2024 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਭਾਜਪਾ ਦਾ ਮਾਸਟਰ ਪਲਾਨ, ਤਿਆਰ ਕੀਤੀ ਜ਼ਬਰਦਸਤ ਰਣਨੀਤੀ

02/01/2023 6:31:33 PM

ਜਲੰਧਰ (ਇੰਟ.) : 2024 ਦੀਆਂ ਲੋਕ ਸਭਾ ਚੋਣਾਂ ਨੂੰ ਦੇਖਦੇ ਹੋਏ ਭਾਜਪਾ ਹੁਣ ਪੀ. ਐੱਮ. ਨਰਿੰਦਰ ਮੋਦੀ ਦੇ ਨਿਰਦੇਸ਼ਾਂ ਮੁਤਾਬਕ 10 ਸੂਬਿਆਂ ਦੀਆਂ 60 ਮੁਸਲਿਮ ਬਹੁ-ਗਿਣਤੀ ਸੀਟਾਂ ’ਤੇ ਫੋਕਸ ਕਰ ਰਹੀ ਹੈ। ਇਨ੍ਹਾਂ ਸੀਟਾਂ ਵਿਚੋਂ ਹਰੇਕ ਸੀਟ ’ਤੇ ਮੁਸਲਿਮਾਂ ਦੀ ਗਿਣਤੀ 30 ਫੀਸਦੀ ਤੋਂ ਜ਼ਿਆਦਾ ਹੈ। ਇਨ੍ਹਾਂ ਸੀਟਾਂ ਨੂੰ ਜਿੱਤਣ ਲਈ ਭਾਜਪਾ ਨੇ ਜ਼ਬਰਦਸਤ ਰਣਨੀਤੀ ਤਿਆਰ ਕਰ ਲਈ ਹੈ।

ਇਹ ਵੀ ਪੜ੍ਹੋ : ਪੰਜਾਬ ਦੇ ਸਮਾਰਟ ਰਾਸ਼ਨ ਕਾਰਡ ਧਾਰਕਾਂ ਲਈ ਬੁਰੀ ਖ਼ਬਰ, ਪੰਜਾਬ ਸਰਕਾਰ ਨੇ ਜਾਰੀ ਕੀਤੇ ਇਹ ਹੁਕਮ

5000 ਲੋਕ ਬਣਨਗੇ ਸਕੂਟਰ ਰੈਲੀਆਂ ਦਾ ਹਿੱਸਾ

ਭਾਜਪਾ ਘੱਟ-ਗਿਣਤੀ ਮੋਰਚਾ ਦੇ ਕੌਮੀ ਪ੍ਰਧਾਨ ਜਮਾਲ ਸਿੱਦੀਕੀ ਕਹਿੰਦੇ ਹਨ ਕਿ ਇਨ੍ਹਾਂ ਵਿਚੋਂ ਹਰੇਕ ਸੰਸਦੀ ਖੇਤਰ ਤੋਂ ਲਗਭਗ 5000 ਮੁਸਲਿਮ ਭਾਈਚਾਰੇ ਦੇ ਅਜਿਹੇ ਲੋਕਾਂ ਦੀ ਚੋਣ ਕੀਤੀ ਜਾਵੇਗੀ, ਜਿਨ੍ਹਾਂ ਨੇ ਅਸਲ ਵਿਚ ਪੀ. ਐੱਮ. ਮੋਦੀ ਦੇ ਵਿਕਾਸ ਪ੍ਰੋਗਰਾਮਾਂ ਦੀ ਸ਼ਲਾਘਾ ਕੀਤੀ ਹੈ। ਸੂਬਿਆਂ ਵਿਚ ਮੁਸਲਮਾਨਾਂ ਦਰਮਿਆਨ ਜਾਗਰੂਕਤਾ ਪੈਦਾ ਕਰਨ ਲਈ ਇਨ੍ਹਾਂ ਲੋਕਾਂ ਨੂੰ ਸਕੂਟਰ ਰੈਲੀਆਂ ਦਾ ਹਿੱਸਾ ਬਣਾਇਆ ਜਾਵੇਗਾ। ਰੈਲੀਆਂ ਲਈ ਚੁਣੇ ਗਏ ਹਰੇਕ ਲੋਕ ਸਭਾ ਖੇਤਰਾਂ ਲਈ ਇਕ-ਇਕ ਇੰਚਾਰਜ ਨਿਯੁਕਤ ਕੀਤਾ ਗਿਆ ਹੈ। ਸਿੱਦੀਕੀ ਨੇ ਇਨ੍ਹਾਂ ਦੋਸ਼ਾਂ ਨੂੰ ਖਾਰਿਜ ਕਰ ਦਿੱਤਾ ਕਿ ਭਾਜਪਾ ਦੀ ਮੁਸਲਮਾਨਾਂ ਪ੍ਰਤੀ ਦੁਸ਼ਮਣ ਵਾਲੀ ਭਾਵਨਾ ਰਹੀ ਹੈ ਅਤੇ ਦਾਅਵਾ ਕੀਤਾ ਕਿ ਗੁਜਰਾਤ ਵਿਚ 50 ਫੀਸਦੀ, ਯੂ. ਪੀ. ਵਿਚ 20 ਫੀਸਦੀ, ਦਿੱਲੀ ਵਿਚ 22 ਫੀਸਦੀ ਅਤੇ ਆਸਾਮ ਵਿਚ 20 ਫੀਸਦੀ ਮੁਸਲਮਾਨ ਹੁਣ ਭਾਜਪਾ ਨੂੰ ਵੋਟਾਂ ਦੇਣਗੇ। ਸਿੱਦੀਕੀ ਨੇ ਕਿਹਾ ਕਿ ਮੁਸਲਿਮ ਵੋਟਰ ਹੁਣ ਕਿਸੇ ਵੀ ਪਾਰਟੀ ਦੇ ਬੰਦੀ ਨਹੀਂ ਹਨ।

