ਲੋਕ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਦੇ ਡੀ. ਜੀ. ਪੀ. ਨੇ ਜਾਰੀ ਕੀਤੇ ਸਖ਼ਤ ਹੁਕਮ

Saturday, Dec 23, 2023 - 06:31 PM (IST)

ਲੋਕ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਦੇ ਡੀ. ਜੀ. ਪੀ. ਨੇ ਜਾਰੀ ਕੀਤੇ ਸਖ਼ਤ ਹੁਕਮ

ਮੋਗਾ : 2024 ਵਿਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਪੰਜਾਬ ਦੇ ਡੀ. ਜੀ. ਪੀ. ਗੌਰਵ ਯਾਦਵ ਵੱਲੋਂ ਰਿਹਾਇਸ਼ੀ ਜ਼ਿਲ੍ਹਿਆਂ ’ਚ ਤਾਇਨਾਤ ਅਤੇ ਲਗਾਤਾਰ ਤਿੰਨ ਸਾਲ ਤੋਂ ਇੱਕੋ ਜ਼ਿਲ੍ਹੇ ’ਚ ਤਾਇਨਾਤ ਥਾਣੇਦਾਰਾਂ ਦੀ 26 ਦਸੰਬਰ ਤੱਕ ਬਦਲੀ ਕਰਨ ਦੇ ਹੁਕਮ ਜਾਰੀ ਕੀਤੇ ਹਨ। ਮੀਡੀਆ ਰਿਪੋਰਟਾਂ ਮੁਤਾਬਕ ਬਦਲੀਆਂ ਕਰਨ ਤੋਂ ਬਾਅਦ ਇਸ ਬਾਰੇ ਜਾਣਕਾਰੀ ਡੀ. ਜੀ. ਪੀ. ਦਫ਼ਤਰ ਨੂੰ ਭੇਜਣ ਲਈ ਹਦਾਇਤਾਂ ਵੀ ਜਾਰੀ ਕੀਤੀਆਂ ਗਈਆਂ ਹਨ। 

ਇਹ ਵੀ ਪੜ੍ਹੋ : ਮੈਡੀਕਲ ਕਾਲਜ ਦੀ ਵਿਦਿਆਰਥਣ ਦੀ ਵੀਡੀਓ ਕਾਲ ਰਿਕਾਰਡ ਕਰ ਬਣਾਈ ਵੀਡੀਓ, ਫਿਰ ਜੋ ਕੀਤਾ ਹੱਦ ਹੀ ਹੋ ਗਈ

ਬਹੁਤੇ ਜ਼ਿਲ੍ਹਿਆਂ ਵਿਚ ਪਹਿਲਾਂ ਹੀ ਥਾਣੇਦਾਰ ਆਪਣੇ ਮਨਪਸੰਦ ਜ਼ਿਲ੍ਹਿਆਂ ਵਿਚ ਬਦਲੀ ਕਰਵਾ ਗਏ ਹਨ। ਪੰਜਾਬ ਪੁਲਸ ਮੁਖੀ ਨੇ 21 ਦਸੰਬਰ ਨੂੰ ਸੂਬੇ ਦੀਆਂ ਸਮੂਹ ਰੇਂਜਾਂ ਦੇ ਆਈਜੀਜ਼/ਡੀਆਈਜੀਜ਼, ਕਮਿਸ਼ਨਰਾਂ ਅਤੇ ਗੌਰਮਿੰਟ ਰੇਲਵੇ ਪੁਲਸ ਦੇ ਏਆਈਜੀਜ਼ ਨੂੰ ਪੱਤਰ ਜਾਰੀ ਕੀਤਾ ਹੈ।

ਇਹ ਵੀ ਪੜ੍ਹੋ : ਪੰਜਾਬ ’ਚ ਇਕ ਹੋਰ ਵੱਡਾ ਹਾਦਸਾ, ਐੱਮ. ਬੀ. ਬੀ. ਐੱਸ. ਕਰ ਰਹੇ ਦੋ ਵਿਦਿਆਰਥੀਆਂ ਦੀ ਮੌਤ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Gurminder Singh

Content Editor

Related News