ਚੰਨੀ, ਰਿੰਕੂ ਜਾਂ ਕੋਈ ਹੋਰ! ਆਖ਼ਿਰ ਕਿਸ ਨੂੰ MP ਵਜੋਂ ਦੇਖਣਾ ਚਾਹੁੰਦੀ ਹੈ ਜਲੰਧਰ ਦੀ ਜਨਤਾ ? ਦੇਖੋ Excl. Exit Poll

06/04/2024 6:10:06 AM

ਜਲੰਧਰ- ਦੇਸ਼ ਭਰ 'ਚ 7 ਪੜਾਵਾਂ 'ਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਦਾ ਆਗਾਜ਼ 19 ਅਪ੍ਰੈਲ ਨੂੰ ਹੋਇਆ ਸੀ ਤੇ ਇਨ੍ਹਾਂ ਦਾ ਅੰਤ 1 ਜੂਨ ਨੂੰ 7ਵੇਂ ਤੇ ਆਖ਼ਰੀ ਪੜਾਅ ਦੀਆਂ ਚੋਣਾਂ ਨਾਲ ਹੋ ਚੁੱਕਾ ਹੈ। ਅੱਜ ਇਨ੍ਹਾਂ ਚੋਣਾਂ ਦੀ ਗਿਣਤੀ ਹੋਵੇਗੀ ਤੇ ਦੁਪਹਿਰ ਤੱਕ ਜਿੱਤਣ ਵਾਲਿਆਂ ਦੀ ਤਸਵੀਰ ਸਾਫ਼ ਹੋਣ ਲੱਗ ਜਾਵੇਗੀ। 

ਜੇਕਰ ਗੱਲ ਪੰਜਾਬ ਦੀ ਕੀਤੀ ਜਾਵੇ ਤਾਂ ਪੰਜਾਬ ਦੀ ਸਭ ਤੋਂ 'ਹੌਟ ਸੀਟ' ਜਲੰਧਰ ਹਲਕਾ ਬਣਿਆ ਹੋਇਆ ਹੈ, ਜਿੱਥੇ ਕਾਂਗਰਸ ਦੇ ਚਰਨਜੀਤ ਸਿੰਘ ਚੰਨੀ, ਭਾਜਪਾ ਦੇ ਸੁਸ਼ੀਲ ਰਿੰਕੂ, 'ਆਪ' ਦੇ ਪਵਨ ਟੀਨੂੰ, ਅਕਾਲੀ ਦਲ ਦੇ ਮਹਿੰਦਰ ਸਿੰਘ ਕੇ.ਪੀ. ਤੇ ਬਸਪਾ ਦੇ ਬਲਵਿੰਦਰ ਕੁਮਾਰ ਤੋਂ ਇਲਾਵਾ ਕੁੱਲ 20 ਉਮੀਦਵਾਰ ਸਾਂਸਦ ਬਣਨ ਦੀ ਦੌੜ 'ਚ ਹਨ। 

ਇਹ ਵੀ ਪੜ੍ਹੋ- ਅੱਜ ਆ ਜਾਣਗੇ ਲੋਕ ਸਭਾ ਚੋਣਾਂ ਦੇ ਨਤੀਜੇ, ਕਿੱਥੇ ਖੜ੍ਹੇ ਨੇ ਪੰਜਾਬ ਦੇ ਸਿਆਸੀ ਧਾਕੜ, ਜਲਦ ਹੋ ਜਾਵੇਗਾ ਜਗ-ਜਾਹਿਰ

ਇਸ ਦੌਰਾਨ ਕਈ ਐਗਜ਼ਿਟ ਪੋਲ ਕੀਤੇ ਗਏ ਹਨ, ਜਿਨ੍ਹਾਂ 'ਚ ਚੰਨੀ ਤੇ ਰਿੰਕੂ ਵਿਚਾਲੇ ਜ਼ਬਰਦਸਤ ਟੱਕਰ ਦੇਖਣ ਨੂੰ ਮਿਲ ਰਹੀ ਹੈ। ਇਸ ਬਾਰੇ ਜਦੋਂ 'ਜਗ ਬਾਣੀ' ਨੇ ਇਕ ਐਗਜ਼ਿਟ ਪੋਲ ਕੀਤਾ ਤਾਂ ਹੈਰਾਨ ਕਰਨ ਵਾਲੇ ਅੰਕੜੇ ਸਾਹਮਣੇ ਆਏ ਹਨ। 

