿਮਨੀ ਚੋਣ 'ਚ ਪਾਰਟੀ ਟਿਕਟ ਨਾ ਮਿਲਣ ਕਾਰਨ ਉਦਾਸ ਨਜ਼ਰ ਆਈ। ਪੱਤਾਰਕਾਰਾਂ ਨਾਲ ਗੱਲਬਾਤ ਕਰਦਿਆ ਉਨ੍ਹਾਂ ਕਿਹਾ ਕਿ ''ਗੁਰਦਾਸਪੁਰ ਦੇ ਲੋਕ ਮੇਰੇ ਨਾਲ ਸਨ ਪਰ ਪਾਰਟੀ ਨੇ ਟਿਕਟ ਸਵਰਣ ਸਲਾਰੀਆ ਨੂੰ ਦਿੱਤੀ ਹੈ ਤੇ ਮੈ ਪਾਰਟੀ ਦੇ ਖਿਲਾਫ ਨਹੀਂ ਜਾਵਾਂਗੀ। 
ਸਵਰਣ ਸਲਾਰੀਆ ਅਤੇ ਕਵਿਤਾ ਖੰਨਾ ਵਿਚਕਾਰ ਟਿਕਟ ਨੂੰ ਲੈ ਕੇ ਚਲ ਰਹੀ ਰੱਸਾਕਸ਼ੀ ਵੀਰਵਾਰ ਸ਼ਮ 4 ਵਜੇ ਖਤਮ ਹੋ ਗਈ ਜਦੋਂ ਸੈਂਟ੍ਰਲ ਇਲੈਕਸ਼ਨ ਕਮੇਟੀ ਦੇ ਸੈਕਰੇਟਰੀ ਜੇ. ਪੀ ਨੱਡਾ ਦਾ ਪੱਤਰ ਸਲਾਰੀਆ ਨੂੰ ਮਿਲਿਆ। ਇਸ 'ਚ ਉਨ੍ਹਾਂ ਨੂੰ ਗੁਰਦਾਸਪੁਰ ਜ਼ਿਮਨੀ ਚੋਣ 'ਚ ਪਾਰਟੀ ਕੈਂਡੀਡੇਟ ਬਣਾਏ ਜਾਣ ਦੀ ਜਾਣਕਾਰੀ ਸੀ। ਇਸ 'ਚ ਪਹਿਲਾਂ ਕਵਿਤਾ ਖੰਨਾ ਬੁੱਧਵਾਰ ਰਾਤ ਦਿੱਤੀ ਤੋਂ ਪਠਾਨਕੋਟ ਆਪਣੇ ਘਰ ਪਹੁੰਚ ਗਈ ਸੀ। ਵੀਰਵਾਰ ਸਵੇਰੇ ਤੋਂ ਉਹ ਨਾਮਜ਼ਦਗੀ ਪੱਤਰ ਨਾਲ ਲੱਗਣ ਵਾਲੇ ਕਾਗਜ਼ਾਤ ਤਿਆਰ ਕਰਵਾਉਣ 'ਚ ਲੱਗੀ ਸੀ। ਇਨ੍ਹਾਂ 'ਚ ਬੈਂਕ ਖਾਤਾ ਆਦਿ ਸ਼ਮਾਲ ਸੀ। 
ਸ਼ਾਮ 4 ਵਜੇ ਜਿਵੇ ਹੀ ਸਲਾਰੀਆ ਨੂੰ ਟਿਕਟ ਮਿਲਣ ਦੀ ਸੂਚਨਾ ਮਿਲੀ, ਉਹ ਭਾਵੁਕ ਹੋ ਗਈ। ਉਸ ਨੇ ਕਿਹਾ ਕਿ ਗੁਰਦਾਸਪੁਰ ਦੇ ਲੋਕ ਦਿਲੋ ਚਾਹੁੰਦੇ ਸਨ ਕਿ ਵਿਨੋਦ ਖੰਨਾ ਦੇ ਪਰਿਵਾਰਕ ਮੈਂਬਰ ਦਾ ਹੀ ਕੋਈ ਵਿਅਕਤੀ ਉਨ੍ਹਾਂ ਦੀ ਵਿਰਾਸਤ ਨੂੰ ਅੱਗੇ ਵਧਾਏ ਪਰ ਪਾਰਟੀ ਨੇ ਜੋ ਠੀਕ ਸਮਝਿਆ ਉਹ ਕੀਤਾ। ਮੈਨੂੰ ਪੀ. ਐੱਮ. 'ਤੇ ਭਰੋਸਾ ਹੈ। ਉਨ੍ਹਾਂ ਨੇ ਅਤੇ ਪਾਰਟੀ ਪ੍ਰਧਾਨ ਨੇ ਕੁਝ ਸੋਚ ਸਮਝ ਕੇ ਹੀ ਟਿਕਟ ਸਲਾਰੀਆ ਨੂੰ ਦਿੱਤੀ ਹੈ। ਮੈ ਉਨ੍ਹਾਂ ਖਿਲਾਫ ਕਿਵੇ ਜਾ ਸਕਦੀ ਹਾਂ। ਕਵਿਤਾ ਨੇ ਭਾਵੁਕ ਹੋ ਕੇ ਕਿਹਾ ''ਪਤੀ ਵਿਨੋਦ ਖੰਨਾ ਨੇ 20 ਸਾਲ ਗੁਰਦਾਸਪੁਰ ਨੂੰ ਦਿੱਤੇ ਇਸ ਲਈ ਇੱਥੇ ਨਾਤਾ ਬਣਾਈ ਰੱਖਾਗੀ। ਇੱਥੇ ਮੇਰਾ ਘਰ ਹੈ ਤੇ ਮੇਰੇ ਪਤੀ ਦੇ ਮੌਜੂਦ ਹੋਣ ਦਾ ਮੈਨੂੰ ਅਹਿਸਾਸ ਹੁੰਦਾ ਹੈ। ਉਨ੍ਹਾਂ ਨੇ ਕਿਹਾ ਕਿ ਰਾਜਨੀਤੀ 'ਚ ਉਨ੍ਹਾਂ ਨੇ ਆਪਣੇ ਲਈ ਪਹਿਲਾਂ ਕਦਮ ਉਠਾਇਆ ਹੈ ਪਰ ਇਹ ਆਖਰੀ ਕਦਮ ਨਹੀਂ ਹੈ।  


Related News