ਇਹ ਵੀ ਪੜ੍ਹੋ : ਪੰਜਾਬ ਵਿਚ ਫਿਰ ਕਰਵਟ ਲਵੇਗਾ ਮੌਸਮ, ਫਰਵਰੀ ਸ਼ੁਰੂ ਹੁੰਦਿਆਂ ਹੋਰ ਜ਼ੋਰ ਫੜੇਗੀ ਠੰਡ

1 ਮਈ ਨੂੰ ਦਿੱਲੀ ’ਚ ਪੀ. ਐੱਮ. ਨਾਲ ਸੰਵਾਦ

ਕੁਝ ਮਹੱਤਵਪੂਰਨ ਚੋਣ ਖੇਤਰ ਕਾਂਗਰਸ ਨੇਤਾ ਰਾਹੁਲ ਗਾਂਧੀ ਦੀ ਲੋਕ ਸਭਾ ਸੀਟ ਕੇਰਲ ਦੇ ਵਾਇਨਾਡ ਸਮੇਤ ਉੱਤਰ ਪ੍ਰਦੇਸ਼ ਦੇ ਰਾਮਪੁਰ ਅਤੇ ਪੱਛਮੀ ਬੰਗਾਲ ਦੇ ਬਹਿਰਾਮਪੁਰ ਵਿਚ ਹਨ। ਉਹ ਕਹਿੰਦੇ ਹਨ ਕਿ ਅਸੀਂ ਸਮਾਜਿਕ ਵਰਕਰਾਂ ਨਾਲ ਸੰਪਰਕ ਕਰਾਂਗੇ ਅਤੇ ਡੋਰ-ਟੂ-ਡੋਰ ਮੁਹਿੰਮ ਵਿਚ ਸਾਰੀਆਂ ਸ਼੍ਰੇਣੀਆਂ ਦੇ ਮੁਸਲਮਾਨਾਂ ਦੇ ਨਾਲ ਸੰਵਾਦ ਕਰਾਂਗੇ। ਆਉਂਦੀ 1 ਅਤੇ 2 ਫਰਵਰੀ ਨੂੰ ਰਾਏਪੁਰ, ਛੱਤੀਸਗੜ੍ਹ ਵਿਚ ਮੋਰਚਾ ਦੀ ਰਾਸ਼ਟਰੀ ਕਾਰਜਕਾਰਣੀ ਹੋਵੇਗੀ, ਜਿਥੇ ਪਾਰਟੀ ਆਪਣੇ ਮੁਸਲਿਮ ਦ੍ਰਿਸ਼ਟੀਕੋਣ ’ਤੇ ਅੱਗੇ ਦੀ ਰਣਨੀਤੀ ਬਣਾਏਗੀ। 4 ਮਹੀਨਿਆਂ ਦੀਆਂ ਸਕੂਟਰ ਰੈਲੀਆਂ ਤੋਂ ਬਾਅਦ ਮੁਸਲਿਮ ਨੁਮਾਇੰਦੇ ਇਕ ਮਈ ਨੂੰ ਦਿੱਲੀ ਵਿਚ ਇਕੱਠੇ ਹੋਣਗੇ ਅਤੇ ਸੰਵਾਦ ਲਈ ਪ੍ਰਧਾਨ ਮੰਤਰੀ ਨੂੰ ਮਿਲਣਗੇ।

ਇਹ ਵੀ ਪੜ੍ਹੋ : ਚਿੱਟੇ ਦਿਨ ਜੀ. ਟੀ. ਰੋਡ ’ਤੇ ਚੱਲ ਰਿਹਾ ਦੇਹ ਵਪਾਰ ਦਾ ਧੰਦਾ, 200 ਰੁ. ਲੈ ਕੇ ਝਾੜੀਆਂ ’ਚ ਪਰੋਸਿਆ ਜਾਂਦਾ ਜਿਸਮ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


Gurminder Singh

Content Editor

Related News