ਜਲੰਧਰ ਦੇ ਮਸ਼ਹੂਰ ਰੈਣਕ ਬਾਜ਼ਾਰ 'ਚ ਟੀਮ ਨੇ ਜਦੋਂ ਲੋਕਾਂ ਕੋਲੋਂ ਪੁੱਛਿਆ ਕਿ ਕੀ ਲੱਗਦਾ ਹੈ, ਇਸ ਵਾਰ ਜਲੰਧਰ ਤੋਂ ਕਿਹੜਾ ਉਮੀਦਵਾਰ ਬਾਜ਼ੀ ਮਾਰੇਗਾ ? ਤਾਂ ਇਸ 'ਤੇ ਜ਼ਿਆਦਾਤਰ ਲੋਕਾਂ ਨੇ ਕਾਂਗਰਸ ਦੇ ਚੰਨੀ ਨੂੰ ਐੱਮ.ਪੀ. ਵਜੋਂ ਦੇਖਣ ਦੀ ਗੱਲ ਕੀਤੀ। ਉਨ੍ਹਾਂ ਕਿਹਾ ਕਿ ਉਹ ਬਹੁਤ ਚੰਗੇ ਉਮੀਦਵਾਰ ਹਨ ਤੇ ਉਨ੍ਹਾਂ ਬਾਰੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਉਹ ਆਪਣੀ ਪਾਰਟੀ ਪ੍ਰਤੀ ਵਫ਼ਾਦਾਰ ਹਨ। ਇਸ ਕਾਰਨ ਉਹ ਚੰਨੀ ਨੂੰ ਜਲੰਧਰ ਤੋਂ ਜਿੱਤਦਾ ਦੇਖਣਾ ਚਾਹੁੰਦੇ ਹਨ। 

ਇਹ ਵੀ ਪੜ੍ਹੋ- ਨਗਰ ਨਿਗਮ ਕਰਮਚਾਰੀਆਂ ਨੂੰ ਮਹਿੰਗੀ ਪਈ ਸਿਆਸਤ, ਕਮਿਸ਼ਨਰ ਨੇ 2 ਮੁਲਾਜ਼ਮਾਂ ਨੂੰ ਕੀਤਾ ਸਸਪੈਂਡ

ਇਸ ਤੋਂ ਬਾਅਦ ਕਈ ਲੋਕਾਂ ਨੇ ਸੁਸ਼ੀਲ ਰਿੰਕੂ ਦੇ ਜਿੱਤਣ ਦੇ ਵੀ ਅੰਦਾਜ਼ੇ ਲਗਾਏ ਹਨ। ਉਨ੍ਹਾਂ ਕਿਹਾ ਕਿ ਪਾਰਟੀਆਂ ਦਾ ਸਾਰੀਆਂ ਹੀ ਮਜ਼ਬੂਤ ਹਨ, ਪਰ ਜਲੰਧਰ 'ਚ ਇਸ ਵਾਰ ਮੁੱਖ ਮੁਕਾਬਲਾ ਤਾਂ ਚੰਨੀ ਤੇ ਰਿੰਕੂ ਵਿਚਾਲੇ ਹੀ ਹੈ। ਇਸ ਦੌਰਾਨ ਕੁਝ ਲੋਕ ਸਵਾਲ ਦਾ ਜਵਾਬ ਦੇਣ ਤੋਂ ਬਚਦੇ ਵੀ ਦੇਖੇ ਗਏ। ਉਨ੍ਹਾਂ ਕਿਹਾ ਕਿ ਜੋ ਵੀ ਹੋਇਆ, ਗਿਣਤੀ ਤੋਂ ਬਾਅਦ ਸਾਹਮਣੇ ਆ ਹੀ ਜਾਵੇਗਾ। 

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇       

https://whatsapp.com/channel/0029Va94hsaHAdNVur4L170e


Harpreet SIngh

Content Editor

Related News